Advertisment

ਜਨਰਲ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਅਧਿਆਪਕਾਂ ਨੂੰ ਵੱਖੋਂ-ਵੱਖ ਖਾਤਿਆਂ ਚੋਂ ਵੱਖੋਂ-ਵੱਖ ਤਨਖਾਹ ਦੇਣ ਬਾਰੇ ਕੋਈ ਵੀ ਹਦਾਇਤਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ

author-image
Ragini Joshi
New Update
ਜਨਰਲ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਅਧਿਆਪਕਾਂ ਨੂੰ ਵੱਖੋਂ-ਵੱਖ ਖਾਤਿਆਂ ਚੋਂ ਵੱਖੋਂ-ਵੱਖ ਤਨਖਾਹ ਦੇਣ ਬਾਰੇ ਕੋਈ ਵੀ ਹਦਾਇਤਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ
Advertisment
• ਜਨਰਲ ਤੇ ਅਨੁਸੂਚਿਤ ਜਾਤੀ ਸ਼ੇਣੀ ਦੇ ਅਧਿਆਪਕਾਂ ਦੀ ਕੋਈ ਸੂਚਨਾ ਇਕੱਤਰ ਨਹੀਂ ਕੀਤੀ ਜਾਵੇਗੀ • ਕਿਸੇ ਵੀ ਸ਼੍ਰੇਣੀ ਦੇ ਕਰਮਚਾਰੀ ਦੀ ਤਨਖਾਹ ਕਿਸੇ ਵੀ ਖਾਤੇ ਚੋਂ ਦਿੱਤੀ ਜਾ ਸਕਦੀ ਹੈ ਚੰਡੀਗੜ: ''ਭਾਰਤ ਸਰਕਾਰ ਵੱਲੋਂ 21 ਫਰਵਰੀ, 2017 ਨੂੰ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸੂਬਾ ਪੱਧਰ, ਜ਼ਿਲ•ਾ ਪੱਧਰ ਅਤੇ ਬਲਾਕ ਪੱਧਰ ਉੱਤੇ ਜਨਰਲ ਕੰਪੋਨੈਂਟ, ਅਨੁਸੂਚਿਤ ਜਾਤੀ ਕੰਪੋਨੈਂਟ ਅਤੇ ਅਨੁਸੂਚਿਤ ਜਨ-ਜਾਤੀ ਕੰਪੋਨੈਂਟ ਦੇ ਅਲੱਗ-ਅਲੱਗ ਖਾਤੇ ਖੋਲੇ ਗਏ ਹਨ ਜ਼ੋ ਕਿ ਭਾਰਤ ਸਰਕਾਰ ਤੋਂ ਪ੍ਰਾਪਤ ਫੰਡਾਂ ਦੇ ਅਕਾਊਂਟਿੰਗ ਮੰਤਵ ਲਈ ਹਨ।'' ਜਨਰਲ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਅਧਿਆਪਕਾਂ ਨੂੰ ਵੱਖੋਂ-ਵੱਖ ਖਾਤਿਆਂ ਚੋਂ ਵੱਖੋਂ-ਵੱਖ ਤਨਖਾਹ ਦੇਣ ਬਾਰੇ ਕੋਈ ਵੀ ਹਦਾਇਤਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂਇਹ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਨਰਲ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਅਧਿਆਪਕਾਂ ਨੂੰ ਇਨ•ਾਂ ਖਾਤਿਆਂ ਵਿੱਚੋਂ ਵੱਖੋਂ-ਵੱਖ ਤਨਖਾਹ ਦੇਣ ਸਬੰਧੀ ਕੋਈ ਵੀ ਹਦਾਇਤਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ ਕੀਤੀਆਂ ਗਈਆਂ। ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖੋਂ-ਵੱਖਰੇ ਮੀਡੀਆ ਵਿੱਚ ਨਸ਼ਰ ਖਬਰ ਕਿ ਸਰਵ ਸਿੱਖਆ ਅਭਿਆਨ ਸਕੀਮ ਰਾਹੀਂ ਜਾਤੀ ਆਧਾਰ ਤੇ ਬੈਂਕ ਖਾਤੇ ਖੋਲ ਕੇ ਜਾਤੀ ਪ੍ਰਥਾ ਨੂੰ ਬੜ•ਾਵਾ ਦਿੱਤਾ ਜਾ ਰਿਹਾ ਹੈ, ਬਿਲਕੁਲ ਗਲਤ ਹੈ। ਬੁਲਾਰੇ ਨੇ ਅਗਾਂਹ ਕਿਹਾ ਕਿ ਅਜਿਹੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਸਮੂਹ ਜ਼ਿਲ•ਾ ਸਿੱਖਿਆ ਅਫਸਰਾਂ (ਐਲੀਮੈਂਟਰੀ ਸਿੱਖਿਆ) ਸਰਵ ਸਿੱਖਿਆ ਅਭਿਆਨ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜਨਰਲ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਅਧਿਆਪਕਾਂ ਦੀ ਕੋਈ ਸੂਚਨਾ ਇਕੱਤਰ ਨਾ ਕੀਤੀ ਜਾਵੇ ਅਤੇ ਕਿਸੇ ਵੀ ਸ਼੍ਰੇਣੀ ਦੇ ਕਰਮਚਾਰੀ ਦੀ ਤਨਖਾਹ ਕਿਸੇ ਵੀ ਖਾਤੇ ਵਿਚੋਂ ਦਿੱਤੀ ਜਾ ਸਕਦੀ ਹੈ। —PTC News-
Advertisment

Stay updated with the latest news headlines.

Follow us:
Advertisment