Advertisment

ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ !

author-image
Shanker Badra
New Update
ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ !
Advertisment
ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ !ਸੁਨਾਰੀਆ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਏ ਇਕ ਨੌਜਵਾਨ ਰਾਹੁਲ ਜੈਨ ਨੇ ਰਾਮ ਰਹੀਮ ਬਾਰੇ ਖੁਲਾਸਾ ਕੀਤਾ ਹੈ।ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ !ਰਾਹੁਲ ਜੈਨ ਨੇ ਦੱਸਿਆ ਹੈ ਕਿ ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਸਜ਼ਾ ਕੱਟ ਰਿਹਾ ਰਾਮ ਰਹੀਮ ਜੇਲ 'ਚ ਕੋਈ ਕੰਮ ਨਹੀਂ ਕਰ ਰਿਹਾ।ਬਾਕੀ ਕੈਦੀਆਂ ਦੇ ਮੁਕਾਬਲੇ ਰਾਮ ਰਹੀਮ ਨੂੰ ਸਪੈਸ਼ਲ ਟ੍ਰੀਟਮੈਂਟ ਮਿਲ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਤੋਂ ਰਾਮ ਰਹੀਮ ਜੇਲ 'ਚ ਆਇਆ ਹੈ ਬਾਕੀ ਕੈਦੀਆਂ ਲਈ ਪੇਰਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।ਹਾਲਾਂਕਿ ਜੇਲ ਪ੍ਰਸ਼ਾਸਨ ਵੱਲੋਂ ਇਹ ਦੱਸਿਆ ਗਿਆ ਹੈ ਕਿ ਰਾਮ ਰਹੀਮ ਜੇਲ 'ਚ ਕੰਮ ਕਰ ਰਿਹਾ ਹੈ ਅਤੇ ਉਸਨੂੰ 20 ਤੋਂ 40 ਰੁਪਏ ਦਿਹਾੜੀ ਮਿਲ ਰਹੀ ਹੈ।ਰਾਮ ਰਹੀਮ ਨੂੰ ਮਿਲ ਰਹੀ ਬਾਕੀ ਕੈਦੀਆਂ ਦੇ ਮੁਕਾਬਲੇ ਵੱਧ ਸੁਵਿਧਾ:
Advertisment
ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ ! ਕੈਦੀ ਰਾਹੁਲ ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਦਾ ਵਿਵਹਾਰ ਬਾਕੀ ਕੈਦੀਆਂ ਮੁਕਾਬਲੇ ਰਾਮ ਰਹੀਮ ਨਾਲ ਵੱਖ ਤਰ੍ਹਾਂ ਦਾ ਹੁੰਦਾ ਹੈ।ਕੈਦੀਆਂ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਵੀ ਹੁੰਦੀ ਹੈ ਤਾਂ 20 ਮਿੰਟ ਤੋਂ ਵੀ ਘੱਟ ਦਾ ਸਮਾਂ ਮਿਲਦਾ ਹੈ। ਦੂਸਰੇ ਪਾਸੇ ਰਾਮ ਰਹੀਮ ਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ 2 ਘੰਟੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਰਾਮ ਰਹੀਮ ਲਈ ਬਾਹਰੋਂ ਆਉਂਦਾ ਹੈ ਭੋਜਨ:ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ ! ਇੰਨਾ ਹੀ ਨਹੀਂ ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਰਾਮ ਰਹੀਮ ਨੂੰ ਇੰਨੀ ਸੁਵੀਧਾ ਦਿੰਦਾ ਹੈ ਕਿ ਉਸਦਾ ਭੋਜਨ ਤੱਕ ਜੇਲ ਅਧਿਕਾਰੀ ਸਪੈਸ਼ਲ ਗੱਡੀ 'ਚ ਲੈ ਕੇ ਆਉਂਦੇ ਹਨ।ਹਾਲਾਂਕਿ ਕੈਦੀ ਨੇ ਦੱਸਿਆ ਕਿ ਭੋਜਨ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਂਦੀ ਹੈ।ਦਰਅਸਲ ਰੋਹਤਕ ਦੇ ਰਹਿਣ ਵਾਲੇ ਰਾਹੁਲ ਜੈਨ ਇਕ ਮਾਮਲੇ ਅਧੀਨ ਸੁਨਾਰੀਆ ਜੇਲ 'ਚ ਬੰਦ ਸਨ ਅਤੇ ਸ਼ੁੱਕਰਵਾਰ ਸ਼ਾਮ ਨੂੰ ਹੀ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਏ। ਕੈਦੀਆਂ ਨੂੰ ਕੱਟਿਆ ਹੋਇਆ ਮਿਲਦਾ ਹੈ ਰੋਜ਼ ਦਾ ਅਖਬਾਰ:ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ ! ਜੈਨ ਨੇ ਰਾਮ ਰਹੀਮ 'ਤੇ ਖੁਲਾਸਾ ਕਰਦੇ ਹੋਏ ਕਿਹਾ ਕਿ ਜਦੋਂ ਰਾਮ ਰਹੀਮ ਨੂੰ ਜੇਲ 'ਚ ਲਿਆਉਂਦਾ ਗਿਆ ਸੀ ਤਾਂ ਸਾਰੇ ਕੈਦੀਆਂ ਨੂੰ ਅੰਦਰ ਬੰਦ ਕਰ ਦਿੱਤਾ ਗਿਆ ਸੀ।ਹਾਲਾਂਕਿ ਕੈਦੀਆਂ ਨਾਲ ਹਰ ਰੋਜ਼ ਦੀ ਤਰ੍ਹਾਂ ਮਿਲਣ ਵਾਲਾ ਸਮਾਂ ਵੀ ਬੰਦ ਕਰ ਦਿੱਤਾ ਗਿਆ ਸੀ।ਕਈ ਦਿਨਾਂ ਤੱਕ ਕੈਦੀਆਂ ਨੂੰ ਸਬਮਰਸਿਬਲ ਅਤੇ ਟੈਂਕੀ ਦਾ ਪਾਣੀ ਪੀਣ ਲਈ ਮਜ਼ਬੂਰ ਹੋਣਾ ਪਿਆ ਸੀ।ਕੈਦੀਆਂ ਦੇ ਪੜਣ ਲਈ ਜਿਹੜੀ ਅਖਬਾਰ ਆਉਂਦੀ ਸੀ ਉਹ ਵੀ ਕੱਟੀ ਹੋਈ ਹੁੰਦੀ ਸੀ ਕਿਉਂਕਿ ਰਾਮ ਰਹੀਮ ਨੂੰ ਲੈ ਕੇ ਜੇਲ ਦੇ ਵਿਰੁੱਧ ਕੋਈ ਖਬਰ ਕੈਦੀ ਨਾ ਪੜ ਸਕੇ। ਜੇਲ ਪ੍ਰਸ਼ਾਸਨ ਰਾਮ ਰਹੀਮ ਵੱਲ ਦੇ ਰਿਹਾ ਜ਼ਿਆਦਾ ਧਿਆਨ:ਇਸ ਕੈਦੀ ਨੇ ਰਾਮ ਰਹੀਮ ਦੇ ਜੇਲ੍ਹ 'ਚ ਰਹਿਣ-ਸਹਿਣ ਬਾਰੇ ਕੀਤਾ ਵੱਡਾ ਖੁਲਾਸਾ ! ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਨੇ ਕੈਦੀਆਂ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਕੋਈ ਵੀ ਕੈਦੀ ਰਾਮ ਰਹੀਮ ਦੇ ਬੈਰਕ ਵਾਲੇ ਪਾਸੇ ਨਹੀਂ ਜਾਵੇਗਾ ਅਤੇ ਜੇਕਰ ਕੋਈ ਜਾਵੇਗਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਰਾਮ ਰਹੀਮ ਤੋਂ ਪਰੇਸ਼ਾਨ ਸਾਰੇ ਕੈਦੀਆਂ ਨੇ ਉਸਦੇ ਵਿਰੁੱਧ 'ਚ ਪਹਿਲਾਂ ਵੀ ਹੜਤਾਲ ਕੀਤੀ ਸੀ।ਜੈਨ ਨੇ ਕਿਹਾ ਕਿ ਰਾਮ ਰਹੀਮ ਦੇ ਜੇਲ 'ਚ ਆਉਣ ਕਰਕੇ ਬਾਕੀ ਕੈਦੀਆਂ ਦਾ ਜ਼ਰੂਰੀ ਸਮਾਨ ਮਿਲਣਾ ਬੰਦ ਹੋ ਗਿਆ ਸੀ।ਜੱਜ ਵਲੋਂ ਜੇਲ ਪ੍ਰਸ਼ਾਸਨ ਨੂੰ ਫਟਕਾਰ ਲਗਾਉਣ ਤੋਂ ਬਾਅਦ ਹੀ ਬਾਕੀ ਕੈਦੀਆਂ ਲਈ ਜ਼ਰੂਰੀ ਸਮਾਨ ਆਉਣਾ ਸ਼ੁਰੂ ਹੋਇਆ।ਕੈਦੀ ਦਾ ਦੋਸ਼ ਹੈ ਕਿ ਜੇਲ ਪ੍ਰਸ਼ਾਸਨ ਹੋਰ ਕੈਦੀਆਂ ਦੇ ਮੁਕਾਬਲੇ ਰਾਮ ਰਹੀਮ ਵੱਲ ਵੱਧ ਧਿਆਨ ਦਿੰਦੇ ਹਨ। -PTCNews-
latest-news dera-sacha-sauda cbi-court india-latest-news news-in-punjabi news-in-punjab
Advertisment

Stay updated with the latest news headlines.

Follow us:
Advertisment