Advertisment

ਅੰਮ੍ਰਿਤਸਰ 'ਚ ਪੇਪਰਾਂ 'ਚ ਨਕਲ ਨਾ ਵੱਜਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

author-image
Shanker Badra
New Update
ਅੰਮ੍ਰਿਤਸਰ 'ਚ ਪੇਪਰਾਂ 'ਚ ਨਕਲ ਨਾ ਵੱਜਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Advertisment
ਅੰਮ੍ਰਿਤਸਰ 'ਚ ਪੇਪਰਾਂ 'ਚ ਨਕਲ ਨਾ ਵੱਜਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ:ਇਸ ਵਾਰ ਪੇਪਰਾਂ 'ਚ ਨਕਲ ਨਾ ਵੱਜਣ ਕਾਰਨ ਬਹੁਤ ਸਾਰੇ ਵਿਦਿਆਰਥੀ ਖੁਦਕੁਸ਼ੀ ਕਰ ਗਏ ਹਨ।ਅੰਮ੍ਰਿਤਸਰ 'ਚ ਪੇਪਰਾਂ 'ਚ ਨਕਲ ਨਾ ਵੱਜਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਛੀਨਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ।ਜਿਥੇ 12ਵੀਂ ਜਮਾਤ ਦਾ ਵਿਦਿਆਰਥੀ ਹਰਪਿੰਦਰ ਸਿੰਘ (19) ਪੁੱਤਰ ਸਾਹਿਬ ਸਿੰਘ ਤਣਾਅ 'ਚ ਆ ਕੇ ਖੁਦਕੁਸ਼ੀ ਕਰ ਗਿਆ ਹੈ।ਅੰਮ੍ਰਿਤਸਰ 'ਚ ਪੇਪਰਾਂ 'ਚ ਨਕਲ ਨਾ ਵੱਜਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਹਰਸ਼ਾ ਛੀਨਾ (ਵਿਚਲਾ ਕਿਲਾ) ਦੇ ਮ੍ਰਿਤਕ ਨੌਜਵਾਨ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਹਰਪਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿੰਸਰਾ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਗੁਰੂ ਕਾ ਬਾਗ ਵਿਖੇ ਬਣੇ ਸੈਂਟਰ ਵਿਖੇ ਸਾਲਾਨਾ ਇਮਤਿਹਾਨ ਦੇ ਰਿਹਾ ਸੀ।ਪੇਪਰਾਂ ਦੇ ਵਿੱਚ ਨਕਲ ਨਾ ਵੱਜਣ ਕਾਰਨ ਕਾਫ਼ੀ ਦਿਨਾਂ ਤੋਂ ਮਾਨਸਿਕ ਤਣਾਅ ਵਿਚ ਸੀ।ਅੱਜ ਦੁਪਹਿਰ ਸਮੇਂ ਮੈਂ ਕਿਹਾ ਕਿ ਰੋਟੀ ਖਾ ਲੈ ਤੇ ਉਸ ਨੇ ਰੋਟੀ ਨਹੀਂ ਖਾਧੀ ਅਤੇ ਘਰ ਦੇ ਬਾਹਰ ਬਣੇ ਡੰਗਰਾਂ ਦੇ ਬਰਾਂਡੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਅੰਮ੍ਰਿਤਸਰ 'ਚ ਪੇਪਰਾਂ 'ਚ ਨਕਲ ਨਾ ਵੱਜਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀਜ਼ਿਕਰਯੋਗ ਹੈ ਕਿ ਮ੍ਰਿਤਕ ਚਾਰ ਭੈਣ-ਭਰਾਵਾਂ ਦਾ ਸਭ ਤੋਂ ਵੱਡਾ ਭਰਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਰਾਜਾਸਾਂਸੀ ਤੇ ਤਫ਼ਤੀਸ਼ੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment