
ਚਮਕੀਲੇ ਦੇ ਗੀਤ ‘ਤੇ ਪਿਆ ਪੰਗਾ ,ਧੀਆਂ ਦੀ ਲੋਹੜੀ’ ਸਮਾਗਮ ‘ਚ ਹੋਇਆ ਹੰਗਾਮਾ:ਲੁਧਿਆਣਾ : ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ‘ਚ ‘ਧੀਆਂ ਦੀ ਲੋਹੜੀ’ ਸਮਾਗਮ ਰੱਖਿਆ ਗਿਆ ਸੀ।

ਚਮਕੀਲੇ ਦੇ ਗੀਤ ‘ਤੇ ਪਿਆ ਪੰਗਾ , ਧੀਆਂ ਦੀ ਲੋਹੜੀ’ ਸਮਾਗਮ ‘ਚ ਹੋਇਆ ਹੰਗਾਮਾ
ਜਿਥੇ ਚਮਕੀਲੇ ਦੇ ਭੜਕਾਊ ਗੀਤ ਚੱਲ ਰਹੇ ਸਨ।ਇਸ ਸਮਾਗਮ ਵਿੱਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਮੌਜੂਦ ਸਨ।ਇਸ ਦੌਰਾਨ ਓਥੇ ਕੁੱਝ ਲੋਕਾਂ ਵਿਚਕਾਰ ਝਗੜਾ ਹੋ ਗਿਆ ਹੈ,ਜਿਥੇ ਲੋਕ ਇੱਕ ਨੌਜਵਾਨ ਨਾਲ ਹੱਥੋਪਾਈ ਹੋ ਗਏ ਸਨ।

ਚਮਕੀਲੇ ਦੇ ਗੀਤ ‘ਤੇ ਪਿਆ ਪੰਗਾ , ਧੀਆਂ ਦੀ ਲੋਹੜੀ’ ਸਮਾਗਮ ‘ਚ ਹੋਇਆ ਹੰਗਾਮਾ
ਇਸ ਦੌਰਾਨ ‘ਧੀਆਂ ਦੀ ਲੋਹੜੀ’ ਸਮਾਗਮ ਦੌਰਾਨ ਸਟੇਜ ‘ਤੇ ਚਮਕੀਲੇ ਦੇ ਗੀਤ ਚੱਲ ਰਹੇ ਸਨ।ਇਸ ਸਮਾਗਮ ਦੌਰਾਨ ਝਗੜਾ ਹੋ ਗਿਆ ਅਤੇ ਇੱਕ ਨੌਜਵਾਨ ਨੇ ਦੂਜੇ ਦੇ ਥੱਪੜ ਮਾਰਨੇ ਸੁਰੂ ਕਰ ਦਿੱਤੇ।ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਇੱਕ ਵਿਅਕਤੀ ਨੂੰ ਸਮਾਗਮ ‘ਚੋਂ ਬਾਹਰ ਲੈ ਗਏ ਸਨ।ਮਿਲੀ ਜਾਣਕਾਰੀ ਮੁਤਾਬਕ ਲੜਾਈ ਕਰਨ ਵਾਲੇ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ।

ਚਮਕੀਲੇ ਦੇ ਗੀਤ ‘ਤੇ ਪਿਆ ਪੰਗਾ , ਧੀਆਂ ਦੀ ਲੋਹੜੀ’ ਸਮਾਗਮ ‘ਚ ਹੋਇਆ ਹੰਗਾਮਾ
ਇਸ ਹੰਗਾਮੇ ਤੋਂ ਬਾਅਦ ਸਮਾਗਮ ਕੁੱਝ ਸਮੇਂ ਲਈ ਮੁੜ ਚਾਲੂ ਹੋਇਆ ਅਤੇ ਜਲਦੀ ਹੀ ਸਮਾਪਤੀ ਕਰ ਦਿੱਤੀ ਗਈ।ਇਸ ਹੰਗਾਮੇ ਬਾਰੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਵੀ ਕੋਈ ਠੋਸ ਜਵਾਬ ਨਹੀਂ ਦਿੱਤਾ।
-PTCNews