Advertisment

ਅਕਾਲੀ ਦਲ ਨੇ ਯੋਗੀ ਨੂੰ ਵਾਅਦਾ ਸਿਰੇ ਚੜਾਉਣ ਲਈ ਮੁਬਾਰਕਾਂ ਦਿੱਤੀਆਂ ਤੇ ਕਾਂਗਰਸ ਨੂੰ ਝਾੜ ਪਾਈ ਕਾਂਗਰਸ ਨੂੰ ਪੁੱਿਛਆ ਕਿ ਉਸ ਨੇ ਅਜਿਹਾ ਕਿਉਂ ਨਹੀਂ ਕੀਤਾ?

author-image
Jaspreet Pandher
New Update
ਅਕਾਲੀ ਦਲ ਨੇ ਯੋਗੀ ਨੂੰ ਵਾਅਦਾ ਸਿਰੇ ਚੜਾਉਣ ਲਈ ਮੁਬਾਰਕਾਂ ਦਿੱਤੀਆਂ ਤੇ ਕਾਂਗਰਸ ਨੂੰ ਝਾੜ ਪਾਈ ਕਾਂਗਰਸ ਨੂੰ ਪੁੱਿਛਆ ਕਿ ਉਸ ਨੇ ਅਜਿਹਾ ਕਿਉਂ ਨਹੀਂ ਕੀਤਾ?
Advertisment
ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਨੂੰ ਸੂਬੇ ਦੇ ਬਜਟ ਵਿਚ ਮੁਕੰਮਲ ਕਰਜ਼ਾ ਮੁਆਫੀ ਵਾਸਤੇ ਮੋਟਾ ਫੰਡ ਰੱਖ ਕੇ ਕਿਸਾਨਾਂ ਨਾਲ ਕੀਤਾ ਵਾਅਦਾ ਸਿਰੇ ਚੜ•ਾਉਣ ਲਈ ਮੁਬਾਰਕਾਂ ਦਿੱਤੀਆਂ। ਇਸ ਦੇ ਨਾਲ ਹੀ ਯੋਗੀ ਵੱਲੋਂ ਚੁੱਕੇ ਸਲਾਹੁਣਯੋਗ ਕਦਮ ਦੀ ਤੁਲਨਾ ਪੰਜਾਬ ਸਰਕਾਰ ਨਾਲ ਕਰਦਿਆਂ ਪਾਰਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਨੇ ਅਜਿਹਾ ਕਿਉਂ ਨਹੀਂ ਕੀਤਾ? ਇਸ ਨੇ 90 ਹਜ਼ਾਰ ਕਰੋੜ ਦੇ ਕਰਜ਼ੇ ਵਾਸਤੇ ਮਹਿਜ਼ 1500 ਕਰੋੜ ਰੁਪਏ ਰਾਂਖਵੇਂ ਰੱਖ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ? ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ ਬਜਟ ਦਾ 10 ਫੀਸਦ ਹਿੱਸਾ ਰੱਖਿਆ ਹੈ। ਇਹ ਪੈਸਾ ਕਿਸਾਨਾ ਦਾ ਕਰਜ਼ਾ ਮੁਆਫ ਕਰਨ ਬਦਲੇ ਬੈਂਕਾਂ ਨੂੰ ਦਿੱਤਾ ਜਾਵੇਗਾ। ਡਾਕਟਰ ਚੀਮਾ ਨੇ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਕਾਗਰਸ ਸਰਕਾਰ ਨੇ ਆਪਣੇ ਬਜਟ ਵਿਚ ਕਿਸਾਨਾਂ ਦਾ ਫਸਲੀ ਕਰਜ਼ਾ ਮੁਆਫ ਕਰਨ ਲਈ ਸਿਰਫ 1500 ਕਰੋੜ ਰੁਪਏ ਰਾਂਖਵੇਂ ਰੱਖੇ ਸਨ। ਇਹ ਇੱਕ ਮਜ਼ਾਕ ਹੀ ਸੀ, ਕਿਉਂਕਿ ਫਸਲੀ ਕਰਜ਼ਾ ਆਮ ਤੌਰ ਤੇ 6 ਮਹੀਨੇ ਲਈ ਲਿਆ ਜਾਂਦਾ ਹੈ। ਕਿਸਾਨ ਹਰ ਵਾਰ ਇਹ ਕਰਜ਼ਾ ਮੋੜ ਕੇ ਨਵੀਂ ਫਸਲ ਲਈ ਅਗਲਾ ਕਰਜ਼ਾ ਚੁੱਕ ਲੈਂਦੇ ਹਨ, ਇਸ ਲਈ ਫਸਲੀ ਕਰਜ਼ਾ ਨਾ ਮੋੜਣ ਵਾਲੇ ਬਹੁਤ ਥੋੜ•ੇ ਕਿਸਾਨ ਹੁੰਦੇ ਹਨ। ਅਕਾਲੀ ਆਗੂ ਨੇ ਕਿਹਾ ਕਿ ਜਿਹਨਾਂ ਅਸਲੀ ਪੀੜਤਾਂ ਨੂੰ ਰਾਹਤ ਦੀ ਲੋੜ ਸੀ, ਉਹ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਕਰਜ਼ਾ ਲੈਣ ਵਾਲੇ ਕਿਸਾਨ ਸਨ। ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਨੂੰ, ਜੋ ਕਿ ਦੁਖੀ ਹੋ ਕੇ ਖੁਦਕੁਸ਼ੀਆਂ ਕਰਨ ਲੱਗੇ ਹਨ, ਨਜ਼ਰ-ਅੰਦਾਜ਼ ਕਰਕੇ ਆਪਣੇ ਹਾਲ ਉੱਤੇ ਛੱਡ ਦਿੱਤਾ ਗਿਆ ਹੈ। ਡਾਕਟਰ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਵੱਡੀ ਪੱਧਰ 'ਤੇ ਹੋਏ ਇਸ ਧੋਖੇ ਬਾਰੇ ਵਿਚਾਰ ਜਰੂਰ ਕਰੇ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਸ ਗੱਲ ਦਾ ਜੁਆਬ ਦੇਵੇ ਕਿ ਕਾਂਗਰਸ ਸਰਕਾਰ ਵੀ ਯੂਪੀ ਵਾਂਗ ਇੱਕ ਕਿਸਾਨ-ਪੱਖੀ ਅਤੇ ਦਿਹਾਤ-ਪੱਖੀ ਬਜਟ ਕਿਉਂ ਨਹੀਂ ਸੀ ਲਿਆ ਸਕਦੀ? ਉਹਨਾਂ ਕਿਹਾ ਕਿ ਤੁਸੀਂ ਕਿਸਾਨਾਂ ਦਾ ਸਾਰਾ ਕਰਜ਼ਾ, ਚਾਹੇ ਸਹਿਕਾਰੀ ਜਾਂ ਰਾਸ਼ਟਰੀਕ੍ਰਿਤ ਬੈਂਕਾਂ ਦਾ ਹੋਵੇ ਜਾਂ ਫਿਰ ਆੜ•ਤੀਆਂ ਦਾ ਹੋਵੇ, ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਇੱਥੋਂ ਤਕ ਕਿ ਖੇਤ ਮਜ਼ਦੂਰ ਵੀ ਤੁਹਾਡੇ ਕੋਲੋਂ ਕੁੱਝ ਰਾਹਤ ਮਿਲਣ ਦੀ ਆਸ ਲਾਈ ਬੈਠੇ ਸਨ। ਪਰ ਤੁਸੀਂ ਨੇ ਆਰਥਿਕ ਤੰਗੀ ਦਾ ਬਹਾਨਾ ਬਣਾ ਕੇ ਸਾਰਿਆਂ ਨਾਲ ਹੀ ਵਿਸ਼ਵਾਸ਼ਘਾਤ ਕੀਤਾ ਹੈ। ਜਦਕਿ ਅਸਲੀਅਤ ਇਹ ਹੈ ਕਿ ਸੂਬੇ ਦੀ ਆਰਥਿਕ ਹਾਲਤ ਬਾਰੇ ਤੁਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਤੋਂ ਹੀ ਜਾਣੂ ਸੀ। ਮੁੱਖ ਮੰਤਰੀ ਨੂੰ ਆਪਣੇ ਉੱਤਰ ਪ੍ਰਦੇਸ਼ ਵਿਚਲੇ ਹਮਰੁਤਬਾ ਤੋਂ ਸਬਕ ਸਿੱਖਣ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਯੂਪੀ ਸਰਕਾਰ ਨੇ ਫਾਲਤੂ ਦੇ ਖਰਚਿਆਂ ਨੂੰ ਘਟਾ ਕੇ ਕਰਜ਼ਾ ਮੁਆਫੀ ਲਈ ਫੰਡਾਂ ਦਾ ਪ੍ਰਬੰਧ ਕੀਤਾ ਹੈ। ਇਸ ਨੇ ਕਿਸੇ ਵੀ ਰੂਪ ਵਿਚ ਸੂਬੇ ਦੇ ਵਿੱਤੀ ਅਨੁਸਾਸ਼ਣ ਨੂੰ ਭੰਗ ਨਹੀਂ ਕੀਤਾ। ਤੁਸੀਂ ਵੀ ਅਜਿਹਾ ਕਰ ਸਕਦੇ ਸੀ, ਪਰ ਤੁਸੀਂ ਇਸ ਲਈ ਅਜਿਹਾ ਨਹੀਂ ਕੀਤਾ, ਕਿਉਂਕਿ ਤੁਹਾਡਾ ਆਪਣਾ ਵਾਅਦਾ ਸਿਰੇ ਚੜ•ਾਉਣ ਦਾ ਕੋਈ ਇਰਾਦਾ ਨਹੀਂ ਸੀ। ਤੁਸੀਂ ਇਹ ਝੂਠੇ ਵਾਅਦੇ ਕਿਸਾਨਾਂ ਤੋਂ ਉਹਨਾਂ ਦੀ ਵੋਟਾਂ ਹਥਿਆਉਣ ਲਈ ਕੀਤੇ ਸਨ। ਤੁਸੀਂ ਕਦੇ ਵੀ ਕਿਸਾਨਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਨਹੀਂ ਕਰ ਸਕਦੇ। ਇਹ ਕੰਮ ਸਰਦਾਰ ਪਰਕਾਸ਼ ਸਿੰਘ ਬਾਦਲ ਹੀ ਕਰ ਸਕਦੇ ਹਨ। ਉਹਨਾਂ ਨੇ  1997 ਵਿਚ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਲਈ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਸਰਕਾਰ ਬਣਦੇ ਹੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਇਸ ਵਾਅਦੇ ਨੂੰ ਪੂਰਾ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਤੁਸੀਂ ਕਿੰਨੀ ਦੇਰ ਕਿਸਾਨਾਂ ਨੂੰ  ਰਾਹਤ ਦੇਣਾ ਟਾਲਦੇ ਰਹੇ ਅਤੇ ਅਖੀਰ ਕਰਜ਼ਾ ਮੁਆਫੀ ਦੇ ਨਾਂ ਉੱਤੇ ਇੱਕ ਜਾਅਲੀ ਸਕੀਮ ਦਾ ਐਲਾਨ ਕਰ ਦਿੱਤਾ। ਇਸ ਧੋਖੇ ਲਈ ਪੰਜਾਬ ਦੇ ਕਿਸਾਨ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ। —PTC NEWS-
Advertisment

Stay updated with the latest news headlines.

Follow us:
Advertisment