ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ‘ਚ ਤਿਆਰੀਆਂ ਮੁਕੰਮਲ

0
319
ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ 'ਚ ਤਿਆਰੀਆਂ ਮੁਕੰਮਲ

ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ‘ਚ ਤਿਆਰੀਆਂ ਮੁਕੰਮਲ:ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ 'ਚ ਤਿਆਰੀਆਂ ਮੁਕੰਮਲ

ਹਰ ਸਾਲ ਵਾਂਗ ਇਸ ਸਾਲ ਵੀ ਇਸ ਮੇਲੇ ‘ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਚ ਸੰਗਤ ਪੁੱਜਦੀ ਹੈ।ਇਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਐੱਸ.ਜੀ.ਪੀ.ਸੀ. ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਤਖਤ ਸ੍ਰੀ ਕੇਸਗੜ ਸਾਹਿਬ ‘ਚ ਰੰਗ-ਰੋਗਨ ਦਾ ਕੰਮ ਕੀਤਾ ਜਾ ਰਿਹਾ ਹੈ।ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਮੁਰੰਮਤ ਅਤੇ ਕੰਧਾਂ ਦੀ ਨਕਾਸ਼ੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ।ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ 'ਚ ਤਿਆਰੀਆਂ ਮੁਕੰਮਲਸ੍ਰੀ ਕੀਰਤਪੁਰ ਸਾਹਿਬ 25 ਤੋਂ 27 ਫਰਵਰੀ ਤੱਕ ਅਤੇ ਸ੍ਰੀ ਆਨੰਦਪੁਰ ਸਾਹਿਬ ‘ਚ 28 ਫਰਵਰੀ ਤੋਂ 2 ਮਾਰਚ ਤੱਕ ਹੋਲਾ-ਮੁਹੱਲਾ ਮਨਾਇਆ ਜਾ ਰਿਹਾ ਹੈ।ਮੇਲੇ ‘ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦਾ ਇੱਕ ਲੱਖ ਦਾ ਬੀਮਾ ਹੋਵੇਗਾ।ਇਤਿਹਾਸਕ ਗੁਰਦੁਆਰਿਆਂ ਦੇ 20 ਕਿਲੋਮੀਟਰ ਦਾਇਰੇ ‘ਚ ਸ਼ਰਧਾਲੂ ਦੀ ਮੌਤ ਜਾਂ ਦੁਰਘਟਨਾ ਹੋਣ ਦੀ ਸੂਰਤ ‘ਚ ਆਰਥਿਕ ਮਦਦ ਕੀਤੀ ਜਾਵੇਗੀ।ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ 'ਚ ਤਿਆਰੀਆਂ ਮੁਕੰਮਲਹੋਲਾ-ਮੁਹੱਲਾ ਮਨਾਉਣ ਲਈ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। 3000 ਪੁਲਿਸ ਮੁਲਾਜ਼ਮ ਅਤੇ ਲਗਭਗ 150 ਸੀ.ਸੀ.ਟੀ.ਵੀ. ਕੈਮਰੇ ਲੋਕਾਂ ‘ਤੇ ਨਜ਼ਰ ਰੱਖਣਗੇ।ਮੇਲੇ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਇਸਤੇਮਾਲ ‘ਤੇ ਪੂਰਨ ਪਾਬੰਦੀ ਹੋਵੇਗੀ।ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ 'ਚ ਤਿਆਰੀਆਂ ਮੁਕੰਮਲਇਸ ਦੌਰਾਨ ਰੰਗ ਵੇਚਣ ਅਤੇ ਉਡਾਉਣ ‘ਤੇ ਵੀ ਪਾਬੰਦੀ ਹੋਵੇਗੀ।ਸ਼ਰਧਾਲੂਆਂ ਦੀ ਸੁਰੱਖਿਆ ਤੇ ਕਿਸੀ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਸ੍ਰੀ ਆਨੰਦਪੁਰ ਸਾਹਿਬ ਸ਼ਰਧਾਲੂਆਂ ਦੀ ਸ਼ਰਧਾ ਦੇ ਰੰਗ ‘ਚ ਰੰਗਣ ਲਈ ਪੂਰੀ ਤਰ੍ਹਾਂ ਤਿਆਰ ਹੈ।
-PTCNews