Advertisment

ਅੰਮ੍ਰਿਤਧਾਰੀ ਸਿੰਘਾਂ ਨੇ ਦਿੱਤੀ ਧਰਮ ਬਦਲਣ ਦੀ ਧਮਕੀ, ਜਾਣੋ ਕਿਉਂ!

author-image
Gagan Bindra
New Update
ਅੰਮ੍ਰਿਤਧਾਰੀ ਸਿੰਘਾਂ ਨੇ ਦਿੱਤੀ ਧਰਮ ਬਦਲਣ ਦੀ ਧਮਕੀ, ਜਾਣੋ ਕਿਉਂ!
Advertisment
ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਦੇ ੧੫ ਕਰਮਚਾਰੀਆਂ ਵੱਲੋਂ ਸਿੱਖ ਧਰਮ ਨੂੰ ਛੱਡ ਕੇ ਕੋਈ ਹੋਰ ਧਰਮ ਅਪਨਾਉਣ ਦੀ ਧਮਕੀ ਦਿੱਤੀ ਗਈ ਹੈ। ਦਰਅਸਲ, ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਿਸ ਕਾਰਨ ਉਹਨਾਂ ਨੇ ਨੌਕਰੀ ਤੋਂ ਬਹਾਲ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਇਹ ਅਪੀਲ ਕੀਤੀ ਹੈ। ੧੫ ਕਰਮਚਾਰੀਆਂ ਵੱਲੋਂ ਸਿੱਖ ਧਰਮ ਨੂੰ ਛੱਡ ਕੇ ਕੋਈ ਹੋਰ ਧਰਮ ਅਪਨਾਉਣ ਦੀ ਧਮਕੀ ਕਰਮਚਾਰੀਆਂ ਅਨੁਸਾਰ ਉਹ ਅੰਮ੍ਰਿਤਧਾਰੀ ਹਨ ਅਤੇ ਅਜਨਾਲਾ ਤਹਿਸੀਲ ਦੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਵਿੱਚ ਕੰਮ ਕਰਦੇ ਸਨ, ਪਰ ਇਸ ਗੁਰਦੁਆਰੇ ਦੇ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆਉਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ, ਜਿਸ ਕਾਰਨ ਉਹਨਾਂ ਨੂੰ ਅਗਸਤ ਤੋਂ ਉਨ੍ਹਾਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ ਹਨ। ੧੫ ਕਰਮਚਾਰੀਆਂ ਵੱਲੋਂ ਸਿੱਖ ਧਰਮ ਨੂੰ ਛੱਡ ਕੇ ਕੋਈ ਹੋਰ ਧਰਮ ਅਪਨਾਉਣ ਦੀ ਧਮਕੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਨੌਕਰੀ ਮੁੜ ਬਹਾਲ ਨਾ ਕੀਤੀ ਗਈ ਤਾਂ ਉਹਨਾਂ ਨੂੰ ਮਜਬੂਰਨ ਧਰਮ ਬਦਲਣਾ ਪਿਆ। ਇਸ ਬਾਰੇ ਉਹਨਾਂ ਕਿਹਾ ਕਿ ਉਹ ੨੭ ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਕਕਾਰ ਰੱਖ ਕੇ ਖਿਮਾ ਯਾਚਨਾ ਕਰ ਫਿਰ ਕਿਸੇ ਹੋਰ ਧਰਮ ਨੂੰ ਅਪਨਾ ਲੈਣਗੇ। -PTC News-
sikhism latest-news-in-punjabi latest-news-in-punjab news-in-punjabi new-in-punjab
Advertisment

Stay updated with the latest news headlines.

Follow us:
Advertisment