ਜ਼ੀਰਕਪੁਰ : ਐਨਆਰਆਈ ਨੌਜਵਾਨ ਨੂੰ ਕੁੜੀਆਂ ਨਾਲ ਡਿਸਕੋ ਵਿੱਚ ਯਾਰੀ ਕਰਨੀ ਪਈ ਮਹਿੰਗੀ

ਐਨਆਰਆਈ ਨੌਜਵਾਨ ਨੂੰ ਕੁੜੀਆਂ ਡਿਸਕੋ ਵਿੱਚ ਯਾਰੀ ਕਰਨੀ ਪਈ ਮਹਿੰਗੀ

ਦੇਖੋ ਕਿ ਹੈ ਮਾਮਲਾ

ਦੇਖੋ ਅਸਲੀ ਬੰਟੀ-ਬੱਬਲੀ ਨੂੰhttps://www.facebook.com/ptcnewscrimebeat/videos/1237289513042784/https://youtu.be/AzkdOFIeqj4

Posted by PTC News Crime Beat on Saturday, September 30, 2017

ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਇੱਕ ਹੋਟਲ ਤੋਂ ਇਕ ਐਨਆਰਆਈ ਨੌਜਵਾਨ ਦੀ ਫਾਰਚੂਨਰ ਗੱਡੀ ਉਸ ਦੀਆਂ ਮਹਿਲਾ ਮਿੱਤਰਾਂ ਨੇ ਆਪਣੇ ਦੋਸਤਾਂ ਨਾਲ ਰਲ ਕੇ ਚੋਰੀ ਕਰ ਲਈ।ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨੌਜਵਾਨਾਂ ਨੂੰ ਇਹ ਮੁਲਜ਼ਮ ਕੁੜੀਆਂ ਇਕ ਡਿਸਕੋ ਵਿੱਚ ਮਿਲਿਆਂ ਸਨ, ਜਿਸ ਮਗਰੋਂ ਉਨ੍ਹਾਂ ਦੀ ਦੋਸਤੀ ਹੋ ਗਈ। ਇਸ ’ਤੇ ਲੜਕੀਆਂ ਨੇ ਆਪਣੇ ਪੁਰਸ਼ ਮਿੱਤਰਾਂ ਨਾਲ ਰਲ ਕੇ ਫਾਰਚੂਨਰ ਗੱਡੀ ਚੋਰੀ ਕਰਨ ਦੀ ਸਾਚਸ਼ ਰਚੀ। ਪੁਲੀਸ ਨੇ ਮਾਮਲੇ ਦੀ ਜਾਂਚ ਦੌਰਾਨ ਜਸਵਿੰਦਰ ਕੌਰ ਅਤੇ ਹਰਮਨਦੀਪ ਸਿੰਘ ਨੂੰ ਚੋਰੀ ਦੀ ਗੱਡੀ ਸਮੇਤ ਕਾਬੂ ਕਰ ਲਿਆ, ਜਦੋਂ ਕਿ ਵੰਸ਼ਿਕਾ ਅਤੇ ਪੁਨੀਤ ਹਾਲੇ ਫ਼ਰਾਰ ਹਨ,
ਪੁਲਿਸ਼ ਜਾਣਕਾਰੀ ਮੁਤਾਬਿਕ ਅਮਰੀਕਾ ਦਾ 26 ਸਾਲਾ ਐਨਆਰਆਈ ਗੁਰਕਿਰਨ ਸਿੰਘ ਵਾਸੀ ਸ਼ਾਹਬਾਦ, ਹਰਿਆਣਾ ਆਪਣੇ ਦੋਸਤ ਸੁਖਵਿੰਦਰ ਸਿੰਘ ਵਾਸੀ ਘਨੌਰ ਨਾਲ ਲੰਘੀ 26 ਤਰੀਕ ਨੂੰ ਚਿੱਟੇ ਰੰਗ ਦੀ ਫਾਰਚੂਨਰ ਗੱਡੀ ’ਤੇ ਆਪਣੀ ਮਹਿਲਾ ਮਿੱਤਰ 27 ਸਾਲਾ ਜਸਵਿੰਦਰ ਕੌਰ, ਪਿੰਡ ਕੋਲੀ ਪਟਿਆਲਾ ਅਤੇ 18 ਸਾਲਾ ਦੀ ਵੰਸ਼ਿਕਾ, ਵਾਸੀ ਅੰਬਾਲਾ ਨਾਲ ਜ਼ੀਰਕਪੁਰ ਸੇਠੀ ਢਾਬੇ ਦੇ ਸਾਹਮਣੇ ਇਕ ਹੋਟਲ ਵਿੱਚ ਰਾਤ ਰੁਕਣ ਲਈ ਆਏ ਸਨ।ਦੇਰ ਰਾਤ ਦੋਵਾਂ ਕੁੜੀਆਂ ਨੇ ਲੱਸੀ ਪੀਣ ਦੀ ਜ਼ਿੱਦ ਕੀਤੀ ਤਾਂ ਚਾਰੇ ਜਣੇ ਹੋਟਲ ਦੇ ਸਾਹਮਣੇ ਸੇਠੀ ਢਾਬੇ ’ਤੇ ਲੱਸੀ ਪੀਣ ਆ ਗਏ। ਇਸ ਦੌਰਾਨ ਲੜਕੀਆਂ ਨੇ ਸਾਜ਼ਿਸ਼ ਤਹਿਤ ਹੋਟਲ ਤੋਂ ਫਾਰਚੂਨਰ ਗੱਡੀ ਦੀ ਚਾਬੀ ਚੋਰੀ ਕਰ ਲਈ ਅਤੇ ਸੇਠੀ ਢਾਬੇ ’ਚ ਸੁੱਟ ਦਿੱਤੀ, ਜਿਸ ਨੂੰ ਉਨ੍ਹਾਂ ਦੇ ਦੋਸਤ ਹਰਮਨਦੀਪ ਸਿੰਘ, ਅਤੇ ਪੁਨੀਤ ਨੇ ਚੁੱਕ ਲਿਆ ਅਤੇ ਗੱਡੀ ਨੂੰ ਚੋਰੀ ਕਰ ਲਿਆ। ਸਵੇਰੇ ਜਦੋਂ ਐਨਆਰਆਈ ਗੁਰਕਿਰਨ ਸਿੰਘ ਨੇ ਦੇਖਿਆ ਤਾਂ ਗੱਡੀ ਆ ਗਾਇਬ ਸੀ ਅਤੇ ਉਸ ਨੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਜਦੋਂ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ।