Advertisment

ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਤਕਨੀਕੀ ਸਿੱਖਿਆ ਸੰਸਥਾਨਾਂ ਲਈ ਕੋਰਸਾਂ ਦੀਆਂ ਸੀਟਾਂ ਦਾ ਐਲਾਨ ਕਰਨਾ ਲਾਜ਼ਮੀ: ਚੰਨੀ

author-image
Ragini Joshi
New Update
ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਤਕਨੀਕੀ ਸਿੱਖਿਆ ਸੰਸਥਾਨਾਂ ਲਈ ਕੋਰਸਾਂ ਦੀਆਂ ਸੀਟਾਂ ਦਾ ਐਲਾਨ ਕਰਨਾ ਲਾਜ਼ਮੀ: ਚੰਨੀ
Advertisment
ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਅਕਾਦਮਿਕ ਸੈਸ਼ਨ ਦੇ ਸ਼ੁਰੂ ਤੋਂ ਪਹਿਲਾਂ ਹਰੇਕ ਕੋਰਸ ਦੀਆਂ ਸੀਟਾਂ ਦਾ ਐਲਾਨ ਕਰਨਾ ਪਵੇਗਾ। ਇਹ ਅੱਜ ਇਥੇ ਤਕਨੀਕੀ ਸਿੱਖਿਆ ਮੰਤਰੀ ਨਾਲ ਤਕਨੀਕੀ ਸਿੱਖਿਆ ਨਾਲ ਜੁੜੇ ਵੱਖ-ਵੱਖ ਮੁੱਦਿਆਂ `ਤੇ ਚਰਚਾ ਕਰਨ ਲਈ ਸੂਬੇ ਦੇ 1000 ਗੈਰ ਸਹਾਇਤਾ ਪ੍ਰਾਪਤ ਕਾਲਜ਼ਾ ਦੀਆਂ ਪ੍ਰਤੀਨਿਧਤਾ ਕਰਦੀਆਂ 13 ਵੱਖ ਵੱਖ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਤਕਨੀਕੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਗਈ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰਸਾਂ ਦੀਆਂ ਸੀਟਾਂ ਦੀ ਘੋਸ਼ਣਾ ਤੋਂ ਬਾਅਦ ਕਿਸੇ ਵੀ ਸੰਸਥਾ ਨੂੰ ਸੀਟਾਂ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਨਾਲ ਹੀ ਜਥੇਬੰਦੀਆਂ ਨੂੰ ਸਾਫ ਕਰ ਦਿੱਤਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਮੁੱਦੇ `ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸ਼੍ਰੀ ਚੰਨੀ ਨੇ ਕਿਹਾ ਕਿ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਇਨਸਪੈਕਸ਼ਨ ਅਤੇ ਜਾਂਚ ਲਈ ਇਕਸਾਰ ਅਤੇ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਇਸ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹੈ। ਉਨ੍ਹਾਂ ਨੇ ਗੈਰ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਇੱਕ ਯੂਨੀਫਾਰਮ ਇੰਸਪੈਕਸ਼ਨ ਪੈਟਰਨ ਤਿਆਰ ਕਰਨ ਲਈ ਸਾਂਝੇ ਸੁਝਾਅ ਪੇਸ਼ ਕਰਨ ਲਈ ਵੀ ਕਿਹਾ। ਤਕਨੀਕੀ ਸਿੱਖਿਆ ਮੰਤਰੀ ਨੇ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਉੱਚ ਕੋਰਸਾਂ ਲਈ ਡਿਪਲੋਮਾ ਕੋਰਸਾਂ ਵਿਚ ਆਰਜ਼ੀ ਦਾਖਲੇ ਦੀ ਪ੍ਰਵਾਨਗੀ ਦਿੰਦਿਆਂ ਵੱਡੀ ਰਾਹਤ ਪ੍ਰਦਾਨ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਵਿਦਿਆਰਥੀਆਂ ਨੂੰ ਡਿਪਲੋਮਾ ਕੋਰਸ ਦੀਆਂ ਪ੍ਰੀਖਿਆਵਾਂ ਵਿੱਚ ਸਿਰਫ ਉਨਾਂ ਵਿਦਿਆਰਥੀਆਂ ਨੂੰ ਬੈਠਣ ਦਿੱਤਾ ਜਾਵੇਗਾ ਜੋ ਆਈ.ਟੀ.ਆਈ ਕੋਰਸ ਪਾਸ ਕਰ ਲੈਣਗੇ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਰਾਹਤ ਆਈ.ਟੀ.ਆਈ ਵਿਦਿਆਰਥੀਆਂ ਦੇ ਇਕ ਕੀਮਤੀ ਅਕਾਦਮਿਕ ਸਾਲ ਨੂੰ ਬਚਾਉਣ ਲਈ ਦਿੱਤੀ ਗਈ ਹੈ। ਮੀਟਿੰਗ ਵਿਚ ਗੈਰ ਸਹਾਇਤਾ ਪ੍ਰਾਪਤ ਸੰਸਥਾਵਾਂ ਦੀ ਜੇ.ਏ.ਸੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਅਰੁਣ ਚੌਧਰੀ ਵੱਲੋਂ ਪੰਜਾਬ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਜੇ.ਏ.ਸੀ ਨੇ ਤਕਨੀਕੀ ਸਿੱਖਿਆ ਮੰਤਰੀ ਨੂੰ ਇਕ ਮੈਮੋਰੰਡਮ ਵੀ ਪੇਸ਼ ਕੀਤਾ, ਜਿਸ ਵਿੱਚ ਅਣਅਧਿਕਾਰਤ ਕਾਲਜਾਂ ਨੂੰ ਰੈਗੂਲੇਟਰੀ ਬਾਡੀ ਦੇ ਖੇਤਰ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਗਈ। ਜਿਸ ਬਾਰੇ ਉਨ੍ਹਾਂ ਤਰਕ ਦਿੱਤਾ ਕਿ ਉਨ੍ਹਾਂ ਦੀਆਂ ਸੀਟਾਂ, ਦਾਖਲੇ, ਸਿਲੇਬਸ, ਪ੍ਰੀਖਿਆ, ਫੀਸ ਆਦਿ ਦੀ ਗਿਣਤੀ ਆਦਿ ਪਹਿਲਾਂ ਹੀ ਵੱਖ-ਵੱਖ ਰੈਗੂਲਾਟਰੀ ਸੰਸਥਾਵਾਂ ਦੁਆਰਾ ਤੈਅ ਕੀਤੀ ਜਾਂਦੀ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਅੰਸ਼ੂ ਕਟਾਰੀਆ, ਬੁਲਾਰੇ ਜੇ.ਏ.ਸੀ, ਮਨਜੀਤ ਸਿੰਘ (ਉਪ ਪ੍ਰਧਾਨ), ਪੁਟੀਆ, ਸ਼੍ਰੀ ਰਮਨ ਭੱਲਾ (ਸਾਬਕਾ ਮੰਤਰੀ ਪੰਜਾਬ), ਰਾਜਿੰਦਰ ਧਨੋਆ (ਪੌਲੀਟੈਕਨਿਕ ਐਸੋਸੀਏਸ਼ਨ), ਸੀ ਏ ਮਨਮੋਹਨ ਗੜਗ (ਗੁਰੂਕੁਲ ਯੂਨੀਵਰਸਿਟੀ, ਸ਼੍ਰੀ ਗੁਰਮੀਤ ਧਾਲੀਵਾਲ (ਬਾਬਾ ਫਰੀਦ, ਬਠਿੰਡਾ), ਸ਼੍ਰੀ ਹਾਕਮ ਜਵੰਧਾ (ਭਾਈ ਗੁਰਦਾਸ, ਸੰਗਰੂਰ), ਸੀਏ ਰੇਨੂ ਅਰੋੜਾ (ਸਵਾਮੀ ਪਰਮਾਨੰਦ, ਲਾਲੜੂ), ਸ਼੍ਰੀ ਮੋਂਟੀ ਗਰਗ (ਕੇ ਸੀ ਟੀ, ਲਹਿਰਾ ਗਾਗਾ), ਸ਼੍ਰੀ ਚੈਰੀ ਗੋਇਲ ਵਿਦਿਆ ਰਤਨ, ਲਹਿਰਾ ਗਾਗਾ), ਐਸ. ਗੁਰਕੀਰਤ ਸਿੰਘ (ਗੁਲਜ਼ਾਰ ਗਰੁੱਪ, ਲੁਧਿਆਣਾ), ਮਨਵ ਧਵਨ (ਪੀ.ਜੀ.ਸੀ., ਲਾਲੜੂ), ਸ਼੍ਰੀ ਹਰਿੰਦਰ ਕੰਦ (ਕੁਐਸਟ ਗਰੁੱਪ) ਵੀ ਸ਼ਾਮਿਲ ਸਨ। —PTC News-
Advertisment

Stay updated with the latest news headlines.

Follow us:
Advertisment