ਹੋਰ ਖਬਰਾਂ

ਹੁਣ ਮੁਸਾਫਰ ਰਹਿਣ ਸਾਵਧਾਨ, ਟਰੇਨ ਦੇ ਖਾਣੇ ਵਿੱਚ ਪਰੋਸਿਆ ਜਾ ਰਿਹਾ ਹੈ ਕਾਕਰੋਚ!!

By Joshi -- January 28, 2018 8:08 pm -- Updated:January 28, 2018 8:09 pm

ਹੁਣ ਮੁਸਾਫਰ ਰਹਿਣ ਸਾਵਧਾਨ, ਟਰੇਨ ਦੇ ਖਾਣੇ ਵਿੱਚ ਪਰੋਸਿਆ ਜਾ ਰਿਹਾ ਹੈ ਕਾਕਰੋਚ!!: ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਵਿੱਚ ਸਫਰ ਕਰਨ ਵਾਲੇ ਇੱਕ ਮੁਸਾਫਰ ਨੇ ਉਨ੍ਹਾਂ ਨੂੰ ਪਰੋਸੇ ਗਏ ਖਾਣੇ ਵਿੱਚੋਂ ਕਾਕਰੋਚ ਮਿਲਣ ਦਾ ਦੋਸ਼ ਲਗਾਇਆ ਹੈ।ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਇਸ ਗੱਲ ਸਬੰਧੀ ਵੈਂਡਰ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਵੈਂਡਰ ਵੱਲੋਂ ਕਿਸੇ ਕਿਸਮ ਦੀ ਦਿਲਚਸਪੀ ਨਾ ਦਿਖਾਉਂਦੇ ਹੋਏ ਉਸਨੇ ਮਾਮਲੇ ਤੋਂ ਪੱਲਾ ਝਾੜ੍ਹਣ ਦੀ ਕੋਸ਼ਿਸ਼ ਕੀਤੀ।

ਸ਼ਿਕਾਇਤ ਕਰਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਟਰੇਨ ਰਾਜਪੁਰੇ ਪਹੁੰਚੀ ਤਾਂ ਉਨ੍ਹਾਂ ਨੂੰ ਖਾਣਾ ਪਰੋਸਿਆ ਗਿਆ ਅਤੇ ਖਾਣਾ ਖਾਣ ਲੱਗੇ ਉਨ੍ਹਾਂ ਵੇਖਿਆ ਕਿ ਖਾਣੇ ਦੀ ਪਲੇਟ 'ਚ ਕਾਕਰੋਚ ਹੈ। ਉਨ੍ਹਾਂ ਵੱਲੋਂ ਤੁਰੰਤ ਇਸਦੀ ਸ਼ਿਕਾਇਤ ਖਾਣਾ ਪਰੋਸ ਰਹੇ ਵੈਂਡਰ ਨੂੰ ਕੀਤੀ ਪਰ ਵੈਂਡਰ ਸਮੇਤ ਕਿਸੇ ਵੀ ਹੋਰ ਅਧਿਕਾਰੀ ਨੇ ਉਹਨਾਂ ਦੀ ਇਸ ਸ਼ਿਕਾਇਤ ਨੂੰ ਤਵੱਜੋ ਨਹੀਂ ਦਿੱਤੀ।
ਹੁਣ ਮੁਸਾਫਰ ਰਹਿਣ ਸਾਵਧਾਨ, ਟਰੇਨ ਦੇ ਖਾਣੇ ਵਿੱਚ ਪਰੋਸਿਆ ਜਾ ਰਿਹਾ ਹੈ ਕਾਕਰੋਚ!!ਉਨ੍ਹਾਂ ਫਿਰ ਵੈਂਡਰ ਤੋਂ ਸ਼ਿਕਾਇਤ ਦੀ ਕਿਤਾਬ ਮੰਗੀ ਤਾਂ ਉਸ ਨੇ ਮਨ੍ਹਾ ਕਰ ਦਿੱਤਾ।ਪਰ ਕੁਝ ਸਮੇਂ ਬਾਅਦ ਜਦੋਂ ਉਹ ਫੀਡਬੈਕ ਫਾਰਮ ਲੈਕੇ ਆਇਆ ਤਾਂ ਅਮਨਦੀਪ ਸਿੰਘ ਨੂੰ ਉਸ ਵਿੱਚ ਆਪਣੀ ਸ਼ਿਕਾਇਤ ਲਿਖਣ ਨੂੰ ਕਿਹਾ ਤਾਂ ਵੈਂਡਰ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ aੱਚ ਅਧਿਕਾਰੀਆਂ ਤਕ ਪਹੁੰਚਾ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਅਮਨਦੀਪ ਸਿੰਘ ਸ਼ੁੱਕਰਵਾਰ ਨੂੰ ਜਲੰਧਰ ਦੇ ਉਦੈ ਨਗਰ ਵਿੱਚ ਰਹਿਣ ਵਾਲੇ ਆਪਣੇ ਭਰਾ ਦੇ ਨਾਲ ਨਵੀਂ ਦਿੱਲੀ ਤੋਂ ਸ਼ਤਾਬਦੀ ਅੇਕਸਪ੍ਰੈਸ ਦੇ ਏ.ਸੀ ਕੋਚ ਵਿੱਚ ਸਫਰ ਕਰ ਰਹੇ ਸਨ।
ਹੁਣ ਮੁਸਾਫਰ ਰਹਿਣ ਸਾਵਧਾਨ, ਟਰੇਨ ਦੇ ਖਾਣੇ ਵਿੱਚ ਪਰੋਸਿਆ ਜਾ ਰਿਹਾ ਹੈ ਕਾਕਰੋਚ!!ਅਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਵੈਂਡਰ ਵਲੋਂ ਉਨ੍ਹਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਵੈਂਡਰ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਾਇਆ ਕਿ ਖਾਣੇ ਵਿੱਚ ਕਾਕਰੋਚ ਕਿਵੇਂ ਆ ਗਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖਾਣੇ ਵਿੱਚ ਕਾਕਰੋਚ ਦੀ ਤਸਵੀਰ ਖਿੱਚ ਲਈ ਅਤੇ ਇਸ ਦੀ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਉੱਚ ਅਧਿਕਾਰੀਆਂ ਨੂੰ ਆਨਲਾਈਨ ਸ਼ਿਕਾਇਤ ਭੇਜ ਦਿੱਤੀ ਹੈ।

—PTC News

  • Share