Advertisment

ਆਧਾਰ ਖੁਲਾਸੇ ਵਾਲੇ ਕੇਸ ਵਿਚ 'ਦ ਟ੍ਰਿਬਿਊਨ ਦਾ ਨਾਂ ਜੋੜਣਾ ਮੰਦਭਾਗਾ:ਸੁਖਬੀਰ ਬਾਦਲ

author-image
Shanker Badra
New Update
ਆਧਾਰ ਖੁਲਾਸੇ ਵਾਲੇ ਕੇਸ ਵਿਚ 'ਦ ਟ੍ਰਿਬਿਊਨ ਦਾ ਨਾਂ ਜੋੜਣਾ ਮੰਦਭਾਗਾ:ਸੁਖਬੀਰ ਬਾਦਲ
Advertisment
ਆਧਾਰ ਖੁਲਾਸੇ ਵਾਲੇ ਕੇਸ ਵਿਚ 'ਦ ਟ੍ਰਿਬਿਊਨ ਦਾ ਨਾਂ ਜੋੜਣਾ ਮੰਦਭਾਗਾ:ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਧਾਰ ਡੇਟਾ ਨੂੰ ਕੁੱਝ ਨੌਸਰਬਾਜ਼ ਅਨਸਰਾਂ ਵੱਲੋਂ ਸੰਨ੍ਹ ਲਾਏ ਜਾਣ ਦੇ ਖੁਲਾਸੇ ਮਗਰੋਂ ਦਰਜ ਕੀਤੇ ਕੇਸ ਵਿਚ 'ਦ ਟ੍ਰਿਬਿਊਨ ਅਤੇ ਇਸ ਦੀ ਪੱਤਰਕਾਰ ਰਚਨਾ ਖਹਿਰਾ ਦਾ ਨਾਂ ਜੋੜਣਾ ਬਹੁਤ ਹੀ ਮੰਦਭਾਗਾ ਹੈ।ਕੇਂਦਰ ਸਰਕਾਰ ਨੂੰ ਪ੍ਰੈਸ ਦੀ ਆਜ਼ਾਦੀ ਉੱਤੇ ਹੋਏ ਹਮਲੇ ਦੇ ਇਸ ਪ੍ਰਭਾਵ ਨੂੰ ਖਤਮ ਕਰਨ ਲਈ ਤੁਰੰਤ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ ਹੈ।ਆਧਾਰ ਖੁਲਾਸੇ ਵਾਲੇ ਕੇਸ ਵਿਚ 'ਦ ਟ੍ਰਿਬਿਊਨ ਦਾ ਨਾਂ ਜੋੜਣਾ ਮੰਦਭਾਗਾ:ਸੁਖਬੀਰ ਬਾਦਲਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਸੂਚਨਾ ਅਤੇ ਤਕਨਾਲੌਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਸੰਬੰਧੀ ਦਰਜ ਕੀਤੀ ਐਫਆਈਆਰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਹੈ।ਉਹਨਾਂ ਕਿਹਾ ਕਿ 'ਦ ਟ੍ਰਿਬਿਊਨ ਦੀ ਪੱਤਰਕਾਰ ਰਚਨਾ ਖਹਿਰਾ ਅਤੇ ਤਿੰਨ ਹੋਰ ਵਿਅਕਤੀਆਂ ਦੇ ਨਾਂ ਇਸ ਐਫਆਈਆਰ ਵਿਚ ਹੋਣ ਤੋਂ ਇਹ ਪ੍ਰਭਾਵ ਗਿਆ ਹੈ ਕਿ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਆਧਾਰ ਖੁਲਾਸੇ ਵਾਲੇ ਕੇਸ ਵਿਚ 'ਦ ਟ੍ਰਿਬਿਊਨ ਦਾ ਨਾਂ ਜੋੜਣਾ ਮੰਦਭਾਗਾ:ਸੁਖਬੀਰ ਬਾਦਲਉਹਨਾਂ ਕਿਹਾ ਕਿ ਇਸ ਪ੍ਰਭਾਵ ਨੂੰ ਤੁਰੰਤ ਦੂਰ ਕੀਤੇ ਜਾਣ ਦੀ ਲੋੜ ਹੈ ਅਤੇ ਕੇਂਦਰੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ ਕਿ ਪੱਤਰਕਾਰ ਅਤੇ 'ਦ ਟ੍ਰਿਬਿਊਨ ਅਖ਼ਬਾਰ ਵਿਰੁੱਧ ਕੋਈ ਕਾਰਵਾਈ ਨਹੀਂ ਹੋਵੇਗੀ।ਸ.ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਹੀ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕੀਤਾ ਹੈ।ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣ ਲਈ ਲਾਈ ਐਮਰਜੰਸੀ ਦਾ ਵਿਰੋਧ ਕਰਨ ਵਾਲਿਆਂ ਵਿਚ ਅਸੀਂ ਸਭ ਤੋਂ ਅੱਗੇ ਰਹੇ ਹਾਂ।ਆਧਾਰ ਖੁਲਾਸੇ ਵਾਲੇ ਕੇਸ ਵਿਚ 'ਦ ਟ੍ਰਿਬਿਊਨ ਦਾ ਨਾਂ ਜੋੜਣਾ ਮੰਦਭਾਗਾ:ਸੁਖਬੀਰ ਬਾਦਲਅਸੀਂ ਸਮਝਦੇ ਹਾਂ ਕਿ ਦੇਸ਼ ਦੇ ਵਿਕਾਸ ਲਈ ਆਧਾਰ ਡੇਟਾ ਦੀ ਸੁਰੱਖਿਆ ਅਤੇ ਪਵਿੱਤਰਤਾ ਨੂੰ ਬਣਾਏ ਰੱਖਣਾ ਲਾਜ਼ਮੀ ਹੈ,ਪਰ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਇਸ ਸਿਸਟਮ ਦੀਆਂ ਚੋਰ ਮੋਰੀਆਂ ਦਾ ਖੁਲਾਸਾ ਕਰਨ ਵਾਲੇ ਪੱਤਰਕਾਰ ਖ਼ਿਲਾਫ ਹੀ ਕਾਰਵਾਈ ਕੀਤੀ।ran'ਦ ਟ੍ਰਿਬਿਊਨ ਦੀ ਸਟੋਰੀ ਨੂੰ ਇਸ ਮਾਮਲੇ ਦੀ ਜਾਂਚ ਵਾਸਤੇ ਮੁੱਢਲੀ ਜਾਣਕਾਰੀ ਵਜੋਂ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਅਖਬਾਰ ਨੂੰ ਉਹਨਾਂ ਅਨਸਰਾਂ ਵਿਰੁੱਧ ਜਾਂਚ ਵਿਚ ਸਹਿਯੋਗ ਦੇਣ ਲਈ ਕਹਿਣਾ ਚਾਹੀਦਾ ਹੈ,ਜਿਹੜੇ ਭਾਰਤ ਦੀ ਸੁਰੱਖਿਆ ਨੂੰ ਖਤਰੇ ਵਿਚ ਪਾ ਰਹੇ ਹਨ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਮੁੱਦੇ ਉੱਤੇ ਦਰਜ ਕੀਤੀ ਐਫਆਈਆਰ ਵਿਚੋਂ 'ਦ ਟ੍ਰਿਬਿਊਨ, ਪੱਤਰਕਾਰ ਰਚਨਾ ਖਹਿਰਾ ਅਤੇ ਇਸ ਮਾਮਲੇ ਤੋਂ ਪਰਦਾ ਉਠਾਉਣ ਵਾਲਿਆਂ ਦੇ ਨਾਂ ਬਾਹਰ ਕੱੱਢਣੇ ਚਾਹੀਦੇ ਹਨ। -PTCNews-
latest-news sukhbir-singh-badal india-latest-news news-in-punjabi news-in-punjab rachna-khaira
Advertisment

Stay updated with the latest news headlines.

Follow us:
Advertisment