Advertisment

ਅਕਾਲੀ ਦਲ ਵੱਲੋਂ ਰੇਤ ਖੱਡਾਂ ਦੀ ਬੋਲੀ 'ਚ ਹੋਏ ਘਪਲੇ ਦੀ ਸੀਬੀਆਈ ਜਾਂਚ ਦੀ ਮੰਗ

author-image
Ragini Joshi
New Update
ਅਕਾਲੀ ਦਲ ਵੱਲੋਂ ਰੇਤ ਖੱਡਾਂ ਦੀ ਬੋਲੀ 'ਚ ਹੋਏ ਘਪਲੇ ਦੀ ਸੀਬੀਆਈ ਜਾਂਚ ਦੀ ਮੰਗ
Advertisment
  ਚੰਡੀਗੜਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਦਫਤਰੀ ਖਾਮੀਆਂ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ, ਜਿਹਨਾਂ ਸਦਕਾ 21 ਮਈ ਨੂੰ ਹੋਈ ਰੇਤ ਖੱਡਾਂ ਦੀ ਬੋਲੀ ਦੌਰਾਨ ਕਾਂਗਰਸੀ ਆਗੂ ਨਜਾਇਜ਼ ਤਰੀਕੇ ਨਾਲ ਬੋਲੀਆਂ ਜਿੱਤਣ ਵਿਚ ਕਾਮਯਾਬ ਹੋਏ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਦੂਜੇ ਪੜਾਅ ਦੀ ਬੋਲੀ ਰੱਦ ਕੀਤੇ ਜਾਣ ਨਾਲ ਇਹ ਗੱਲ ਸਿਬਤ ਹੋ ਗਈ ਹੈ ਕਿ ਪਹਿਲੀ ਬੋਲੀ ਵਿਚ ਭਾਰੀ ਹੇਰਾਫੇਰੀਆਂ  ਕੀਤੀਆਂ ਗਈਆਂ ਸਨ। ਅਕਾਲੀ ਦਲ ਨੇ ਕਿਹਾ ਹੈ ਕਿ ਇਹ ਸੀਬੀਆਈ ਜਾਂਚ ਦਫਤਰੀ ਖਾਮੀਆਂ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਖਣਨ ਵਿਭਾਗ ਦੇ ਅਧਿਕਾਰੀਆਂ ਸਮੇਤ ਉਹਨਾਂ ਕੁੱਝ ਖਾਸ ਬੰਦਿਆਂ ਉੱਤੇ ਕੇਂਦਰਿਤ ਹੋਣੀ ਚਾਹੀਦੀ ਹੈ, ਜਿਹੜੇ ਨਵੀ ਨੀਤੀ ਬਣਾਉਣ ਅਤੇ 21 ਮਈ ਦੀ ਬੋਲੀ ਕਰਵਾਉਣ ਲਈ ਜਿੰਥਮੇਵਾਰ ਹਨ। ਇਸ ਬਾਰੇ ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਫ ਦਿਸਦਾ ਹੈ ਕਿ ਸੀਨੀਅਰ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਵੱਲੋਂ ਰੇਤ ਦੀਆਂ ਖੱਡਾਂ ਲਈ ਆਪਣੇ ਬੰਦਿਆਂ ਰਾਹੀਂ ਦਿਵਾਈਆਂ ਬੋਲੀਆਂ ਪ੍ਰਤੀ ਅਧਿਕਾਰੀਆਂ ਨੇ ਅੱਖਾਂ ਮੀਚ ਲਈਆਂ ਸਨ। ਉਹਨਾਂ ਕਿਹਾ ਕਿ ਇਸ ਗੱਲ ਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਕਿਸ ਵਿਅਕਤੀ ਨੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਾਨਸਾਮੇ ਅਤੇ ਕਰਮਚਾਰੀਆਂ ਨੂੰ ਬੋਲੀ ਦੇਣ ਦੀ ਇਜਾਜ਼ਤ ਦਿੱਤੀ ਅਤੇ 17 ਕਾਂਗਰਸੀ ਵਿਧਾਇਕਾਂ ਨੂੰ ਇੱਕ ਬੋਲੀ ਦੇਣ ਦੀ ਆਗਿਆ ਦਿੱਤੀ। ਸਰਦਾਰ ਚੰਦੂਮਾਜਰਾ ਨੇ ਕੱਲ• ਨੂੰ ਬਾਕੀ ਬਚਦੀਆਂ 55 ਖੱਡਾਂ ਦੀ ਬੋਲੀ ਰੱਦ ਕੀਤੇ ਜਾਣ ਨੂੰ ਮਹਿਜ਼ ਡਰਾਮਾ ਕਰਾਰ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਖੱਡਾਂ ਦੀ ਨੀਲਾਮੀ ਅਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਦੀ ਹੈ ਤਾਂ ਇਸ ਨੂੰ 21 ਮਈ ਦੀ ਬੋਲੀ ਵੀ ਰੱਦ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਪਹਿਲੀ ਬੋਲੀ ਵਿਚ ਹੋਈਆਂ ਹੇਰਾਫੇਰੀਆਂ ਬਾਰੇ ਰੌਲਾ ਪਾਏ ਜਾਣ ਮਗਰੋਂ ਹੀ ਸਰਕਾਰ ਇਸ ਗੱਲ ਉੱਤੇ ਜ਼ੋਰ ਦੇ ਰਹੀ ਹੈ ਕਿ ਸਾਰੇ ਬੋਲੀਕਾਰ ਆਪਣੇ ਮੁਕੰਮਲ ਦਸਤਾਵੇਜ਼ ਜਮ•ਾਂ ਕਰਵਾਉਣ। ਉਹਨਾਂ ਕਿਹਾ ਕਿ  ਅਜਿਹਾ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਕੀ ਇਸ ਤੋਂ ਸਪੱਸ਼ਟ ਨਹੀਂ ਹੁੰਦਾ ਕਿ ਕਾਂਗਰਸੀ ਆਗੂਆਂ ਨੂੰ ਖੱਡਾਂ ਦਿਵਾਉਣ ਲਈ ਪਹਿਲੀ ਬੋਲੀ ਦੌਰਾਨ ਗੜਬੜ ਕੀਤੀ ਗਈ ਸੀ? ਉਹਨਾਂ ਕਿਹਾ ਕਿ ਸਿਰਫ ਇੱਕ ਬੋਲੀ ਦੀ ਥਾਂ ਦੋਵੇਂ ਬੋਲੀਆਂ ਰੱਦ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਇਸ ਮੁੱਦੇ ਨੂੰ ਲੋਕਾਂ ਵਿਚ ਲੈ ਕੇ ਜਾਵੇਗਾ ਅਤੇ ਸਰਕਾਰ ਨੂੰ ਰੇਤ ਖੱਡਾਂ ਦੀ ਸਾਰੀ ਨੀਲਾਮੀ ਰੱਦ ਕਰਨ ਲਈ ਮਜ਼ਬੂਰ ਕਰੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 12 ਜੂਨ ਨੂੰ ਰੇਤ ਘਪਲੇ ਖਿਲਾਫ ਲੁਧਿਆਣਾ ਜ਼ਿਲ•ੇ ਵਿਚ ਦਿੱਤੇ ਜਾ ਰਹੇ ਧਰਨੇ ਵਿਚ ਹਿੱਸਾ ਲੈਣਗੇ। ਲੋਕ ਸਭਾ ਮੈਂਬਰ ਨੇ ਕਿਹਾ ਕਿ ਪਾਰਟੀ ਵਿਧਾਨ ਸਭਾ ਸੈਸ਼ਨ ਵਿਚ ਵੀ ਇਸ ਮੁੱਦੇ ਨੂੰ ਉਠਾਏਗੀ ਅਤੇ ਰਾਣਾ ਗੁਰਜੀਤ ਦੀ ਤੁਰੰਤ ਮੁਅੱਤਲੀ ਦੀ ਮੰਗ ਕਰੇਗੀ। ਇਸ ਤੋਂ ਇਲਾਵਾ ਸੂਬੇ ਵਿਚ ਕਿਸਾਨ ਖੁਦਕੁਸ਼ੀਆਂ ਵਿਚ ਹੋ ਰਹੇ ਵਾਧੇ,ਕਿਸਾਨਾਂ ਨੂੰ ਕਰਜ਼ਾ ਕੁਰਕੀ ਦੀ ਝੂਠੀ ਰਾਹਤ ਦੇਣ ਅਤੇ ਬੇਅਦਬੀ ਦੀਆਂ ਘਟਨਾਵਾਂ ਨਾ ਰੋਕ ਪਾਉਣ ਲਈ ਵੀ ਕਾਂਗਰਸ ਸਰਕਾਰ ਨੂੰ ਘੇਰਿਆ ਜਾਵੇਗਾ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਸੱਤਾ ਸੰਭਾਲਣ ਮਗਰੋਂ ਇੰਨੀ ਜਲਦੀ ਲੋਕਾਂ ਦੇ ਮਨਾਂ ਤੋਂ ਨਹੀਂ ਸੀ ਉੱਤਰੀ। ਉਹਨਾਂ ਕਿਹਾ ਕਿ ਮੁਕੰਮਲ ਕਰਜ਼ ਮੁਆਫੀ ਉਡੀਕ ਰਹੇ ਕਿਸਾਨਾਂ ਨੂੰ ਇਨਸਾਫ ਅਤੇ ਦਲਿਤਾਂ ਉੱਤੇ ਹੋ ਰਹੇ ਅੱਿਤਆਚਾਰ ਦੇ ਮੁੱਦੇ ਵੀ ਵਿਧਾਨ ਸਭਾ ਸੈਸ਼ਨ ਦੌਰਾਨ ਉਠਾਏ ਜਾਣਗੇ —PTC News-
Advertisment

Stay updated with the latest news headlines.

Follow us:
Advertisment