Advertisment

ਕਾਂਗਰਸ ਵਰਕਰਾਂ 'ਚ  ਖੁਸ਼ੀ ਦੀ ਲਹਿਰ 

author-image
Shanker Badra
New Update
ਕਾਂਗਰਸ ਵਰਕਰਾਂ 'ਚ  ਖੁਸ਼ੀ ਦੀ ਲਹਿਰ 
Advertisment
ਕਾਂਗਰਸ ਵਰਕਰਾਂ 'ਚ ਖੁਸ਼ੀ ਦੀ ਲਹਿਰ:ਗੁਰਦਾਸਪੁਰ ਲੋਕ ਸਭਾ ਹਲਕੇ ਦਾ ਮੁਕਾਬਲਾ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਵਿੱਚ ਹੀ ਰਹਿ ਗਿਆ ਹੈਸਵੇਰੇ ਜਦੋਂ ਵੋਟਾਂ ਦੀ ਗਣਿਤੀ ਸ਼ੁਰੂ ਹੋਈ ਸੀ ਤਾਂ ਕਾਂਗਰਸ ਨੂੰ ਵੱਡੀ ਲੀਡ ਹਾਸਲ ਹੋ ਗਈ ਸੀ । ਜਿਸ ਵਿੱਚ ਸੁਨੀਲ ਜਾਖੜ ਨੂੰ 94161 ਵੋਟਾਂ ਦੀ ਲੀਡ ਮਿਲੀ ਹੈ ਜਦਕਿ ਆਮ ਆਦਮੀ ਪਾਰਟੀ ਚੋਣ ਮੈਦਾਨ 'ਚ ਬਾਹਰ ਰਹਿ ਗਈ ਹੈ।ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੋ ਸਕਦੀ ਹੈ।ਆਦਮੀ ਪਾਰਟੀ ਦੇ ਸਵਰਨ ਸੁਲਾਰੀਆ ਨੇ  ਵੋਟਿੰਗ ਮਸ਼ੀਨਾਂ  ਤੇ ਦੋਸ਼ ਲਗਾ ਰਹੇ ਹਨ। ਸੁਨੀਲ ਜਾਖੜ ਦੀ ਹੋ ਰਹੀ ਜਿੱਤ ਦੀ ਖੁਸ਼ੀ ਕਾਂਗਰਸ ਵਰਕਰ ਮਨਾਂ ਰਹੇ ਹਨ ਜਿਸ ਦੇ ਲਈ ਕਾਂਗਰਸ ਦੇ ਵਰਕਰ ਨੇ ਲੱਡੂ ਵੰਡਣੇ ਸ਼ੁਰੂ  ਕਰ ਦਿੱਤੇ ਹਨ। ਓਧਰ ਸੁਨੀਲ ਜਾਖੜ ਨੂੰ ਲੋਕ ਵਧਾਈਆਂ ਦੇਣ ਲੱਗ ਗਏ ਹਨ।ਦੱਸ ਦੇਈਏ ਕਿ ਗੁਰਦਾਸਪੁਰ ਜ਼ਿਮਨੀ ਚੋਣ ਦਾ ਪੂਰਾ ਨਤੀਜਾ ਅੱਜ ਦੁਪਹਰਿ ਤਕ ਜਾਰੀ ਕਰ ਦਿੱਤਾ  ਜਾਵੇਗਾ। -PTC News-
sunil-jakhar all-india-congress-committee capitan-amrinder-singh
Advertisment

Stay updated with the latest news headlines.

Follow us:
Advertisment