Advertisment

ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਮਜ਼ਬੂਰੀ 'ਚ ਚੁੱਕਿਆ ਇਹ ਕਦਮ

author-image
Shanker Badra
New Update
ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਮਜ਼ਬੂਰੀ 'ਚ ਚੁੱਕਿਆ ਇਹ ਕਦਮ
Advertisment
ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਮਜ਼ਬੂਰੀ 'ਚ ਚੁੱਕਿਆ ਇਹ ਕਦਮ:ਬੀਤੇ ਦਿਨੀ ਕਾਨਪੁਰ ਵਿਚ ਛੇੜਖਾਨੀ ਤੋਂ ਬਚਣ ਲਈ ਮਾਂ ਅਤੇ ਬੇਟੀ ਨੇ ਚਲਦੀ ਟਰੇਨ ਤੋਂ ਛਾਲ ਲਗਾ ਦਿੱਤੀ।ਜਾਣਕਾਰੀ ਅਨੁਸਾਰ ਦੋਵਾਂ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ।ਇਹ ਘਟਨਾ ਕਾਨਪੁਰ ਦੇ ਚੰਦਾਰੀ ਸਟੇਸ਼ਨ ਦੇ ਕੋਲ ਦੀ ਹੈ।ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਮਜ਼ਬੂਰੀ 'ਚ ਚੁੱਕਿਆ ਇਹ ਕਦਮਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਕੋਲਕਾਤਾ ਦੀ ਰਹਿਣ ਵਾਲੀ ਔਰਤ ਆਪਣੀ ਬੇਟੀ ਦੇ ਨਾਲ ਦਿੱਲੀ ਆ ਰਹੀ ਸੀ,ਦੋਨੋਂ ਹਾਵੜਾ ਤੋਂ ਟਰੇਨ ਵਿਚ ਬੈਠੀਆਂ ਸਨ।ਔਰਤ ਦਾ ਦੋਸ਼ ਹੈ ਕਿ ਟਰੇਨ ਵਿਚ ਕੁਝ ਬਦਮਾਸ਼ਾਂ ਨੇ ਉਸ ਦੀ ਬੇਟੀ ਦੇ ਨਾਲ ਕਾਫੀ ਦੇਰ ਤਕ ਛੇੜਛਾੜ ਕੀਤੀ।ਬੇਟੀ ਨੂੰ ਬਚਾਉਣ ਲਈ ਔਰਤ ਨੇ ਬੇਟੀ ਸਮੇਤ ਚਲਦੀ ਟਰੇਨ ਤੋਂ ਛਾਲ ਮਾਰ ਦਿੱਤੀ।ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਮਜ਼ਬੂਰੀ 'ਚ ਚੁੱਕਿਆ ਇਹ ਕਦਮਦੱਸਿਆ ਜਾ ਰਿਹਾ ਹੈ ਕਿ ਕੁਝ ਲੜਕੇ ਹਾਵੜਾ ਤੋਂ ਹੀ ਟਰੇਨ ਵਿਚ ਚੜ੍ਹੇ ਸੀ ਅਤੇ ਦੋਵੇਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲੱਗ ਪਏ ਸੀ।ਔਰਤ ਨੇ ਇਸ ਗੱਲ ਦੀ ਸ਼ਿਕਾਇਤ ਟਰੇਨ ਵਿਚ ਬੈਠੇ ਪੁਲਸ ਅਧਿਕਾਰੀ ਨੂੰ ਵੀ ਕੀਤੀ ਪਰ ਪੁਲਸ ਨੇ ਦੋਨਾਂ ਦੀ ਕੋਈ ਮਦਦ ਨਹੀਂ ਕੀਤੀ।ਇਸ ਦੇ ਬਾਅਦ ਸ਼ਰਾਰਤੀ ਅਨਸਰ ਦੋਵਾਂ ਨਾਲ ਹੋਰ ਜ਼ਿਆਦਾ ਛੇੜਖਾਨੀ ਕਰਨ ਲੱਗੇ ਪਏ,ਜਦੋਂ ਔਰਤ ਨੂੰ ਲੱਗਿਆ ਕਿ ਹੁਣ ਗੱਲ ਜ਼ਿਆਦਾ ਵੱਧ ਗਈ ਹੈ ਤਾਂ ਉਸ ਨੇ ਆਪਣੀ ਬੇਟੀ ਨੂੰ ਲੈ ਕੇ ਟਰੇਨ ਤੋਂ ਛਾਲ ਮਾਰ ਦਿੱਤੀ।ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਮਜ਼ਬੂਰੀ 'ਚ ਚੁੱਕਿਆ ਇਹ ਕਦਮਟਰੇਨ ਗਾਰਡ ਨੇ ਮਾਂ-ਬੇਟੀ ਨੂੰ ਟਰੇਨ ਤੋਂ ਛਾਲ ਮਾਰਦੇ ਹੋਏ ਦੇਖ ਲਿਆ।ਉਸ ਨੇ ਇਸ ਦੀ ਜਾਣਕਾਰੀ ਜੀ.ਆਰ.ਪੀ. ਨੂੰ ਦਿੱਤੀ। ਸੂਚਨਾ ਮਿਲਣ 'ਤੇ ਜੀ.ਆਰ.ਪੀ.ਪਹੁੰਚੀ ਅਤੇ ਮਾਂ-ਬੇਟੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। -PTCNews-
latest-news india-latest-news news-in-punjabi news-in-punjab news-in-punajab
Advertisment

Stay updated with the latest news headlines.

Follow us:
Advertisment