Advertisment

ਈ.ਡੀ.ਨੇ ਐੱਸਡੀਐੱਮ ਆਨੰਦ ਸਾਗਰ ਦੇ ਘਰ ਕੀਤੀ ਰੇਡ

author-image
Shanker Badra
New Update
ਈ.ਡੀ.ਨੇ ਐੱਸਡੀਐੱਮ ਆਨੰਦ ਸਾਗਰ ਦੇ ਘਰ ਕੀਤੀ ਰੇਡ
Advertisment
ਈ.ਡੀ.ਨੇ ਐੱਸਡੀਐੱਮ ਆਨੰਦ ਸਾਗਰ ਦੇ ਘਰ ਕੀਤੀ ਰੇਡ: ਈਡੀ ਵੱਲੋਂ ਪਟਿਆਲਾ ਵਿਖੇ ਐੱਸਡੀਐੱਮ ਅਫਸਰ ਦੇ ਘਰ ਰੇਡ ਕਰਨ ਦੀ ਜਾਣਕਾਰੀ ਮਿਲੀ ਹੈ। ਹੁਸ਼ਿਆਰਪੁਰ ਵਿੱਚ ਜ਼ਮੀਨ ਦੇ ਘਪਲੇ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਐੱਸਡੀਐੱਮ ਆਨੰਦ ਸਾਗਰ ਦੀ ਮਿਲੀ ਭੁਗਤ ਸਾਹਮਣੇ ਆਉਣ 'ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ।ਈ.ਡੀ.ਨੇ ਐੱਸਡੀਐੱਮ ਆਨੰਦ ਸਾਗਰ ਦੇ ਘਰ ਕੀਤੀ ਰੇਡਇਸ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਪਟਿਆਲਾ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੱਲੋਂ ਆਨੰਦ ਸਾਗਰ ਦੇ ਘਰ ਤਲਾਸ਼ੀ ਲਈ ਗਈ। ਮਾਮਲਾ ਹੈ ਕਿ ਪਿਛਲੇ ਸਾਲ ਹੁਸ਼ਿਆਰਪੁਰ ਵਿਖੇ ਦੋ ਵਿਅਕਤੀਆਂ ਵੱਲੋਂ ਜ਼ਮੀਨ ਦਾ ਇਕ ਵੱਡਾ ਹਿੱਸਾ ਕਿਸਾਨਾਂ  ਤੋਂ ਖ਼ਰੀਦਿਆ ਗਿਆ ਸੀ। ਜਿਸ ਤੋਂ ਅਗਲੇ ਹੀ ਦਿਨ ਚਾਰ ਮਾਰਗੀ ਸੜਕ ਬਣਾਉਣ ਲਈ ਸਰਕਾਰ ਨੇ ਇਹ ਜ਼ਮੀਨ ਇੰਨ੍ਹਾਂ ਤੋਂ ਮਹਿੰਗੇ ਮੁੱਲ ਵਿੱਚ ਖਰੀਦ ਲਈ।
Advertisment
ਈ.ਡੀ.ਨੇ ਐੱਸਡੀਐੱਮ ਆਨੰਦ ਸਾਗਰ ਦੇ ਘਰ ਕੀਤੀ ਰੇਡਜਦੋਂ ਕਿ ਦੋਨਾਂ ਨੇ ਕੁਝ ਦਿਨ ਪਹਿਲਾਂ ਹੀ ਇਹ ਜ਼ਮੀਨ ਕਿਸਾਨਾਂ ਤੋਂ ਕੌਡੀਆਂ ਦੇ ਮੁੱਲ ਵਿੱਚ ਖਰੀਦੀ ਸੀ। ਦੋਨਾਂ ਵਿਅਕਤੀਆਂ ਨੇ ਕੁਝ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮਿਲਕੇ ਕਰੋੜਾਂ ਰੁਪਏ ਦਾ ਲੈਂਡ ਸਕੈਮ ਕੀਤਾ ਸੀ ਜਾਣਕਾਰੀ ਅਨੁਸਾਰ ਉਸ ਸਮੇਂ ਪੀ.ਸੀ.ਐੱਸ ਅਫਸਰ ਆਨੰਦ ਸਾਗਰ ਹੁਸ਼ਿਆਰਪੁਰ ਵਿਖੇ ਬਤੌਰ ਐੱਸ.ਡੀ.ਐੱਮ ਦੇ ਅਹੁਦੇ ਉਪਰ ਤਾਇਨਾਤ ਸੀ , ਜਿਸ ਕਾਰਨ ਸ਼ੱਕ ਦੇ ਘੇਰੇ ਵਿੱਚ ਆਏ ਆਨੰਦ ਸਾਗਰ ਦੇ ਘਰ ਅਤੇ ਬੈਂਕ ਵਿਖੇ ਈ.ਡੀ. ਦੀ ਟੀਮ ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ।ਈ.ਡੀ.ਨੇ ਐੱਸਡੀਐੱਮ ਆਨੰਦ ਸਾਗਰ ਦੇ ਘਰ ਕੀਤੀ ਰੇਡਇਹ ਘਪਲਾ 58 ਕਰੋੜ ਰੁਪਏ ਦਾ ਦੱਸਿਆ ਗਿਆ ਹੈ। ਆਨੰਦ ਸਾਗਰ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਦ ਈ.ਡੀ. ਦੀ ਟੀਮ ਸਿੱਧਾ ਪਟਿਆਲਾ ਉਸਦੇ ਬੈਂਕ ਪੁੱਜੀ । ਸਟੇਟ ਬੈਂਕ ਪਹੁੰਚਕੇ ਈ.ਡੀ. ਟੀਮ ਨੇ ਸਭ ਤੋਂ ਪਹਿਲਾਂ ਅਨੰਦ ਸਾਗਰ ਦਾ ਬੈਂਕ ਲਾਕਰ ਖੋਲਿਆ।ਇਸਤੋਂ ਬਾਅਦ ਟੀਮ ਨੇ ਆਨੰਦ ਸਾਗਰ ਦੇ ਬੈਂਕ ਅਕਾਊਂਟ ਦੀ ਪੂਰੀ ਜਾਣਕਾਰੀ ਬੈਂਕ ਤੋਂ ਹਾਸਿਲ ਕੀਤੀ।ਈ.ਡੀ.ਨੇ ਐੱਸਡੀਐੱਮ ਆਨੰਦ ਸਾਗਰ ਦੇ ਘਰ ਕੀਤੀ ਰੇਡਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਆਨੰਦ ਸਾਗਰ ਕੋਲ ਆਡੀ ਫਾਰਚੂਨਰ ਸਾਹਿਤ ਤਿੰਨ ਹੋਰ ਲਗਜ਼ਰੀ ਗੱਡੀਆਂ ਦੀ ਗੱਲ ਵੀ ਪਤਾ ਲੱਗੀ ਹੈ।ਈ.ਡੀ. ਵੱਲੋਂ ਕਾਫ਼ੀ ਸਮਾਨ ਲੈਪਟਾਪ ਅਤੇ ਹਾਰਡਿਸਕ ਵੀ ਕਬਜ਼ੇ ਵਿੱਚ ਲਈ ਗਈ ਹੈ ਅਤੇ ਅਜੇ ਤੱਕ ਜਾਂਚ ਜਾਰੀ ਹੈ।।-
latest-news sukhbir-badal latest-news-in-punjabi news-in-punjab capitan-amrinder-singh
Advertisment

Stay updated with the latest news headlines.

Follow us:
Advertisment