Advertisment

ਜਦੋ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੰਗਾਮੇ ਕਾਰਨ ਰਾਹ ਵਿੱਚ ਜਹਾਜ਼ ਉਤਾਰਨਾ ਪਿਆ

author-image
Shanker Badra
New Update
ਜਦੋ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੰਗਾਮੇ ਕਾਰਨ ਰਾਹ ਵਿੱਚ ਜਹਾਜ਼ ਉਤਾਰਨਾ ਪਿਆ
Advertisment
ਜਦੋ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੰਗਾਮੇ ਕਾਰਨ ਰਾਹ ਵਿੱਚ ਜਹਾਜ਼ ਉਤਾਰਨਾ ਪਿਆ:ਇੱਕ ਪਤੀ-ਪਤਨੀ ਦੋਹਾ ਤੋਂ ਬਾਲੀ ਟਾਪੂ ਜਾ ਰਹੇ ਜਹਾਜ਼ ਵਿੱਚ ਝਗੜਾ ਹੋ ਗਿਆ।ਝਗੜਾ ਵਧਣ 'ਤੇ ਪਤਨੀ ਨੇ ਇੰਨਾ ਹੰਗਾਮਾ ਕੀਤਾ ਕਿ ਜਹਾਜ਼ ਦਾ ਰੂਟ ਡਾਇਵਰਟ ਕਰ ਕੇ ਐਮਰਜੈਂਸੀ ਲੈਂਡਿੰਗ ਚੇਨਈ ਵਿੱਚ ਕਰਨੀ ਪਈ।ਔਰਤ-ਮਰਦ ਦੋਵਾਂ ਈਰਾਨ ਦੇ ਸਨ।ਜਦੋ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੰਗਾਮੇ ਕਾਰਨ ਰਾਹ ਵਿੱਚ ਜਹਾਜ਼ ਉਤਾਰਨਾ ਪਿਆਐਤਵਾਰ ਨੂੰ ਕਤਰ ਏਅਰਵੇਜ਼ ਦੇ ਜਹਾਜ਼ ਵਿੱਚ ਇਹ ਪਤੀ-ਪਤਨੀ ਅਤੇ ਉਨ੍ਹਾਂ ਦਾ ਇੱਕ ਬੱਚਾ ਦੋਹਾ ਤੋਂ ਸਵਾਰ ਹੋਏ ਸਨ।ਪਤੀ-ਪਤਨੀ ਦੋਵੇਂ ਨਸ਼ੇ ਵਿੱਚ ਸਨ।ਜਹਾਜ਼ ਭਾਰਤ ਦੇ ਰਸਤੇ ਬਾਲੀ ਜਾ ਰਿਹਾ ਸੀ।ਜਹਾਜ਼ ਦੇ ਉਡਾਨ ਭਰਨ ਦੇ ਕੁਝ ਦੇਰ ਬਾਅਦ ਪਤੀ ਸੌਂ ਗਿਆ।ਪਤਨੀ ਜਾਗਦੀ ਰਹੀ।ਉਸ ਨੇ ਪਤੀ ਦੀ ਜੇਬ 'ਚੋਂ ਉਸ ਦਾ ਫੋਨ ਕੱਢ ਲਿਆ।ਫੋਨ ਲਾਕ ਸੀ,ਪਤਨੀ ਨੇ ਪਤੀ ਦੀ ਫਿੰਗਰ ਸਕੈਨ ਕਰਾ ਕੇ ਫੋਨ ਨੂੰ ਅਨਲਾਕ ਕਰ ਲਿਆ।ਫੋਨ ਵਿੱਚ ਉਸ ਦੇ ਪਤੀ ਦੀ ਚੈਟ ਤੇ ਹੋਰ ਡਿਟੇਲਟਸ ਦੇਖੀ ਤਾਂ ਪਤਾ ਲੱਗਾ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇਂਦਾ ਹੈ।ਜਦੋ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੰਗਾਮੇ ਕਾਰਨ ਰਾਹ ਵਿੱਚ ਜਹਾਜ਼ ਉਤਾਰਨਾ ਪਿਆਪਹਿਲਾਂ ਤੋਂ ਨਸ਼ੇ ਵਿੱਚ ਧੁਤ ਪਤਨੀ ਨੇ ਜਹਾਜ਼ ਵਿੱਚ ਹੀ ਹੰਗਾਮਾ ਸ਼ੁਰੂ ਕਰ ਦਿੱਤਾ।ਉਹ ਸੀਟ ਛੱਡ ਕੇ ਖੜ੍ਹੀ ਹੋ ਗਈ ਅਤੇ ਰੌਲਾ ਪਾਉਣ ਲੱਗੀ।ਇੰਨੇ ਵਿੱਚ ਪਤੀ ਵੀ ਜਾਗ ਗਿਆ ਤੇ ਝਗੜਾ ਵਧ ਗਿਆ।ਕਰੂਅ ਮੈਂਬਰਾਂ ਨੇ ਹੰਗਾਮਾ ਕਰਦੀ ਰਹੀ ਮਹਿਲਾ ਨੂੰ ਸਮਝਾਉਣਾ ਚਾਹਿਆ ,ਪਰ ਮਹਿਲਾ ਸ਼ਾਂਤ ਨਹੀਂ ਹੋਈ।ਉਸ ਨੇ ਕਰੂਅ ਨਾਲ ਵੀ ਬਦਸਲੂਕੀ ਕੀਤੀ।ਗੱਲ ਨਾ ਬਣੀ ਤਾਂ ਜਹਾਜ਼ ਦਾ ਰੂਟ ਡਾਇਵਰਟ ਕਰ ਕੇ ਉਸ ਦੀ ਚੇਨਈ ਵਿੱਚ ਐਮਰਜੈਂਸੀ ਲੈਂਡਿੰਗ ਕਰਾਈ ਗਈ।ਜਦੋ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੰਗਾਮੇ ਕਾਰਨ ਰਾਹ ਵਿੱਚ ਜਹਾਜ਼ ਉਤਾਰਨਾ ਪਿਆਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ ਨੇ ਦੱਸਿਆ ਕਿ ਚੇਨਈ ਏਅਰਪੋਰਟ ਉੇੱਤੇ ਪਤੀ-ਪਤਨੀ ਨੂੰ ਕਾਫੀ ਦੇਰ ਰੋਕ ਕੇ ਰੱਖਿਆ ਗਿਆ।ਮਹਿਲਾ ਦਾ ਨਸ਼ਾ ਉਤਰਨ 'ਤੇ ਉਨ੍ਹਾਂ ਤੋਂ ਸੁਰੱਖਿਆ ਬਾਰੇ ਪੁੱਛਗਿੱਛ ਵੀ ਕੀਤੀ ਗਈ।ਇਸ ਦੇ ਬਾਅਦ ਦੋਵਾਂ ਨੂੰ ਕੁਆਲਾਲੰਪਰ ਹੁੰਦੇ ਹੋਏ ਦੋਹਾ ਦੀ ਕਨੈਕਟਿੰਗ ਫਲਾਈਟ ਵਿੱਚ ਬਿਠਾ ਕੇ ਵਾਪਸ ਭੇਜ ਦਿੱਤਾ ਗਿਆ।ਕਤਰ ਏਅਰਵੇਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਨੇ ਕੈਬਿਨ ਕਰੂਅ ਨਾ ਬਦਸਲੂਕੀ ਤਾਂ ਕੀਤੀ,ਪਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।ਬਾਅਦ ਵਿੱਚ ਪਤੀ ਨੇ ਘਟਨਾ ਦੀ ਮੁਆਫੀ ਵੀ ਮੰਗੀ।ਇਸ ਲਈ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment