Advertisment

ਇਸ ਪਿੰਡ 'ਚ ਲੱਗੇ ਅਜਿਹੇ ਪੋਸਟਰ,ਪੁਲਿਸ ਪ੍ਰਸਾਸ਼ਨ ਹੋਇਆ ਪੱਬਾਂ ਭਾਰ

author-image
Shanker Badra
New Update
ਇਸ ਪਿੰਡ 'ਚ ਲੱਗੇ ਅਜਿਹੇ ਪੋਸਟਰ,ਪੁਲਿਸ ਪ੍ਰਸਾਸ਼ਨ ਹੋਇਆ ਪੱਬਾਂ ਭਾਰ
Advertisment
ਇਸ ਪਿੰਡ 'ਚ ਲੱਗੇ ਅਜਿਹੇ ਪੋਸਟਰ,ਪੁਲਿਸ ਪ੍ਰਸਾਸ਼ਨ ਹੋਇਆ ਪੱਬਾਂ ਭਾਰ:ਨੂਰਪੁਰਬੇਦੀ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।ਇਸ ਪਿੰਡ 'ਚ ਲੱਗੇ ਅਜਿਹੇ ਪੋਸਟਰ,ਪੁਲਿਸ ਪ੍ਰਸਾਸ਼ਨ ਹੋਇਆ ਪੱਬਾਂ ਭਾਰਜਿਸ ਮਾਮਲੇ ਕਰਕੇ ਜਿੱਥੇ ਸਮੁੱਚਾ ਪੁਲਿਸ ਪ੍ਰਸਾਸ਼ਨ ਪੱਬਾਂ ਭਾਰ ਹੋਇਆ ਪਿਆ ਹੈ,ਉਥੇ ਹੀ ਲੋਕਾਂ 'ਚ ਵੀ ਡਰ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।ਦੱਸਿਆ ਜਾਂਦਾ ਹੈ ਕਿ ਕਰੀਬ ਸਾਲ ਪਹਿਲਾਂ ਪਿੰਡ ਸਮੀਰੋਵਾਲ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ ਅਤੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਐਤਵਾਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਪਿੰਡ ਦੀਆਂ ਕੰਧਾਂ 'ਤੇ ਸਿਆਹੀ ਨਾਲ ਲਿਖ ਕੇ ਅਤੇ ਵੱਖ-ਵੱਖ ਥਾਈਂ ਪੋਸਟਰਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਹਨ।
Advertisment
ਇਸ ਪਿੰਡ 'ਚ ਲੱਗੇ ਅਜਿਹੇ ਪੋਸਟਰ,ਪੁਲਿਸ ਪ੍ਰਸਾਸ਼ਨ ਹੋਇਆ ਪੱਬਾਂ ਭਾਰਇਕ ਸਾਲ ਪਹਿਲਾਂ ਪਿੰਡ ਸਮੀਰੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਥਾਨਕ ਪੁਲਿਸ ਨੇ ਜਸਵੀਰ ਸਿੰਘ ਪੁੱਤਰ ਬਖਤਾਵਰ ਸਿੰਘ 'ਤੇ 7 ਦਸੰਬਰ 2016 ਨੂੰ ਆਈ.ਪੀ.ਸੀ. ਦੀ ਧਾਰਾ 295 ਏ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ 'ਚ ਕਰੀਬ 2 ਮਹੀਨੇ ਜ਼ੇਲ 'ਚ ਰਹਿਣ ਤੋਂ ਬਾਅਦ ਹੁਣ ਉਕਤ ਕਥਿਤ ਦੋਸ਼ੀ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ।ਇਸ ਪਿੰਡ 'ਚ ਲੱਗੇ ਅਜਿਹੇ ਪੋਸਟਰ,ਪੁਲਿਸ ਪ੍ਰਸਾਸ਼ਨ ਹੋਇਆ ਪੱਬਾਂ ਭਾਰਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਜਸਟਿਸ ਰਣਜੀਤ ਸਿੰਘ 'ਤੇ ਆਧਾਰਿਤ ਬਣਾਏ ਗਏ ਜ਼ਾਂਚ ਕਮਿਸ਼ਨ ਦੇ ਮੈਂਬਰਾਂ ਨੇ 3 ਕੁ ਦਿਨ ਪਹਿਲਾਂ ਹੀ ਉਕਤ ਪਿੰਡ 'ਚ ਪਹੁੰਚ ਕੇ ਇਸ ਬੇਅਦਬੀ ਦੇ ਮਾਮਲੇ ਸਬੰਧੀ ਪਿੰਡ 'ਚ ਪੁੱਛਗਿੱਛ ਵੀ ਕੀਤੀ ਸੀ ਪਰ ਬੀਤੀ ਰਾਤ ਉਕਤ ਸਮੁੱਚੇ ਪਿੰਡ ਦੀਆਂ ਕੰਧਾਂ ਅਤੇ ਟਿਊਬਵੈੱਲਾਂ ਦੀਆਂ ਕੰਧਾਂ ਸਮੇਤ ਕਈ ਸਥਾਨਾਂ 'ਤੇ ਸਿਆਹੀ ਨਾਲ ਲਿਖ ਕੇ ਅਤੇ ਪੋਸਟਰ ਚਿਪਕਾ ਕੇ ਉਕਤ ਕਥਿਤ ਦੋਸ਼ੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।ਇਸ ਪਿੰਡ 'ਚ ਲੱਗੇ ਅਜਿਹੇ ਪੋਸਟਰ,ਪੁਲਿਸ ਪ੍ਰਸਾਸ਼ਨ ਹੋਇਆ ਪੱਬਾਂ ਭਾਰਇਸ ਤੋਂ ਇਲਾਵਾ ਉਸ ਦੇ ਘਰ ਦੇ ਮੁੱਖ ਦਰਵਾਜ਼ੇ ਨੂੰ ਵੀ ਅੱਗ ਲਗਾ ਦਿੱਤੀ ਗਈ।ਇਸ ਸਮੁੱਚੇ ਘਟਨਾਕ੍ਰਮ ਦੀ ਭਿਣਕ ਲੱਗਦੇ ਹੀ ਸੋਮਵਾਰ ਸਵੇਰੇ ਸਥਾਨਕ ਥਾਣਾ ਮੁਖੀ ਕੁਲਵੀਰ ਸਿੰਘ ਕੰਗ ਪੁਲੀਸ ਫੋਰਸ ਲੈ ਕੇ ਪਿੰਡ 'ਚ ਪਹੁੰਚੇ ਅਤੇ ਜਿਨ੍ਹਾਂ ਨੇ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਕੀਤੀ।ਥਾਣਾ ਮੁਖੀ ਕੰਗ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਪਿੰਡ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment