Advertisment

ਗ੍ਰੀਸ ਦੇ ਏਜੀਅਨ ਸਾਗਰ 'ਚ ਕਿਸ਼ਤੀ ਡੁੱਬਣ ਨਾਲ 16 ਪ੍ਰਵਾਸੀਆਂ ਦੀ ਮੌਤ

author-image
Shanker Badra
New Update
ਗ੍ਰੀਸ ਦੇ ਏਜੀਅਨ ਸਾਗਰ 'ਚ ਕਿਸ਼ਤੀ ਡੁੱਬਣ ਨਾਲ 16 ਪ੍ਰਵਾਸੀਆਂ ਦੀ ਮੌਤ
Advertisment
ਗ੍ਰੀਸ ਦੇ ਏਜੀਅਨ ਸਾਗਰ 'ਚ ਕਿਸ਼ਤੀ ਡੁੱਬਣ ਨਾਲ 16 ਪ੍ਰਵਾਸੀਆਂ ਦੀ ਮੌਤ:ਗ੍ਰੀਸ ਦੇ ਅਗਾਥੋਨੀਸੀ ਟਾਪੂ ਨੇੜੇ ਏਜੀਅਨ ਸਾਗਰ 'ਚ ਇਕ ਕਿਸ਼ਤੀ ਡੂਬਣ ਨਾਲ ਕਰੀਬ 5 ਬੱਚਿਆਂ ਸਣੇ 16 ਲੋਕਾਂ ਦੀ ਮੌਤ ਹੋ ਗਈ।ਇਹ ਜਾਣਕਾਰੀ ਗ੍ਰੀਸ ਦੇ ਤੱਟ ਰੱਖਿਅਕ ਅਧਿਕਾਰੀਆਂ ਨੇ ਦਿੱਤੀ।ਅਗਾਥੋਨੀਸੀ ਦੀਪ ਤੁਰਕੀ ਦੇ ਟਾਪੂ ਨੇੜੇ ਹੈ।ਗ੍ਰੀਸ ਦੇ ਏਜੀਅਨ ਸਾਗਰ 'ਚ ਕਿਸ਼ਤੀ ਡੁੱਬਣ ਨਾਲ 16 ਪ੍ਰਵਾਸੀਆਂ ਦੀ ਮੌਤਇਸ ਹਾਦਸੇ 'ਚ ਮਰਨ ਵਾਲਿਆਂ ਦੀ ਕੌਮੀਅਤ ਦਾ ਤੱਤਕਾਲ ਪਤਾ ਨਹੀਂ ਚੱਲ ਸਕਿਆ ਹੈ।ਕਰੀਬ 4 ਪ੍ਰਵਾਸੀ ਲਾਪਤਾ ਹਨ,ਜਦਕਿ 3 ਬੱਚਿਆਂ ਨੂੰ ਬਚਾ ਲਿਆ ਗਿਆ ਹੈ।ਅੱਜ ਦੇ ਹਾਦਸੇ 'ਚ ਗ੍ਰੀਸ ਟਾਪੂ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਦੀ ਮੌਤ ਸਭ ਤੋਂ ਜ਼ਿਆਦਾ ਹੈ।ਗ੍ਰੀਸ ਦੇ ਏਜੀਅਨ ਸਾਗਰ 'ਚ ਕਿਸ਼ਤੀ ਡੁੱਬਣ ਨਾਲ 16 ਪ੍ਰਵਾਸੀਆਂ ਦੀ ਮੌਤਗ੍ਰੀਸ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਦਿਮਿਤਰੀਸ ਵਿਤਸਾਸ ਨੇ ਕਿਹਾ, 'ਅਸੀਂ ਏਜੀਅਨ ਸਮੁੰਦਰ 'ਚ ਬੱਚਿਆ ਨੂੰ ਇੰਝ ਨਹੀਂ ਛੱਡ ਸਕਦੇ,ਇਸ ਦਾ ਹੱਲ ਹੀ ਲੋਕਾਂ ਦੀ ਰੱਖਿਆ ਕਰਨਾ ਹੈ।ਤਾਂ ਕਿ ਮਨੁੱਖ ਤਸਕਰੀ ਖੇਤਰ ਪ੍ਰਭਾਵਿਤ ਹੋ ਸਕੇ ਤੇ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਨੂੰ ਸੁਰੱਖਿਅਤ ਤਰੀਕੇ ਤੇ ਸੁਰੱਖਿਅਤ ਰਾਸਤੇ ਲਿਜਾਇਆ ਜਾ ਸਕੇ।ਗ੍ਰੀਸ ਦੇ ਏਜੀਅਨ ਸਾਗਰ 'ਚ ਕਿਸ਼ਤੀ ਡੁੱਬਣ ਨਾਲ 16 ਪ੍ਰਵਾਸੀਆਂ ਦੀ ਮੌਤਇਹ ਲੱਕੜ ਦੀ ਕਿਸ਼ਤੀ 21 ਲੋਕਾਂ ਨੂੰ ਲਿਜਾ ਰਹੀ ਸੀ।ਜਦੋਂ ਇਹ ਉਨ੍ਹਾਂ ਕਾਰਨਾਂ ਕਰਕੇ ਡੁੱਬ ਗਈ ਸੀ ਜੋ ਪੂਰਬੀ ਏਜੀਅਨ ਟਾਪੂ ਅਗਾਥੋਨਸੀ ਦੇ ਤੱਟ ਤੋਂ ਫੌਰਨ ਸਾਫ ਨਹੀਂ ਸਨ।ਜਿਨ੍ਹਾਂ ਦੇ ਵਿੱਚੋ ਤਿੰਨ ਲੋਕ ਦੋ ਔਰਤਾਂ ਅਤੇ ਇਕ ਵਿਅਕਤੀ ਟਾਪੂ ਨੂੰ ਤੈਰਨ ਵਿਚ ਕਾਮਯਾਬ ਹੋਏ।ਇੱਕ ਤੱਟ ਰੱਖਿਅਕ ਦੇ ਬੁਲਾਰੇ ਨੇ ਕਿਹਾ ਕਿ ਅਜੇ ਤੱਕ ਲਾਸ਼ਾਂ ਦੀ ਪਛਾਣ ਨਹੀਂ ਕੀਤੀ ਗਈ ਅਤੇ ਉਨ੍ਹਾਂ ਵਿੱਚ ਛੇ ਬੱਚੇ ਸ਼ਾਮਿਲ ਹਨ।ਹੈਲੀਕਾਪਟਰ ਦੀ ਮਦਦ ਨਾਲ ਬਾਕੀ ਡੂੱਬੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment