Advertisment

ਅਮਿਤਾਭ ਬੱਚਨ ਟਵਿਟਰ 'ਤੇ ਫ਼ਿਰ ਘਿਰੇ ,ਲੋਕਾਂ ਨੇ ਗਲਤੀ ਦਾ ਕਰਾਇਆ ਅਹਿਸਾਸ

author-image
Shanker Badra
New Update
ਅਮਿਤਾਭ ਬੱਚਨ ਟਵਿਟਰ 'ਤੇ ਫ਼ਿਰ ਘਿਰੇ ,ਲੋਕਾਂ ਨੇ ਗਲਤੀ ਦਾ ਕਰਾਇਆ ਅਹਿਸਾਸ
Advertisment
ਅਮਿਤਾਭ ਬੱਚਨ ਟਵਿਟਰ 'ਤੇ ਫ਼ਿਰ ਘਿਰੇ ,ਲੋਕਾਂ ਨੇ ਗਲਤੀ ਦਾ ਕਰਾਇਆ ਅਹਿਸਾਸ:ਅਮਿਤਾਭ ਬੱਚਨ ਆਪਣੇ ਟਵਿਟਰ ਅਕਾਊਂਟ 'ਤੇ ਇੰਡੀਅਨ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੰਦੇ ਹੋਏ ਇੱਕ ਵੱਡੀ ਗਲਤੀ ਕਰ ਬੈਠੇ ਹਨ।ਅਮਿਤਾਭ ਬੱਚਨ ਟਵਿਟਰ 'ਤੇ ਫ਼ਿਰ ਘਿਰੇ ,ਲੋਕਾਂ ਨੇ ਗਲਤੀ ਦਾ ਕਰਾਇਆ ਅਹਿਸਾਸਉਨ੍ਹਾਂ ਨੇ ਐਤਵਾਰ ਨੂੰ ਮਹਿਲਾ ਟੀਮ ਦੀ ਇੱਕ ਤਸਵੀਰ ਨੂੰ ਆਪਣੀ ਤਸਵੀਰ ਨਾਲ ਟਵੀਟ ਕਰਦੇ ਹੋਏ ਜਿੱਤ ਦੀ ਵਧਾਈ ਦਿੱਤੀ।ਉਨ੍ਹਾਂ ਨੇ ਅਫਰੀਕਾ ਵਿਰੁੱਧ ਮਿਲੀ ਜਿੱਤ ਨੂੰ ਆਸਟਰੇਲੀਆ ਵਿਰੁੱਧ ਮਿਲੀ ਜਿੱਤ ਦੱਸਦੇ ਹੋਏ ਮਹਿਲਾ ਟੀਮ ਨੂੰ ਜਿੱਤ ਦੀ ਵਧਾਈ ਦੇ ਦਿੱਤੀ।
Advertisment
ਅਮਿਤਾਭ ਬੱਚਨ ਟਵਿਟਰ 'ਤੇ ਫ਼ਿਰ ਘਿਰੇ ,ਲੋਕਾਂ ਨੇ ਗਲਤੀ ਦਾ ਕਰਾਇਆ ਅਹਿਸਾਸਉਨ੍ਹਾਂ ਨੇ ਜੋ ਤਸਵੀਰ ਪੋਸਟ ਕੀਤੀ, ਇਹ ਤਸਵੀਰ ਮਹਿਲਾ ਟੀਮ ਇੰਡੀਆ ਨੂੰ ਅਫਰੀਕਾ 'ਚ ਮਿਲੀ ਜਿੱਤ ਤੋਂ ਬਾਅਦ ਦੀ ਸੀ,ਨਾ ਕਿ ਆਸਟਰੇਲੀਆ ਵਿਰੁੱਧ ਮਿਲੀ ਜਿੱਤ ਦੀ।ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਾਇਆ।ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ, ''ਆਸਟਰੇਲੀਆ ਵਿਰੁੱਧ ਇਸ ਇਤਿਹਾਸਕ ਜਿੱਤ ਲਈ ਵਧਾਈ ਮਹਿਲਾ ਟੀਮ ਇੰਡੀਆ।ਭਾਰਤੀ ਟੀਮ ਨੇ ਬੱਲੇਬਾਜ਼ੀ,ਫੀਲਡਿੰਗ 'ਚ ਕਮਾਲ ਦਾ ਪ੍ਰਦਰਸ਼ਨ ਦਿਖਾਇਆ।ਖਾਸ ਕਰ ਕੇ ਜੇਮੀਮਾ ਰੋਡ੍ਰਿਗਜ਼ ਦਾ ਬਾਊਂਡਰੀ 'ਤੇ ਕਮਾਲ ਦਾ ਕੈਚ ਲਿਆ।ਤੁਹਾਡੇ 'ਤੇ ਸਾਨੂੰ ਮਾਣ ਹੈ।ਅਮਿਤਾਭ ਬੱਚਨ ਟਵਿਟਰ 'ਤੇ ਫ਼ਿਰ ਘਿਰੇ ,ਲੋਕਾਂ ਨੇ ਗਲਤੀ ਦਾ ਕਰਾਇਆ ਅਹਿਸਾਸਅਮਿਤਾਭ ਬੱਚਨ ਦੇ ਟਵੀਟ 'ਤੇ ਪਹਿਲਾਂ ਤਾਂ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਰ ਇਸ ਤੋਂ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਗਲਤੀ ਵੱਲ ਧਿਆਨ ਦਿਵਾਇਆ।ਅਮਿਤਾਭ ਬੱਚਨ ਟਵਿਟਰ 'ਤੇ ਫ਼ਿਰ ਘਿਰੇ ,ਲੋਕਾਂ ਨੇ ਗਲਤੀ ਦਾ ਕਰਾਇਆ ਅਹਿਸਾਸਲੋਕਾਂ ਨੇ ਕਿਹਾ ਇਹ ਤਸਵੀਰ ਆਸਟਰੇਲੀਆ ਨਹੀਂ ਅਫਰੀਕਾ ਸੀਰੀਜ਼ ਦੇ ਸਮੇਂ ਦੀ ਹੈ।ਹਾਲਾਂਕਿ ਕੁਝ ਲੋਕ ਅਜਿਹੇ ਵੀ ਰਹੇ,ਜਿਨ੍ਹਾਂ ਨੇ ਇਸ ਦਾ ਮਖੌਲ ਉਡਾਇਆ।ਇਕ ਯੂਜ਼ਰ ਨੇ ਲਿਖਿਆ, ਲੱਗਦਾ ਹੈ ਬੱਚਨ ਸਰ ਨੇ ਹਾਈਲਾਈਟ,ਦੇਖ ਲਏ ਹਨ।ਦੂਜੇ ਯੂਜ਼ਰਸ ਨੇ ਲਿਖਿਆ, ਬੱਚਨ ਸਰ ਨੇ ਹੁਣ ਤੋਂ ਹੀ ਭਵਿੱਖ ਦੇਖ ਲਿਆ ਹੈ। -PTCNews-
latest-news amitabh-bachchan india-latest-news news-in-punjabi news-in-punjab
Advertisment

Stay updated with the latest news headlines.

Follow us:
Advertisment