Advertisment

ਅਮਰਿੰਦਰ ਸਿੰਘ ਸਿੱਖਾਂ ਖਿਲਾਫ ਸਰਕਾਰੀ ਅਤਿਵਾਦ ਨੂੰ ਉਤਸ਼ਾਹਿਤ ਕਰਨ ਤੋਂ ਗੁਰੇਜ਼ ਕਰਨ : ਮਨਜਿੰਦਰ ਸਿੰਘ ਸਿਰਸਾ

author-image
Ragini Joshi
New Update
ਅਮਰਿੰਦਰ ਸਿੰਘ ਸਿੱਖਾਂ ਖਿਲਾਫ ਸਰਕਾਰੀ ਅਤਿਵਾਦ ਨੂੰ ਉਤਸ਼ਾਹਿਤ ਕਰਨ ਤੋਂ ਗੁਰੇਜ਼ ਕਰਨ : ਮਨਜਿੰਦਰ ਸਿੰਘ ਸਿਰਸਾ
Advertisment
ਦਸਤਾਰ ਦੀ ਬੇਅਦਬੀ ਤੇ ਮਹਿਲਾ ਵਿਧਾਇਕਾਂ ਨਾਲ ਬਦਸਲੂਕੀ ਦੇ ਦੋਸ਼ੀ ਸਪੀਕਰ ਤੇ ਮਾਰਸ਼ਲਜ਼ ਨੂੰ ਤੁਰੰਤ ਬਰਖ਼ਾਸਤ ਕੀਤਾ ਪੱਗਾਂ ਦੀ ਬੇਅਦਬੀ ਦੀ ਘਟਨਾ ਨੇ ਸਾਰੇ ਵਿਸ਼ਵ ਵਿਚ ਸਿੱਖ ਭਾਈਚਾਰੇ ਨੂੰ ਹੈਰਾਨ ਕੀਤਾ ਨਵੀਂ ਦਿੱਲੀ: ਦਿੱਲੀ ਸਿੱਖ  ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਿੱਖ ਭਾਈਚਾਰੇ ਖਿਲਾਫਸਰਕਾਰੀ ਅਤਿਵਾਦ ਨੂੰ ਉਤਸ਼ਾਹਿਤ ਕਰਨ ਤੋਂ ਗੁਰੇਜ਼ ਕਰਨ ਅਤੇ ਕਿਹਾ ਕਿ  ਪੰਜਾਬ ਵਿਧਾਨ ਸਭਾ ਵਿਚ ਸਿੱਖ ਦਸਤਾਰ ਦੀ ਬੇਅਦਬੀ ਤੇ ਸਿੱਖ ਮਹਿਲਾ ਵਿਧਾਇਕਾਂ ਨਾਲ ਬਦਸਲੂਕੀ ਦੀ ਘਟਨਾ ਨੇ ਸਾਰੀ ਦੁਨੀਆਂ ਵਿਚ ਬੈਠੇ ਸਿੱਖ ਭਾਈਚਾਰੇ  ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ  ਸਿੱਖ ਭਾਈਚਾਰੇ ਖਿਲਾਫ ਸਰਕਾਰੀ ਅਤਿਵਾਦ ਨੂੰ ਸਰਪ੍ਰਸਤੀ ਦੇਣ ਦੀ ਇਤਿਹਾਸਕ ਗਲਤੀ ਦੁਹਰਾ ਰਹੇ ਹਨ।   ਉਹਨਾਂਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਆਕਾ ਗਾਂਧੀ ਪਰਿਵਾਰ ਨੂੰ ਖੁਸ਼ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਪਰਿਵਾਰ ਹਮੇਸ਼ਾ ਦੁਨੀਆਂ ਭਰ ਵਿਚ ਸਿੱਖਾਂ ਦੀ ਬੇਇੱਜ਼ਤੀ ਵੇਖ ਕੇ ਖੁਸ਼ ਹੁੰਦਾ ਹੈ ਤੇ ਆਪਣੀ ਪਾਰਟੀ ਦੇ ਕੇਡਰ ਵੱਲੋਂ ਸਿੱਖਭਾਈਚਾਰੇ ਨੂੰ ਜ਼ਲੀਲ ਕਰਨ 'ਤੇ ਮਾਣ ਮਹਿਸੂਸ ਕਰਦਾ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਏਜੰਸੀਆਂ ਤੇ ਆਪਣੀ ਪਾਰਟੀ ਦੇ ਆਗੂਆਂ ਨੂੰ ਸਿੱਖਾਂ ਦੇ ਖਿਲਾਫ ਉਤਸ਼ਾਹਿਤ ਕਰਨ ਨਾਲ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਜੋ ਨਾ ਉਹਨਾਂ ਦੇਅਤੇ ਨਾ ਹੀ ਕਿਸੇ ਹੋਰ ਕੰਟਰੋਲ ਹੇਠ ਹੋ ਸਕਦੇ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਕੱਲ• ਪੰਜਾਬ ਵਿਧਾਨ ਸਭਾ ਵਿਚ ਵਾਪਰੀ ਘਟਨਾ ਜਿਥੇ ਅੰਮ੍ਰਿਤਧਾਰੀ ਸਿੰਘਾਂ ਦੀ ਦਸਤਾਰ ਲਾਹੀ ਗਈ ਤੇ ਪੰਜਾਬ ਪੁਲਿਸ ਤੇ ਮਾਰਸ਼ਲਾਂ ਵੱਲੋਂ ਸਿੱਖ ਮਹਿਲਾਵਾਂ 'ਤੇ ਹਮਲੇ ਹੋਏ ਤੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ, ਦੇ ਕਾਰਨ ਸਾਰੀਦੁਨੀਆਂ ਵਿਚ ਬੈਠੇ ਸਿੱਖ ਭਾਈਚਾਰੇ ਦੇ ਲੋਕ ਹੈਰਾਨ ਤੇ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਜਦੋਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਕੀਤੀ ਧਰਤੀ 'ਤੇ ਜਿਥੇ ਸਿੱਖ ਧਰਮ ਦਾ ਜਨਮ ਹੋਇਆ, ਉਪਰ ਹੀ ਸਿੱਖ ਭਾਈਚਾਰੇ ਦੀ ਇੱਜ਼ਤ ਤੇ ਮਾਣ ਸਨਮਾਨ ਸੁਰੱਖਿਅਤ ਨਹੀਂ ਹੈਤਾਂ ਕੋਈ ਪੰਜਾਬ ਤੋਂ ਦੂਰ ਦੁਰਾਡੇ ਦੀਆਂ ਥਾਵਾਂ ਜਿਥੇ ਸਿੱਖ ਰਹਿੰਦੇ ਹਨ ਅਤੇ ਵੱਖ ਵੱਖ ਖੇਤਰਾਂ ਵਿਚ ਮਾਣ ਮੱਤੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ, ਵਿਖੇ ਕੋਈ ਕੀ ਆਸ ਰੱਖ ਸਕਦਾ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੇ ਕਾਰਨ ਹੋਰ ਥਾਵਾਂ 'ਤੇ ਵੀ ਹੋਰ ਭਾਈਚਾਰਿਆਂ ਦੇ ਲੋਕ ਸਿੱਖਾਂ 'ਤੇ ਕਿਸੇ ਵੇਲੇ ਵੀ ਹਮਲਾ ਕਰਨ ਲਈ ਭੜਕ ਸਕਦੇ ਹਨ, ਉਹ ਵੀ ਉਸ ਵੇਲੇ ਜਦੋਂ ਭਾਈਚਾਰਾ ਗੁਰੂ ਸਾਹਿਬਾਨ ਵੱਲੋਂ ਦੱਸੇ ਕੱਕਾਰ ਧਾਰਨ ਕਰਨ ਦੀ ਇਜ਼ਾਜਤਵਾਸਤੇ ਦੁਨੀਆਂ ਭਰ ਵਿਚ ਗਹਿਗੱਚ ਲੜਾਈ ਵਿਚ ਉਲਝਿਆ ਹੋਇਆ ਹੈ ਅਤੇ ਵੱਖ ਵੱਖ ਮੁਲਕਾਂ ਵਿਚ ਸਿੱਖਾਂ  'ਤੇ ਹਮਲਿਆਂ ਦੇ ਕੇਸਾਂ ਨਾਲ ਵੀ ਸੰਘਰਸ਼ ਕਰ ਰਿਹਾ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਆਪਣੇ ਸਿਆਸੀ ਆਕਾ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੀ ਬਾਦਲ ਸਰਕਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਸਨੇ ਆਪਣੇ ਕਾਰਜਕਾਲ ਦੌਰਾਨ ਇਕ ਸਿੱਖ ਦੀ ਦਸਤਾਰ ਲਾਹੁਣ ਵਾਲੇ ਪੁਲਿਸਅਫਸਰ ਨੂੰ ਨੌਕਰੀ ਤੋਂ ਹੀ ਬਰਖ਼ਾਸਤ ਕਰ ਦਿੱਤਾ ਸੀ।  ਉਹਨਾਂ ਕਿਹਾ ਕਿ ਇਸ ਬਰਖ਼ਾਸਤਗੀ ਨੇ ਉਦਾਹਰਣ ਸਥਾਪਿਤ ਕਰ ਦਿੱਤੀ ਹੈ ਤੇ ਹੁਣ ਅਮਰਿੰਦਰ ਸਿੰਘ ਨੂੰ ਪੁਲਿਸ ਅਫਸਰ ਤੇ ਮਾਰਸ਼ਲ ਬਰਖ਼ਾਸਤ ਕਰਨੇ ਚਾਹੀਦੇ ਹਨ  ਤੇ ਨਾਲ ਹੀ ਰਾਣਾ ਕੇ ਪੀ ਸਿੰਘਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਫਾਰਗ ਕਰਨਾ ਚਾਹੀਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਾਰਾ ਭਾਈਚਾਰਾ ਹੁਣ ਅਮਰਿੰਦਰ ਸਿੰਘ ਵੱਲ ਵੇਖ ਰਿਹਾ ਹੈ ਕਿ ਉਹ ਮੌਜੂਦਾ ਕੇਸ ਵਿਚ ਦੋਸ਼ੀਆਂ ਨੂੰ ਸਜ਼ਾ ਕਿਵੇਂ ਦੇਣਗੇ ਕਿਉਂਕਿ ਉਹ ਖੁਦ ਵੀ ਦਸਤਾਰ ਬੰਨਣ ਵਾਲੇ ਸਿੱਖ ਹਨ ਅਤੇਖੁਦ ਨੂੰ ਸਿੱਖ ਮਾਮਲਿਆਂ ਦਾ ਅਲੰਬਰਦਾਰ ਵੀ ਦੱਸਦੇ ਹਨ।  —PTC News-
Advertisment

Stay updated with the latest news headlines.

Follow us:
Advertisment