Advertisment

ਕੈਨੇਡਾ ਦੇ ਇਹ ਸੂਬੇ ਨਵੇਂ ਪ੍ਰਵਾਸੀਆਂ ਨੂੰ ਦੇ ਰਹੇ ਹਨ ਸੱਦਾ,ਤੁਸੀਂ ਵੀ ਕਰ ਸਕਦੇ ਹੋ ਅਪਲਾਈ

author-image
Shanker Badra
New Update
ਕੈਨੇਡਾ ਦੇ ਇਹ ਸੂਬੇ ਨਵੇਂ ਪ੍ਰਵਾਸੀਆਂ ਨੂੰ ਦੇ ਰਹੇ ਹਨ ਸੱਦਾ,ਤੁਸੀਂ ਵੀ ਕਰ ਸਕਦੇ ਹੋ ਅਪਲਾਈ
Advertisment
ਕੈਨੇਡਾ ਦੇ ਇਹ ਸੂਬੇ ਨਵੇਂ ਪ੍ਰਵਾਸੀਆਂ ਨੂੰ ਦੇ ਰਹੇ ਹਨ ਸੱਦਾ,ਤੁਸੀਂ ਵੀ ਕਰ ਸਕਦੇ ਹੋ ਅਪਲਾਈ:ਕੈਨੇਡਾ ਦੇ ਨਿਊ ਬਰਨਜ਼ਵਿਕ,ਨੋਵਾ ਸਕੋਸ਼ੀਆ,ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊਫਾਊਂਡਲੈਂਡ ਐਂਡ ਲੈਬਰੇਡਾਰ ਰਾਜਾਂ ਵੱਲੋਂ ਨਵੇਂ ਪ੍ਰਵਾਸੀਆਂ ਨੂੰ ਸੱਦਾ ਦੇਣ ਦੇ ਲਈ ਸਾਂਝੇ ਤੌਰ 'ਤੇ 'ਐਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ' ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਇੰਮੀਗ੍ਰੇਸ਼ਨ ਬਾਰੇ ਇਕ ਪਾਰਲੀਮਾਨੀ ਕਮੇਟੀ ਦੀ ਰਿਪੋਰਟ ਮੁਤਾਬਕ ਇਹ ਪ੍ਰੋਗਰਾਮ ਕੈਨੇਡੀਅਨ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਹੈ। ਕੈਨੇਡਾ ਦੇ ਇਹ ਸੂਬੇ ਨਵੇਂ ਪ੍ਰਵਾਸੀਆਂ ਨੂੰ ਦੇ ਰਹੇ ਹਨ ਸੱਦਾ,ਤੁਸੀਂ ਵੀ ਕਰ ਸਕਦੇ ਹੋ ਅਪਲਾਈਐਟਲਾਂਟਿਕ ਪ੍ਰੋਵਿੰਸ ਇਕੋਨਾਮਿਕ ਕੌਂਸਲ ਦੇ ਮੁਖੀ ਫਿਨ ਪੋਸ਼ਮੈਨ ਨੇ ਕਿਹਾ ਕਿ ਸਾਡੇ ਰੁਜ਼ਗਾਰਦਾਤਾਵਾਂ ਨੂੰ ਹੁਨਰਮੰਦ ਕਾਮਿਆਂ ਦੀ ਸਖਤ ਜ਼ਰੂਰਤ ਹੈ, ਭਾਵੇਂ ਇਹ ਸੀਅਫੂਡ ਸੈਕਟਰ ਹੋਵੇ ਜਾਂ ਤਕਨੀਕੀ ਕੰਪਨੀਆਂ ਅਤੇ ਜਾਂ ਫਿਰ ਵਿੱਤੀ ਸੇਵਾਵਾਂ ਦੇਣ ਵਾਲੇ ਅਦਾਰੇ।ਉਹ ਵੱਧ ਤਨਖਾਹ ਦੇਣ ਲਈ ਵੀ ਤਿਆਰ ਹਨ ਪਰ ਬਿਨੈਕਾਰ ਹੀ ਨਹੀਂ ਮਿਲ ਰਹੇ। ਫੈਡਰਲ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਮਾਰਚ 'ਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਗਰਾਮ ਤਹਿਤ ਇਨ੍ਹਾਂ ਚਾਰ ਸੂਬਿਆਂ ਦੇ ਰੁਜ਼ਗਾਰਦਾਤਾਵਾਂ ਨੂੰ ਕਿਤਰੀ ਬਾਜ਼ਾਰ ਦੇ ਮੁਲਾਂਕਣ ਤੋਂ ਬਗੈਰ ਪ੍ਰਵਾਸੀਆਂ ਜਾਂ ਕੌਮਾਂਤਰੀ ਵਿਦਿਆਰਥੀਆਂ ਦੀ ਭਰਤੀ ਕਰਨ ਦੀ ਛੋਟ ਦਿੱਤੀ ਗਈ ਹੈ।ਕੈਨੇਡਾ ਦੇ ਇਹ ਸੂਬੇ ਨਵੇਂ ਪ੍ਰਵਾਸੀਆਂ ਨੂੰ ਦੇ ਰਹੇ ਹਨ ਸੱਦਾ,ਤੁਸੀਂ ਵੀ ਕਰ ਸਕਦੇ ਹੋ ਅਪਲਾਈਰੁਜ਼ਗਾਰਦਾਤਾਵਾਂ ਲਈ ਲਾਜ਼ਮੀ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਤਹਿਤ ਪ੍ਰਸਤਾਵਤ ਪ੍ਰਵਾਸੀਆਂ ਦੇ ਵਸੇਬੇ ਦੀ ਯੋਜਨਾ ਤਿਆਰ ਕਰਨ। ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼,ਭਾਸ਼ਾ ਸਿਖਲਾਈ, ਚਾਈਲਡ ਕੇਅਰ ਅਤੇ ਬੱਚਿਆਂ ਦੀ ਸਿੱਖਿਆ ਵਰਗੇ ਕੰਮ ਸਭ ਤੋਂ ਪਹਿਲਾਂ ਕਰਨੇ ਪੈਂਦੇ ਹਨ।'ਐਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ' ਪ੍ਰੋਗਰਾਮ 2018 ਦੇ ਅਖੀਰ ਤੱਕ 2 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਸੱਦਿਆ ਜਾ ਸਕਦਾ ਹੈ ਪਰ 2020 ਤੱਕ ਇਹ ਗਿਣਤੀ ਵਧਾ ਕੇ 4 ਹਜ਼ਾਰ ਕਰ ਦਿੱਤੀ ਜਾਵੇਗੀ।ਕੈਨੇਡਾ ਦੇ ਇਹ ਸੂਬੇ ਨਵੇਂ ਪ੍ਰਵਾਸੀਆਂ ਨੂੰ ਦੇ ਰਹੇ ਹਨ ਸੱਦਾ,ਤੁਸੀਂ ਵੀ ਕਰ ਸਕਦੇ ਹੋ ਅਪਲਾਈਇੰਮੀਗ੍ਰੇਸ਼ਨ ਕੈਨੇਡਾ ਮੁਤਾਬਕ ਐਟਲਾਂਟਿਕ ਸੂਬਿਆਂ ਦੇ 650 ਤੋਂ ਵਧ ਰੁਜ਼ਗਾਰਦਾਤਾ ਇਸ ਪਾਇਲਟ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਨਾਮਜ਼ਦ ਕੀਤੇ ਗਏ ਹਨ।ਨਿਊ ਬਰਨਜ਼ਵਿਕ ਦੀ ਬਹੁਸਭਿਆਚਾਰਕ ਕੌਂਸਲ ਦੇ ਅਲੈਕਸ ਲੀਬਲੈਂਕ ਨੇ ਕਿਹਾ ਕਿ ਐਟਲਾਂਟਿਕ ਸੂਬਿਆਂ 'ਚ ਉਤਰੀ ਅਮਰੀਕਾ ਦੀਆਂ ਬਿਹਤਰੀਨ ਥਾਵਾਂ ਮੌਜੂਦ ਹਨ।ਇਥੇ ਰਹਿਣ-ਸਹਿਣ ਦਾ ਖਰਚਾ ਵੀ ਘੱਟ ਹੈ ਅਤੇ ਤੁਸੀਂ ਆਪਣੇ ਮਕਾਨ ਦੇ ਮਾਲਕ ਬਣ ਸਕਦੇ ਹੋ।ਦਫਤਰ ਤੋਂ ਘਰ ਆਉਣ-ਜਾਣ 'ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ।ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦੇ ਮਨ 'ਚ ਧਾਰਨ ਬਣ ਚੁੱਕੀ ਹੈ ਕਿਊਬਕ 'ਤੇ ਆ ਕੇ ਕੈਨੇਡਾ ਖਤਮ ਹੋ ਜਾਂਦਾ ਹੈ। -PTCNews-
latest-news india-latest-news news-in-punjabi news-in-punajab
Advertisment

Stay updated with the latest news headlines.

Follow us:
Advertisment