Advertisment

ਆਬਕਾਰੀ ਵਿਭਾਗ ਨੇ ਬੱਸ 'ਚੋਂ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇ

author-image
Shanker Badra
New Update
ਆਬਕਾਰੀ ਵਿਭਾਗ ਨੇ ਬੱਸ 'ਚੋਂ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇ
Advertisment
ਆਬਕਾਰੀ ਵਿਭਾਗ ਨੇ ਬੱਸ 'ਚੋਂ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇ:ਟੂਰਿਸਟ ਬੱਸਾਂ ਸਮੱਗਲਰਾਂ ਦਾ ਨਾਜਾਇਜ਼ ਸਾਮਾਨ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਪਹੁੰਚਾਉਣ ਦਾ ਜ਼ਰੀਆ ਬਣ ਰਹੀਆਂ ਹਨ।ਇਸੇ ਤਹਿਤ ਆਬਕਾਰੀ ਵਿਭਾਗ ਨੇ ਛਾਪਾ ਮਾਰ ਕੇ ਪ੍ਰਾਈਵੇਟ ਬੱਸ 'ਚੋਂ 65 ਲੱਖ ਤੋਂ ਉੱਪਰ ਦਾ ਸੋਨਾ,ਸੋਨੇ ਦੇ ਗਹਿਣੇ ਅਤੇ ਹੀਰੇ ਜ਼ਬਤ ਕੀਤੇ ਹਨ।ਆਬਕਾਰੀ ਵਿਭਾਗ ਨੇ ਬੱਸ 'ਚੋਂ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇਬੀਤੇ ਦਿਨੀਂ ਸਵੇਰੇ 3.30 ਵਜੇ ਈ.ਟੀ.ਓ. ਪਵਨ ਨੇ ਸਹਾਇਕ ਕਮਿਸ਼ਨਰ ਡੀ.ਐੱਸ. ਭੱਟੀ ਦੀ ਟੀਮ ਦੇ ਨਾਲ ਸਤਲੁਜ ਦਰਿਆ ਨੇੜੇ ਨਾਕਾਬੰਦੀ ਕਰ ਕੇ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਪ੍ਰਾਈਵੇਟ ਬੱਸ ਨੰਬਰ ਯੂ. ਪੀ. 17-ਏ. ਪੀ.-1103 ਦੀ ਜਾਂਚ ਕੀਤੀ ਤਾਂ ਉਸ 'ਚੋਂ ਵੱਡੀ ਮਾਤਰਾ 'ਚ ਸੋਨਾ, ਸੋਨੇ ਦੇ ਗਹਿਣੇ ਤੇ ਹੀਰੇ ਮਿਲੇ,ਜਿਨ੍ਹਾਂ ਦੀ ਕੀਮਤ 65 ਲੱਖ ਤੋਂ ਵੀ ਉੱਪਰ ਬਣਦੀ ਹੈ।ਹੈਰਾਨੀ ਦੀ ਗੱਲ ਹੈ ਕਿ ਜਦੋਂ ਇਸ ਸਬੰਧ ਵਿਚ ਬੱਸ 'ਚ ਬੈਠੇ ਯਾਤਰੀਆਂ ਤੋਂ ਅਧਿਕਾਰੀਆਂ ਨੇ ਪੁੱਛਗਿੱਛ ਕਰਨੀ ਚਾਹੀ ਤਾਂ ਬੱਸ ਦੇ ਕੰਡਕਟਰ ਨੇ ਅੱਗੋਂ ਅਧਿਕਾਰੀਆਂ ਨੂੰ ਦੱਸਿਆ ਕਿ ਇਕ ਅਣਪਛਾਤਾ ਵਿਅਕਤੀ ਉਸ ਨੂੰ ਬੱਸ ਸਟੈਂਡ 'ਤੇ ਇਹ ਪੈਕੇਟ ਫੜਾ ਕੇ ਇੰਨਾ ਕਹਿ ਕੇ ਚਲਾ ਗਿਆ ਕਿ ਅੰਮ੍ਰਿਤਸਰ 'ਚ ਵਿਅਕਤੀ ਆ ਕੇ ਉਸ ਨੂੰ ਲੈ ਲਵੇਗਾ।ਆਬਕਾਰੀ ਵਿਭਾਗ ਨੇ ਬੱਸ 'ਚੋਂ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇਅਧਿਕਾਰੀਆਂ ਨੇ ਮਾਲ ਜ਼ਬਤ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਕੁੱਝ ਰੁਪਇਆਂ ਦੀ ਖਾਤਰ ਬੱਸ ਦੇ ਡਰਾਈਵਰ ਤੇ ਕੰਡਕਟਰ ਖੇਡ ਰਹੇ ਨੇ ਆਪਣੀ ਅਤੇ ਯਾਤਰੀਆਂ ਦੀ ਜਾਨ ਨਾਲ ਦੋ ਨੰਬਰ ਦਾ ਨਾਜਾਇਜ਼ ਧੰਦਾ ਕਰਨ ਵਾਲੇ ਲੋਕਾਂ ਲਈ ਯਾਤਰੀ ਬੱਸਾਂ ਉਨ੍ਹਾਂ ਦਾ ਸਾਮਾਨ ਬਿਨਾਂ ਜਾਣ-ਪਛਾਣ ਦੇ ਖਤਰੇ ਵਿਚ ਪਾ ਕੇ ਇਕ ਪ੍ਰਦੇਸ਼ ਤੋਂ ਦੂਸਰੇ ਪ੍ਰਦੇਸ਼ ਪਹੁੰਚਾਉਣ ਦਾ ਸੌਖਾ ਜ਼ਰੀਆ ਸਾਬਤ ਹੋ ਰਹੀਆਂ ਹਨ।ਆਬਕਾਰੀ ਵਿਭਾਗ ਨੇ ਬੱਸ 'ਚੋਂ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇਸੂਤਰਾਂ ਅਨੁਸਾਰ ਦੋ ਨੰਬਰ ਦੇ ਨਾਜਾਇਜ਼ ਕਾਰੋਬਾਰੀ ਬੱਸ ਦੇ ਡਰਾਈਵਰ ਜਾਂ ਕੰਡਕਟਰ ਨੂੰ ਸਿਰਫ 500 ਤੋਂ ਹਜ਼ਾਰ ਰੁਪਏ ਦਾ ਨੋਟ ਫੜਾ ਕੇ ਆਪਣਾ ਨਾਜਾਇਜ਼ ਸਾਮਾਨ ਦੂਸਰੇ ਸ਼ਹਿਰ ਲਿਜਾਣ ਲਈ ਫੜਾ ਦਿੰਦੇ ਹਨ।ਹੈਰਾਨੀ ਦੀ ਗੱਲ ਇਹ ਹੈ ਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਕੁੱਝ ਰੁਪਇਆਂ ਖਾਤਰ ਉਕਤ ਸਾਮਾਨ ਦੀ ਜਾਂਚ ਕੀਤੇ ਬਿਨਾਂ ਉਸ ਨੂੰ ਫੜ ਲੈਂਦੇ ਹਨ।ਜੇਕਰ ਇਹ ਲੱਖਾਂ ਦਾ ਸੋਨਾ ਨਾਜਾਇਜ਼ ਨਾ ਹੁੰਦਾ ਤਾਂ ਨਿਸ਼ਚਿਤ ਹੀ ਉਸ ਦਾ ਮਾਲਕ ਬੱਸ ਵਿਚ ਮੌਜੂਦ ਹੋਣਾ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment