ਫ਼ਿਲਮ ਰਿਵਿਊ :’ਪੈਡਮੈਨ’,ਅੱਜ ਸਿਨੇਮਾ ਘਰਾਂ ‘ਚ ਹੋਈ ਰਿਲੀਜ਼

ਫ਼ਿਲਮ ਰਿਵਿਊ :'ਪੈਡਮੈਨ',ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼

ਫ਼ਿਲਮ ਰਿਵਿਊ :’ਪੈਡਮੈਨ’,ਅੱਜ ਸਿਨੇਮਾਘਰਾਂ ‘ਚ ਹੋਈ ਰਿਲੀਜ਼ :ਅਕਸ਼ੈ ਕੁਮਾਰ,ਸੋਨਮ ਕਪੂਰ ਤੇ ਰਾਧਿਕਾ ਆਪਟੇ ਦੀ ਫ਼ਿਲਮ ‘ਪੈਡਮੈਨ’ ਰਿਲੀਜ਼ ਹੋ ਚੁੱਕੀ ਹੈ।ਦਰਸ਼ਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।ਆਰ ਬਾਲਕੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਪੈਡਮੈਨ’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ।ਫ਼ਿਲਮ ਰਿਵਿਊ :'ਪੈਡਮੈਨ',ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ,ਰਾਧਿਕਾ ਆਪਟੇ ਤੇ ਸੋਨਮ ਕਪੂਰ ਵਰਗੇ ਸਟਾਰਜ਼ ਅਹਿਮ ਭੂਮਿਕਾ ‘ਚ ਹਨ।ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ.ਏ. (U/A) ਸਰਟੀਫਿਰੇਟ ਜਾਰੀ ਕੀਤਾ ਗਿਆ।ਫ਼ਿਲਮ ਰਿਵਿਊ :'ਪੈਡਮੈਨ',ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼ਆਰ ਬਾਲਕੀ ਦੀ ਇਹ ਫਿਲਮ ਅਰੁਣਾਚਲਮ ਮੁਰਗਨੰਥਮ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਜੋ ਪੂਰੇ ਦੇਸ਼ ‘ਚ ‘ਪੈਡਮੈਨ’ ਦੇ ਨਾਂ ਨਾਲ ਜਾਣੇ ਜਾਂਦੇ ਹਨ।ਇਹ ਫਿਲਮ ਪਹਿਲਾਂ 26 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ‘ਪਦਮਾਵਤ’ ਦੇ ਚਲਦੇ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਈ ਹੈ।
ਕਹਾਣੀ:ਫ਼ਿਲਮ ਰਿਵਿਊ :'ਪੈਡਮੈਨ',ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼ਫਿਲਮ ਦੀ ਕਹਾਣੀ ਮੱਧ ਪ੍ਰਦੇਸ਼ ਦੇ ਮਹੇਸ਼ਵਰ ‘ਤੇ ਆਧਾਰਿਤ ਹੈ ਜਿੱਥੇ ਦਾ ਰਹਿਣ ਵਾਲਾ ਲਕਸ਼ਮੀਕਾਂਤ ਚੌਹਾਨ (ਅਕਸ਼ੇ ਕੁਮਾਰ) ਹਮੇਸ਼ਾ ਸਭ ਦੀ ਮਦਦ ਕਰਦਾ ਹੈ ਪਰ ਲੋਕ ਉਸ ਵਲੋਂ ਕੀਤੇ ਗਏ ਪ੍ਰਯੋਗ ਦੀ ਵਜ੍ਹਾ ਕਰਕੇ ਹਮੇਸ਼ਾ ਪਾਗਲ ਕਹਿ ਕੇ ਬੁਲਾਉਂਦੇ ਹਨ।ਫਿਰ ਉਨ੍ਹਾਂ ਦਾ ਵਿਆਹ ਗਾਇਤਰੀ (ਰਾਧਿਕਾ ਆਪਟੇ) ਨਾਲ ਹੁੰਦਾ ਹੈ ਪਰ ਵਿਆਹ ਤੋਂ ਬਾਅਦ ਲਕਸ਼ਮੀਕਾਂਤ ਨੂੰ ਮਹਿਲਾਵਾਂ ਦੀ ਮਾਹਵਾਰੀ ਬਾਰੇ ਪਤਾ ਲੱਗਦਾ ਹੈ।ਫ਼ਿਲਮ ਰਿਵਿਊ :'ਪੈਡਮੈਨ',ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼ਇਸ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਮਹਿਲਾਵਾਂ ਕਿਵੇਂ ਸਹਿਣ ਕਰਦੀਆਂ ਹਨ।ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਲਕਸ਼ਮੀਕਾਂਤ ਆਪਣੀ ਭੈਣ,ਪਤਨੀ ਤੇ ਮਾਂ ਲਈ ਪੈਡ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸਦੀ ਇਸ ਕੋਸ਼ਿਸ਼ ਨੂੰ ਘਰ ਵਾਲਿਆਂ ਦੇ ਨਾਲ ਹੀ ਪੂਰਾ ਪਿੰਡ ਗਲਤ ਸਮਝਦਾ ਹੈ।ਲਕਸ਼ਮੀਕਾਂਤ ਦੀ ਪਤਨੀ ਗਾਇਤਰੀ ਉਸਨੂੰ ਛੱਡ ਕੇ ਚਲੀ ਜਾਂਦੀ ਹੈ।ਫ਼ਿਲਮ ਰਿਵਿਊ :'ਪੈਡਮੈਨ',ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼ਫਿਰ ਆਪਣੇ ਇਸ ਪ੍ਰਯੋਗ ਨੂੰ ਪੂਰਾ ਕਰਨ ਲਈ ਲਕਸ਼ਮੀਕਾਂਤ ਪਿੰਡ ਤੋਂ ਸ਼ਹਿਰ ਆ ਜਾਂਦਾ ਹੈ ਜਿੱਥੇ ਉਸਦੀ ਮੁਲਾਕਾਤ ਪਰੀ (ਸੋਨਮ ਕਪੂਰ) ਨਾਲ ਹੁੰਦੀ ਹੈ।ਪਰੀ,ਲਕਸ਼ਮੀਕਾਂਤ ਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਪ੍ਰੇਰਿਤ ਕਰਦੀ ਹੈ।ਅੰਤ ‘ਚ ਲਕਸ਼ਮੀਕਾਂਤ ਆਪਣੀ ਇਸ ਕੋਸ਼ਿਸ਼ ‘ਚ ਸਫਲ ਹੁੰਦਾ ਹੈ,ਸਸਤੇ ਪੈਡਜ਼ ਬਣਾਉਂਦਾ ਹੈ ਅਤੇ ਪੂਰੇ ਪਿੰਡ ਦੇ ਨਾਲ-ਨਾਲ ਵਿਦੇਸ਼ ‘ਚ ਵੀ ਮਿਸਾਲ ਬਣ ਜਾਂਦਾ ਹੈ।
ਬਾਕਸ ਆਫਿਸ:ਫ਼ਿਲਮ ਰਿਵਿਊ :'ਪੈਡਮੈਨ',ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼ਫਿਲਮ ਦਾ ਬਜਟ ਕਰੀਬ 13-14 ਕਰੋੜ ਦੱਸਿਆ ਜਾ ਰਿਹਾ ਹੈ।ਇਸ ਫਿਲਮ ਨੂੰ ਭਾਰਤ ‘ਚ ਕਰੀਬ 2,750 ਸਕ੍ਰੀਨਜ਼ ਅਤੇ ਵਿਦੇਸ਼ਾਂ ‘ਚ 600 ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਹੈ।ਸਮਾਜਿਕ ਮੁੱਦੇ ‘ਤੇ ਆਧਾਰਿਤ ਇਹ ਫਿਲਮ ਕਈ ਸੂਬਿਆਂ ‘ਚ ਟੈਕਸ ਫ੍ਰੀ ਵੀ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ ‘ਤੇ ਸਫਲ ਸਾਬਤ ਹੁੰਦੀ ਹੈ ਜਾਂ ਨਹੀਂ।
-PTCNews