Advertisment

ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟ

author-image
Shanker Badra
New Update
ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟ
Advertisment
ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟ:ਅੱਜ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਆਮ ਬਜਟ ਪੇਸ਼ ਕੀਤਾ ਜਾਵੇਗਾ ,ਜਿਸ 'ਚ ਦੇਸ਼ ਦੇ ਨੌਕਰੀ ਪੇਸ਼ਾ,ਨੌਜਵਾਨਾਂ,ਕਿਸਾਨਾਂ ਅਤੇ ਇੰਡਸਟਰੀ ਲਈ ਅਹਿਮ ਐਲਾਨ ਹੋ ਸਕਦੇ ਹਨ।ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਚ ਵਿੱਤ ਮੰਤਰੀ ਦੇ ਤੌਰ 'ਤੇ ਅਰੁਣ ਜੇਤਲੀ ਦਾ ਪੰਜਵਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਪੂਰਣ ਬਜਟ ਹੈ।ਇਸ ਦੇ ਨਾਲ ਹੀ ਇਹ ਦੂਜਾ ਸਾਲ ਹੈ,ਜਦੋਂ ਸਾਲਾਨਾ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਮ ਬਜਟ 28 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਸੀ।ਪਿਛਲੇ ਸਾਲ ਦੀ ਤਰ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਇਸ ਵਾਰ ਵੀ ਰੇਲ ਅਤੇ ਆਮ ਬਜਟ ਇਕੱਠੇ ਪੇਸ਼ ਕਰਨਗੇ।ਇਸ ਬਜਟ 'ਚ ਸਰਕਾਰ ਨੂੰ ਰਾਜਨੀਤਕ ਅਤੇ ਆਰਥਿਕ ਹਿੱਤਾਂ ਵਿਚਕਾਰ ਇਕ ਚੰਗਾ ਸੰਤੁਲਨ ਰੱਖਣਾ ਹੋਵੇਗਾ।
Advertisment
ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟਇਸ ਵਾਰ ਲੋਕਾਂ ਨੂੰ ਉਮੀਦ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਮਿਡਲ ਕਲਾਸ ਨੂੰ ਰਾਹਤ ਦੇਣ ਲਈ ਇਨਕਮ ਟੈਕਸ 'ਛੋਟ ਦਾ ਦਾਇਰਾ ਵਧਾ ਸਕਦੇ ਹਨ।ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਟੈਕਸ ਸਲੈਬਾਂ 'ਚ ਵੀ ਬਦਲਾਅ ਹੋ ਸਕਦਾ ਹੈ।ਨੌਕਰੀ ਪੇਸ਼ਾ ਲੋਕਾਂ ਦੀਆਂ ਨਜ਼ਰਾਂ ਬਜਟ 'ਚ ਇਨਕਮ ਟੈਕਸ ਛੋਟ ਦੇ ਐਲਾਨ ਹੋਣ 'ਤੇ ਰਹਿਣਗੀਆਂ।ਇਸ ਤੋਂ ਬਿਨਾਂ ਕਿਸਾਨਾਂ ਲਈ ਬਜਟ 'ਚ ਮਾਰਕੀਟ ਸਪੋਰਟ ਸਕੀਮ ਦਾ ਐਲਾਨ ਹੋ ਸਕਦਾ ਹੈ,ਜਿਸ ਤਹਿਤ ਫਸਲਾਂ ਦੇ ਮੁੱਲ ਡਿੱਗਣ 'ਤੇ ਕੇਂਦਰ ਸਰਕਾਰ ਮਦਦ ਕਰੇਗੀ।ਕਿਸਾਨਾਂ ਕੋਲੋਂ ਸੂਬੇ ਸਿੱਧੀ ਖਰੀਦਦਾਰੀ ਕਰਨਗੇ।ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟਇਸ ਲਈ ਸਰਕਾਰ ਸੂਬਿਆਂ ਨੂੰ ਫੰਡ ਉਪਲੱਬਧ ਕਰਾਏਗੀ।ਇਸ ਵਾਸਤੇ ਬਜਟ 'ਚ ਅਲੱਗ ਫੰਡ ਦਾ ਐਲਾਨ ਵੀ ਹੋ ਸਕਦਾ ਹੈ।ਉੱਥੇ ਹੀ ਬਜਟ 'ਚ ਆਨਲਾਈਨ ਮੰਡੀਆਂ ਨੂੰ ਵਧਾਉਣ ਦਾ ਐਲਾਨ ਹੋ ਸਕਦਾ ਹੈ। 2020 ਤੱਕ ਇਨ੍ਹਾਂ ਨੂੰ 585 ਤੋਂ ਵਧਾ ਕੇ 1100 ਕੀਤੇ ਜਾਣ ਦਾ ਟੀਚਾ ਰੱਖਿਆ ਜਾ ਸਕਦਾ ਹੈ।ਹਰੇਕ ਮੰਡੀ ਲਈ 80 ਲੱਖ ਰੁਪਏ ਦਾ ਫੰਡ ਸੰਭਵ ਹੈ।ਇਸ ਵੱਡੀ ਸਕੀਮ 'ਚ ਮੌਜੂਦਾ ਸਾਰੀਆਂ ਸਕੀਮਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।ਇਸ ਦੇ ਇਲਾਵਾ ਮਹਿਲਾ ਕਿਸਾਨਾਂ ਲਈ ਅਲੱਗ ਫੰਡ ਦਾ ਐਲਾਨ ਸੰਭਵ ਹੈ।ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟਇਸ ਤੋਂ ਇਲਾਵਾ ਬਜਟ 'ਚ ਇਸ ਵਾਰ ਰਾਸ਼ਟਰੀ ਰੁਜ਼ਗਾਰ ਯੋਜਨਾ ਦਾ ਐਲਾਨ ਹੋ ਸਕਦਾ ਹੈ।ਇਸ ਦੇ ਨਾਲ ਹੀ ਜ਼ਿਆਦਾ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।ਬਜਟ 'ਚ ਆਰਥਿਕ ਅਤੇ ਕਿਰਤ ਸੁਧਾਰਾਂ ਨਾਲ ਰੁਜ਼ਗਾਰ ਪੈਦਾ ਕਰਨ 'ਤੇ ਫੋਕਸ ਹੋਵੇਗਾ,ਜਿਸ ਲਈ ਜ਼ਿਆਦਾ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਨੂੰ ਇਨਸੈਂਟਿਵ ਦਿੱਤਾ ਜਾਵੇਗਾ।ਆਮ ਬਜਟ 2018 :ਜੀ.ਐਸ.ਟੀ. ਤੋਂ ਬਾਅਦ ਪਹਿਲਾ ਬਜਟ,ਸਵੇਰੇ 11 ਵਜੇ ਵਿੱਤ ਮੰਤਰੀ ਪੇਸ਼ ਕਰਨਗੇ ਸਰਕਾਰ ਦਾ ਆਖ਼ਰੀ ਆਮ ਬਜਟਸਭ ਲਈ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਅਸੰਗਠਿਤ ਖੇਤਰ 'ਚ ਕੰਮ ਕਰ ਰਹੇ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਦੀ ਵਿਵਸਥਾ ਹੋ ਸਕਦੀ ਹੈ।ਇਸ 'ਚ ਜ਼ਰੂਰੀ ਪੈਨਸ਼ਨ,ਬੀਮਾ,ਡਾਕਟਰੀ ਇਲਾਜ ਦਾ ਫਾਇਦਾ ਮਿਲ ਸਕਦਾ ਹੈ।ਇਸ ਦੇ ਇਲਾਵਾ ਮਨਰੇਗਾ ਦਾ ਬਜਟ ਵਧਣ ਦੀ ਵੀ ਉਮੀਦ ਹੈ।ਉੱਥੇ ਹੀ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਆਸਾਨ ਕਰਜ਼ਾ ਮੁਹੱਈਆ ਕਰਾਉਣ ਲਈ ਵੀ ਐਲਾਨ ਸੰਭਵ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment