Advertisment

ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਮਿਲੇਗਾ ਮਾਣ

author-image
Shanker Badra
New Update
ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਮਿਲੇਗਾ ਮਾਣ
Advertisment

ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਮਿਲੇਗਾ ਮਾਣ:ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਬਹੁਤ ਸਾਰੀਆਂ ਅੰਤਰ-ਰਾਸ਼ਟਰੀ ਏਅਰਲਾਇਨਾਂ ਉਡਾਣਾਂ ਸ਼ੁਰੂ ਕਰਨ ਦੀਆਂ ਕੋਸ਼ਿਸਾ ਕੀਤੀਆਂ ਜਾ ਰਹੀ ਹਨ।ਜਿਨ੍ਹਾਂ ਵਿੱਚ ਦੁਬੱਈ ਦੀ ਫਲਾਈ ਦੁਬਈ ਹਵਾਈ ਕੰਪਨੀ ਵੀ ਸ਼ਾਮਲ ਹੈ।ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਮਿਲੇਗਾ ਮਾਣਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਮੰਚ ਦੇ ਓਵਰਸੀਅਜ਼ ਸਕੱਤਰ ਸ.ਸਮੀਪ ਸਿੰਘ ਵੱਲੋਂ ਫਲਾਈ ਡੁਬਈ ਦੇ ਭਾਰਤ ਅਤੇ ਨੇਪਾਲ ਦੇ ਰੀਜ਼ਨਲ ਮੈਨੇਜਰ ਸ੍ਰੀ ਪ੍ਰਾਨ ਦਾਸਨ ਨੂੰ ਲਿਖੇ ਪੱਤਰ ਦੇ ਉਤਰ ਵਿੱਚ ਕਿਹਾ ਕਿ ਅੰਮ੍ਰਿਤਸਰ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ ਤੇ ਉਹ ਇੱਥੋਂ ਉਡਾਣਾਂ ਚਲਾਉਣੀਆਂ ਚਾਹੁੰਦੇ ਹਨ ਪਰ ਦੋਵਾਂ ਦੇਸ਼ਾਂ ਦੇ ਮੌਜੂਦਾ ਹਵਾਈ ਦੇ ਸਮਝੌਤਿਆਂ ਅਨੁਸਾਰ ਦੁੱਬਈ ਦੀਆਂ ਏਅਰਲਾਈਨਾਂ ਅੰਮ੍ਰਿਤਸਰ ਨਹੀਂ ਆ ਸਕਦੀਆਂ ਕਿਉਂਕਿ ਅੰਮ੍ਰਿਤਸਰ ਉਨ੍ਹਾਂ ਦੀ ਸੂਚੀ ਵਿਚ ਸ਼ਾਮਲ ਨਹੀਂ।ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਮਿਲੇਗਾ ਮਾਣਇਸ ਸਮੇਂ ਯੂ.ਏ.ਈ. ਦੀਆਂ ਹਵਾਈ ਕੰਪਨੀਆਂ ਜਿਨ੍ਹਾਂ ਵਿੱਚ ਐਮੀਰਟੇ ਜ਼,ਫਲਾਈ ਡੁਬਈ ਤੇ ਇਤਹਾਦ ਸ਼ਾਮਲ ਹਨ,ਅੰਮ੍ਰਿਤਸਰ ਨਹੀਂ ਆ ਸਕਦੀਆਂ ਜਦ ਕਿ ਭਾਰਤ ਦੀਆਂ ਹਵਾਈ ਕੰਪਨੀਆਂ ਇਧਰ ਜਾ ਸਕਦੀਆਂ ਹਨ।ਮੰਚ ਨੇ ਸ਼ਹਿਰੀ ਹਵਾਈ ਬਾਜ਼ੀ ਵਿਭਾਗ ਨੂੰ ਯੂ.ਏ.ਈ.,ਓਮਾਨ, ਤੁਰਕੀ ਅਤੇ ਹੋਰ ਦੇਸ਼ਾਂ ਨਾਲ ਦੁਵੱਲੇ ਹਵਾਈ ਸਮਝੌਤਿਆਂ ਨੂੰ ਮੁੜ ਲਿਖਣ ਅਤੇ ਅੰਮ੍ਰਿਤਸਰ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਇੱਕ ਪੱਤਰ ਲਿਖਿਆ ਹੈ।ਇਨ੍ਹਾਂ ਮੁਲਕਾਂ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਤੋਂ ਅਮਰੀਕਾ,ਕੈਨੇਡਾ ਤੇ ਯੂਰਪ ਨੂੰ ਪੰਜਾਬੀ ਆ ਜਾ ਸਕਦੇ ਹਨ।ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਮਿਲੇਗਾ ਮਾਣਅੰਮ੍ਰਿਤਸਰ ਤੋਂ ਡੁਬਈ ਵਾਸਤੇ,ਏਅਰ ਇੰਡੀਆ ਐਕਸਪ੍ਰੈਸ ਅਤੇ ਸਪਾਇਸ ਜੈੱਟ ਦੀਆਂ ਉਡਾਣਾਂ ਜਾਂਦੀਆਂ ਹਨ ਪਰ ਇਨ੍ਹਾਂ ਦਾ ਦੂਸਰੀਆਂ ਏਅਰਲਾਇਨਜ਼ ਨਾਲ ਕੋਡ ਸ਼ੇਅਰ ਨਾ ਹੋਣ ਕਰਕੇ ਯਾਤਰੂ ਅੱਗੇ ਕਿਸੇ ਹੋਰ ਮੁਲਕ ਨਹੀਂ ਜਾ ਸਕਦੇ।ਮੰਚ ਨੇ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਅਤੇ ਸੈਰ ਸਪਾਟਾ ਉਦਯੋਗ ਨੂੰ ਉਤਸ਼ਾਹ ਕਰਨ ਲਈ ਇਨ੍ਹਾਂ ਏਅਰਨਾਈਨਾਂ ਤੱਕ ਪਹੁੰਚ ਕਰਨ ਅਤੇ ਜਿਹੜੀਆਂ ਏਅਰਲਾਇਨਾਂ ਆਉਣਾਂ ਚਾਹੁੰਦੀਆਂ ਹਨ ਉਨ੍ਹਾਂ ਨੂੰ ਸ਼ਹਿਰੀ ਹਵਾਈ ਮੰਤਰੀ ਨਾਲ ਮਿਲ ਕੇ ਆਗਿਆ ਦਿਵਾਉਣ ਦੀ ਖੇਚਲ ਕਰਨ।ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਮਿਲੇਗਾ ਮਾਣਜੈੱਟ ਏਅਰਵੇਜ਼ ਨੇ 2013 ਵਿੱਚ ਅੰਮ੍ਰਿਤਸਰ ਸਮੇਤ ਭਾਰਤ ਦੇ ਕਈ ਹੋਰ ਸ਼ਹਿਰਾਂ ਤੋਂ ਅਬੂਧਾਬੀ ਲਈ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।ਉਸ ਨੇ 2015 ਵਿਚ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਸ਼ਹਿਰਾਂ ਤੋਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ।ਪੰਜਾਬ ਸਰਕਾਰ ਨੂੰ ਜੈੱਟ ਏਅਰਵੇਜ਼ ਪਾਸ ਵੀ ਅੰਮ੍ਰਿਤਸਰ ਤੋਂ ਅਬੂਧਾਬੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪਹੁੰਚ ਕਰਨਾ ਚਾਹੀਦਾ ਹੈ।

-PTCNews

-
latest-news sukhbir-singh-badal india-latest-news news-in-punjabi news-in-punjab
Advertisment

Stay updated with the latest news headlines.

Follow us:
Advertisment