Advertisment

ਅਮਰੀਕਾ ਤੇ ਹੋ ਸਕਦਾ ਹੈ ਵੱਡਾ ਹਮਲਾ?

author-image
Ragini Joshi
New Update
ਅਮਰੀਕਾ ਤੇ ਹੋ ਸਕਦਾ ਹੈ ਵੱਡਾ ਹਮਲਾ?
Advertisment
ਵਾਈਟ ਹਾਊਸ ਅਨੁਸਾਰ ਸੀਰੀਅਨ ਰਾਸ਼ਟਰਪਤੀ ਬਸ਼ਰ ਅਲ-ਅਸਦ ਅਮਰੀਕਾ 'ਤੇ ਕੈਮੀਕਲ ਹਥਿਆਰਾਂ ਨਾਲ ਹਮਲਾ ਕਰਨ ਦੀ ਸਾਜਿਸ਼ ਰਚ ਰਿਹਾ ਹੋ ਸਕਦਾ ਹੈ, ਜਿਸ ਨਾਲ ਵੱਡੀ ਗਿਣਤੀ 'ਚ ਲੋਕ ਮਾਰੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਵੀ ਵਾਪਰਦਾ ਹੈ ਤਾਂ ਉਹਨਾਂ ਨੂੰ ਇਸਦਾ ਵੱਡਾ ਹਰਜਾਨਾ ਭੁਗਤਣਾ ਪਵੇਗਾ। ਵਾਈਟ ਹਾਊਸ ਨੇ ਆਸ਼ੰਕਾ ਜਤਾਈ ਹੈ ਕਿ ਅਸਦ ਦੀ ਅਗਵਾਈ ਹੇਠ ਜਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਹ ਕੈਮੀਕਲ ਹਮਲੇ ਦਾ ਸਿੱਧਾ ਸੰਕੇਤ ਦਿੰਦੀਆਂ ਹਨ। ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਅਤੇ ਸਹਿਯੋਗੀ ਫੌਜੀ ਸੀਰੀਆ ਦੇ ਗਠਜੋੜ ਰਾਕਾ ਤੋਂ ਆਈ.ਐਸ ਗਰੁੱਪ ਨੂੰ ਬਾਹਰ ਕੱਢਣ ਦੀ ਲੜ੍ਹਾਈ ਲੜ੍ਹ ਰਹੇ ਹਨ। ਅਮਰੀਕਾ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਰਸਾਇਣਕ ਹਥਿਆਰਾਂ ਦਾ ਇਸਤੇਮਾਲ ਕਰਦੇ ਹੋਏ ਜੇਕਰ ਅਸਦ ਇਕ ਵੱਡਾ ਹਮਲਾ ਕਰਦਾ ਹੈ ਤਾਂ ਉਸਦੀ ਫੌਜ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ। ਵਰਨਣਯੋਗ ਹੈ ਕਿ ਇਸ ਹਮਲੇ ਦੀ ਸ਼ੰਕਾ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕੀ ਫੌਜ ਪੂਰੀ ਚੌਕਸੀ ਵਰਤ ਰਹੀ ਹੈ। ਪੀਟੀਆਈ-
Advertisment

Stay updated with the latest news headlines.

Follow us:
Advertisment