Advertisment

ਕਾਂਗਰਸ ਨੇ ਸ਼ਹੀਦਾਂ ਦੇ ਫੰਡਾਂ 'ਤੇ ਵੀ ਰੋਕ ਲੱਗਾ ਦਿੱਤੀ -ਸੁਖਬੀਰ ਬਾਦਲ

author-image
Gagan Bindra
New Update
ਕਾਂਗਰਸ ਨੇ ਸ਼ਹੀਦਾਂ ਦੇ ਫੰਡਾਂ 'ਤੇ ਵੀ ਰੋਕ ਲੱਗਾ ਦਿੱਤੀ -ਸੁਖਬੀਰ ਬਾਦਲ
Advertisment
ਕਾਂਗਰਸ ਨੇ ਸ਼ਹੀਦਾਂ ਦੇ ਫੰਡਾਂ 'ਤੇ ਵੀ ਰੋਕ ਲੱਗਾ ਦਿੱਤੀ -ਸੁਖਬੀਰ ਬਾਦਲ: ਸੁਖਬੀਰ ਸਿੰਘ ਬਾਦਲ ਨੇ ਹਲਕਾ ਗੁਰਦਾਸਪੁਰ ਦੇ ਸਵਰਨ ਸਲਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪਿੰਡ ਤਿੱਬੜ ਵਿੱਚ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦਾ ਖ਼ਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਦੀ ਆ ਰਹੀ ਹੈ।ਕਾਂਗਰਸ ਨੇ ਸ਼ਹੀਦਾਂ ਦੇ ਫੰਡਾਂ 'ਤੇ ਵੀ ਰੋਕ ਲੱਗਾ ਦਿੱਤੀ -ਸੁਖਬੀਰ ਬਾਦਲਬਾਦਲ ਨੇ ਕਿਹਾ ਕਿ ਇਸ ਖਾਲੀ ਖ਼ਜ਼ਾਨੇ ਦਾ ਬਹਾਨਾ ਲਗਾ ਕੇ ਸੂਬੇ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਕਾਰਜਾਂ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਇੱਕ ਹਫ਼ਤੇ ਲਈ ਅਕਾਲੀ-ਭਾਜਪਾ ਗੱਠਜੋੜ ਨੂੰ ਮੌਕਾ ਦੇਵੇ, ਉਹ ਪੰਜਾਬ ਦੇ ਖ਼ਜ਼ਾਨੇ ਨੂੰ ਮੁੜ ਭਰ ਕੇ ਦਿਖਾਉਣਗੇ। ਉਨ੍ਹਾਂ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਅੰਮ੍ਰਤਿਸਰ ਦੇ ਵਿਕਾਸ ਅਤੇ ਬਦਲੀ ਨੁਹਾਰ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜਾਣ-ਬੁੱਝ ਕੇ ਧੁੰਦਲਾ ਕੀਤਾ ਜਾ ਰਿਹਾ ਹੈ।ਕਾਂਗਰਸ ਨੇ ਸ਼ਹੀਦਾਂ ਦੇ ਫੰਡਾਂ 'ਤੇ ਵੀ ਰੋਕ ਲੱਗਾ ਦਿੱਤੀ -ਸੁਖਬੀਰ ਬਾਦਲਅਕਾਲੀ ਦਲ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਜੋ ਗ੍ਰਾਟਾਂ ਦਿੱਤੀਆਂ ਗਈਆਂ ਸਨ ਉਨ੍ਹਾਂ ਉਪਰ ਵੀ ਕਾਂਗਰਸ ਨੇ ਰੋਕ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਸ਼ਹੀਦਾਂ ਦੀਆਂ ਯਾਦਗਾਰਾਂ ਲਈ ਅਕਾਲੀ ਦਲ ਵੱਲੋਂ ਦਿੱਤੇ ਫੰਡਾਂ 'ਤੇ ਵੀ ਰੋਕ ਲੱਗੀ ਲਗਾਈ ਗਈ ਹੈ। ਇਸ ਮੌਕੇ ਸਵਰਨ ਸਲਾਰੀਆ, ਗੁਰਬਚਨ ਸਿੰਘ ਬੱਬੇਹਾਲੀ, ਅਮਰਜੋਤ ਸਿੰਘ ਬੱਬੇਹਾਲੀ, ਬਾਲ ਕ੍ਰਿਸ਼ਨ ਮਿੱਤਲ ਤੇ ਭਾਜਪਾ ਆਗੂ ਦਿਲਵਾਗ ਰਾਏ ਵੀ ਹਾਜ਼ਰ ਸਨ।ਕਾਂਗਰਸ ਨੇ ਸ਼ਹੀਦਾਂ ਦੇ ਫੰਡਾਂ 'ਤੇ ਵੀ ਰੋਕ ਲੱਗਾ ਦਿੱਤੀ -ਸੁਖਬੀਰ ਬਾਦਲ-
latest-news sukhbir-singh-badal punjab-politics latest-news-in-punjabi latest-news-in-punjab chief-minister-captain-amarinder-singh government-of-punjab news-in-punjabi news-in-punjab punjab-politics-latest-news-in-punjabi
Advertisment

Stay updated with the latest news headlines.

Follow us:
Advertisment