Advertisment

ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਚੋਣ ਵਾਦਿਆਂ ਨੂੰ ਪੂਰਾ ਕਰਨ ਲਈ ਬਜਟ 'ਚ ਪ੍ਰਮੁੱਖ ਵਿੱਤੀ ਫੈਸਲੇ ਲੈਣ ਦਾ ਸੰਕੇਤ

author-image
Ragini Joshi
New Update
ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਚੋਣ ਵਾਦਿਆਂ ਨੂੰ ਪੂਰਾ ਕਰਨ ਲਈ ਬਜਟ 'ਚ ਪ੍ਰਮੁੱਖ ਵਿੱਤੀ ਫੈਸਲੇ ਲੈਣ ਦਾ ਸੰਕੇਤ
Advertisment
ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਚੋਣ ਵਾਅਦੇ ਲਾਗੂ ਕਰਨ ਲਈ ਸੂਬੇ ਦੇ ਬਜਟ ਦੌਰਾਨ ਆਪਣੀ ਸਰਕਾਰ ਵਲੋਂ ਅਨੇਕਾਂ ਅਹਿਮ ਫੈਸਲੇ ਲਏ ਜਾਣ ਦੇ ਸੰਕੇਤ ਦਿੱਤੇ ਹਨ ਜਿਸ ਦਾ ਐਲਾਨ ਇਸ ਮਹੀਨੇ ਦੇ ਆਖਰ ਤੱਕ ਕੀਤਾ ਜਾਵੇਗਾ। ਆਈ.ਟੀ.ਵੀ. ਗਰੁੱਪ ਦੇ ਨਵੇਂ ਇੰਡੀਆ ਨਿਊਜ਼ (ਪੰਜਾਬ) ਚੈਨਲ ਸ਼ੁਰੂ ਕਰਨ ਤੋਂ ਬਾਅਦ ਇੱਕ ਚੋਣਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਚੰਗਾ ਪ੍ਰਸ਼ਾਸਨ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ•ਾਂ ਦੀ ਸਰਕਾਰ ਵਲੋਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ 140 ਮਹੱਤਵਪੂਰਣ ਫੈਸਲਿਆਂ ਨੂੰ ਲਿਆ ਸੀ ਜਿਨ•ਾਂ ਦੀ ਕੋਈ ਵਿੱਤੀ ਦੇਣਦਾਰੀ ਨਹੀਂ ਸੀ। ਉਨ•ਾਂ ਕਿਹਾ ਕਿ ਬਜਟ ਦੌਰਾਨ ਕੁਝ ਹੋਰ ਅਹਿਮ ਵਿੱਤੀ ਮੁੱਦਿਆਂ ਬਾਰੇ ਫੈਸਲਾ ਲਿਆ ਜਾਵੇਗਾ। ਉਨ•ਾਂ ਨੇ ਫਜ਼ੂਲ ਖਰਚੀ ਵਿੱਚ ਕਮੀ ਲਿਆਉਣ ਅਤੇ ਮਾਲੀਆ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਭਾਵੇਂ ਉਨ•ਾਂ ਨੇ ਇਹ ਕਿਹਾ ਕਿ ਉਹ ਆਉਂਦੇ ਬਜਟ ਦੌਰਾਨ ਲਏ ਜਾਣ ਵਾਲੇ ਸੰਭਾਵਿਤ ਫੈਸਲਿਆਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ ਪਰ ਫੇਰ ਵੀ ਮੁੱਖ ਮੰਤਰੀ ਨੇ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨਾਲ ਕੀਤੇ ਹਰੇਕ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਹਰਜੀਤ ਸਿੰਘ ਸੱਜਣ ਸਣੇ ਖਾਲਿਸਤਾਨੀ ਤੱਤਾਂ ਦੀਆਂ ਧਮਕੀਆਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹ ਕਦੀ ਵੀ ਕੈਨੇਡੀਅਨ ਰੱਖਿਆ ਮੰਤਰੀ ਨੂੰ ਜੀ ਆਇਆਂ ਨੂੰ ਨਹੀਂ ਕਹਿਣਗੇ ਅਤੇ ਨਾ ਹੀ ਐਸ. ਜੇ. ਐਫ. ਦੀਆਂ ਧਮਕੀਆਂ ਅੱਗੇ ਝੁੱਕਣਗੇ ਜੋ ਕਿ ਸਪੱਸ਼ਟ ਤੌਰ 'ਤੇ ਸਸਤੀ ਸ਼ੋਹਰਤ ਵਿੱਚ ਲੱਗੀ ਹੋਈ ਹੈ। ਕਸ਼ਮੀਰ ਵਿੱਚ ਵਿਵਾਦਪੂਰਨ 'ਮਨੁੱਖੀ ਢਾਲ' ਬਣਾਏ ਜਾਣ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਮੇਜਰ ਲੀਤੁਲ ਗਗੋਈ ਨੇ ਦੰਗਾਕਾਰੀਆਂ ਦੇ ਹੱਥੋਂ ਆਪਣੇ ਸਾਥੀਆਂ ਨੂੰ ਬਚਾਉਣ ਲਈ ਆਪਣੀ ਦਿਮਾਗੀ ਸੂਝ-ਬੂਝ ਦੀ ਮਿਸਾਲ ਦਿੱਤੀ ਹੈ। ਗਗੋਈ ਕੋਲ ਜਾਂ ਤਾਂ ਆਪਣਾ ਮਿਸ਼ਨ ਛੱਡਣ ਜਾਂ ਫਿਰ ਗੋਲੀ ਚਲਾਉਣ ਦਾ ਹੀ ਚਾਰਾ ਸੀ ਜਿਸਦੇ ਨਾਲ ਬਹੁਤ ਸਾਰਾ ਜਾਨੀ ਨੁਕਸਾਨ ਹੋ ਸਕਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਉਹ ਵੀ ਮੇਜਰ ਦੀ ਥਾਂ ਹੁੰਦੇ ਤਾਂ ਇਹੋ ਕੁੱਝ ਕਰਦੇ। ਮੁੱਖ ਮੰਤਰੀ ਨੇ ਕਿਹਾ ਕਿ ਫੌਜ ਦਾ ਕੰਮ ਸ਼ਾਂਤੀ ਬਣਾਈ ਰੱਖਣ 'ਤੇ ਹੀ  ਨਿਰਭਰ ਨਹੀਂ ਹੈ ਅਤੇ ਕਸ਼ਮੀਰ ਦੇ ਸਿਆਸੀ ਹੱਲ ਦੀ ਜ਼ਰੂਰਤ ਹੈ ਜੋ ਕਿ ਸਿਰਫ ਕੇਂਦਰ ਅਤੇ ਸੂਬਾ ਸਰਕਾਰਾਂ ਹੀ ਕੱਢ ਸਕਦੀਆਂ ਹਨ। ਸਰੋਤਿਆਂ ਵਿੱਚ ਬੈਠੇ ਲੋਕਾਂ ਵਿੱਚ ਇੱਕ ਵਲੋਂ ਸਵਾਲ ਕਰਨ 'ਤੇ ਉਨ•ਾਂ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਉਹ ਕਦੇ ਵੀ ਫੌਜ ਵਿੱਚੋਂ ਬਾਹਰ ਨਹੀਂ ਆਏ ਅਤੇ ਹੁਣ 'ਸਾਬਕਾ ਫੌਜੀ' ਹਨ। ਨਸ਼ਿਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ•ਾਂ ਦੀ ਸਰਕਾਰ ਨੇ ਨਸ਼ਿਆਂ ਦੇ ਨੈੱਟਵਰਕ ਨੂੰ ਸਫਲਤਾ ਨਾਲ ਤੋੜ ਦਿੱਤਾ ਹੈ ਅਤੇ ਸਖਤੀ ਅਪਨਾਉਣ ਨਾਲ ਨਸ਼ਿਆਂ ਦੀਆਂ ਕੀਮਤਾਂ ਵਧੀਆਂ ਜਿਸ ਨਾਲ ਵੱਡੀ ਗਿਣਤੀ ਵਿੱਚ ਨਸ਼ੇ ਤੋਂ ਪੀੜਤ ਲੋਕ ਇਲਾਜ ਲਈ ਮੁੜ ਵਸੇਬਾ ਕੇਂਦਰਾਂ ਵਿੱਚ ਆਉਣ ਲੱਗੇ ਹਨ। ਪੰਜਾਬ ਦੀ ਸਨਅਤੀ ਸਥਿਤੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ•ਾਂ ਦੀ ਹਾਲ ਹੀ ਮੁੰਬਈ ਫੇਰੀ ਦੌਰਾਨ ਸਨਅਤੀ ਦਿੱਗਜ਼ਾਂ ਵੱਲੋਂ ਦਿੱਤੇ ਹੁੰਗਾਰੇ 'ਤੇ ਖੁਸ਼ੀ ਜ਼ਾਹਰ ਕੀਤੀ। ਉਨ•ਾਂ ਨੇ ਐਨ.ਆਰ.ਆਈਜ਼ ਨੂੰ ਵੀ ਸੂਬੇ ਦੀ ਸਨਅਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਤੇ ਹਿਫਾਜ਼ਤ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪੁਲੀਸ ਪ੍ਰਣਾਲੀ ਉਨ•ਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ ਜਿਸ ਤਹਿਤ ਬੇਲੋੜੀ ਵੀ.ਵੀ.ਆਈ.ਪੀ. ਸੁਰੱਖਿਆ ਤੋਂ ਪੁਲੀਸ ਮੁਲਾਜ਼ਮਾਂ ਦੀ ਨਫਰੀ ਘਟਾ ਕੇ ਲੋਕਾਂ ਲਈ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਮਾੜਾ ਦੌਰ ਹੰਢਾਇਆ ਹੈ ਜਿਸ ਕਰਕੇ ਉਨ•ਾਂ ਨੇ ਅਮਨ-ਸ਼ਾਂਤੀ ਤੇ ਸਥਿਰਤਾ ਲਈ ਵੋਟ ਦੇਣ ਦਾ ਫੈਸਲਾ ਕੀਤਾ। —PTC News-
punjab congress captain-amarinder-singh sikh %e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80 %e0%a8%95%e0%a9%88%e0%a8%aa%e0%a8%9f%e0%a8%a8-%e0%a8%85%e0%a8%ae%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98 %e0%a8%aa%e0%a9%b0%e0%a8%9c%e0%a8%be%e0%a8%ac %e0%a8%b8%e0%a9%82%e0%a8%ac%e0%a9%87-%e0%a8%a6%e0%a9%87-%e0%a8%ac%e0%a8%9c%e0%a8%9f %e0%a8%b9%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%b8%e0%a9%b1%e0%a8%9c%e0%a8%a3 %e0%a8%96%e0%a8%be%e0%a8%b2%e0%a8%bf%e0%a8%b8%e0%a8%a4%e0%a8%be%e0%a8%a8%e0%a9%80-%e0%a8%a4%e0%a9%b1%e0%a8%a4%e0%a8%be%e0%a8%82 %e0%a8%95%e0%a9%88%e0%a8%a8%e0%a9%87%e0%a8%a1%e0%a9%80%e0%a8%85%e0%a8%a8-%e0%a8%b0%e0%a9%b1%e0%a8%96%e0%a8%bf%e0%a8%86-%e0%a8%ae%e0%a9%b0%e0%a8%a4%e0%a8%b0%e0%a9%80 %e0%a8%90%e0%a8%b8-%e0%a8%9c%e0%a9%87-%e0%a8%90%e0%a8%ab harjeet-sajjan
Advertisment

Stay updated with the latest news headlines.

Follow us:
Advertisment