Advertisment

ਅਮਰੀਕਾ ਇਸ ਤਰ੍ਹਾਂ ਕਰੇਗਾ ਉੱਤਰੀ ਕੋਰੀਆ 'ਤੇ ਹਮਲਾ 

author-image
Ragini Joshi
New Update
ਅਮਰੀਕਾ ਇਸ ਤਰ੍ਹਾਂ ਕਰੇਗਾ ਉੱਤਰੀ ਕੋਰੀਆ 'ਤੇ ਹਮਲਾ 
Advertisment
ਅਮਰੀਕਾ ਇਸ ਤਰ੍ਹਾਂ ਕਰੇਗਾ ਉੱਤਰੀ ਕੋਰੀਆ 'ਤੇ ਹਮਲਾ : ਦੁਨੀਆਂ ਦੀ ਵੱਡੀ ਤਾਕਤ ਮੰਨੇ ਜਾਂਦੇ ਦੇਸ਼ ਅਮਰੀਕਾ ਵੱਲੋਂ ਉੱਤਰੀ ਕੋਰੀਆ 'ਤੇ ਯੋਜਨਾਬੱਧ ਤਰੀਕਾ ਨਾਲ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਅਮਰੀਕਾ ਵੱਲੋਂ ਉੱਤਰੀ ਕੋਰੀਆ ਵੱਲੋਂ ਕਿਸੇ ਵੀ ਤਰ੍ਹਾਂ ਦੇ ਪ੍ਰਮਾਣੂ ਅਤੇ ਮਿਜ਼ਾਇਲੀ ਸਮਾਗਮਾਂ ਨੂੰ ਰੋਕਣ ਲਈਆਂ ਇੰਤਜ਼ਾਮ ਅਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਦਿਨੀਂ ਅਮਰੀਕੀ ਫੌਜ ਵੱਲੋਂ ਇਕ ਗੁਪਤ ਫੌਜ ਮੁਹਿੰਮ ਰਾਹੀਂ ਕੋਰੀਆਈ ਆਈਲੈਂਡ 'ਚ ਜੰਗ ਛਿੜਣ ਦੀ ਸੂਰਤ 'ਚ ਅਮਰੀਕੀ ਫੌਜਾਂ ਦਾ ਜਵਾਬ ਅਤੇ ਹਾਲਾਤਾਂ ਨੂੰ ਸਮਝਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਹਿਲਾਂ ਤੋਂ ਹੀ ਤਿਆਰ ਬਰ ਤਿਆਰ ਰਿਹਾ ਜਾ ਸਕੇ। ਇਸ ਤੋਂ ਇਲਾਵਾ ਖਬਰਾਂ ਇਹ ਵੀ ਹਨ ਕਿ ਜੇਕਰ ਟਰੰਪ ਪ੍ਰਸ਼ਾਸਨ ਆਪਣੀਆਂ ਇਹਨਾਂ ਕੋਸ਼ਿਸ਼ਾਂ 'ਚ ਨਾਕਾਮਯਾਬ ਰਹਿੰਦਾ ਹੈ ਤਾਂ ਉੱਤਰੀ ਕੋਰੀਆ 'ਤੇ ਹਮਲਾ ਕਰ ਕਰਨ ਲਈ ਕਿਸੇ 'ਮਾਸਟਰ ਪਲਾਨ' ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment