Advertisment

ਜਲੰਧਰ: ਭੋਂਤੂ ਗੈਂਗ ਦੀ ਦਹਿਸ਼ਤ ਜਾਰੀ, ਹੁਣ ਹਾਂਡਾ ਸਿਟੀ ਦਾ ਸ਼ੀਸ਼ਾ ਤੋੜ ਕੇ ਨਕਦੀ ਲੁੱਟੀ

author-image
Ragini Joshi
New Update
ਜਲੰਧਰ: ਭੋਂਤੂ ਗੈਂਗ ਦੀ ਦਹਿਸ਼ਤ ਜਾਰੀ, ਹੁਣ ਹਾਂਡਾ ਸਿਟੀ ਦਾ ਸ਼ੀਸ਼ਾ ਤੋੜ ਕੇ ਨਕਦੀ ਲੁੱਟੀ
Advertisment
ਜਲੰਧਰ: ਭੋਂਤੂ ਗੈਂਗ ਦੀ ਦਹਿਸ਼ਤ ਜਾਰੀ, ਹੁਣ ਹਾਂਡਾ ਸਿਟੀ ਦਾ ਸ਼ੀਸ਼ਾ ਤੋੜ ਕੇ ਨਕਦੀ ਲੁੱਟੀ: ਪਿਛਲੇ ਕੁਝ ਸਮੇਂ ਤੋਂ ਆਏ ਦਿਨ ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਜਲੰਧਰ ਵਿੱਚ ਵਾਪਰੀ ਜਿੱਥੇ ਇੱਕ ਗੈਂਗ ਵੱਲੋਂ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਵਿਚ ਪਿਆ ਬੈਗ ਚੋਰੀ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ 'ਚ  ਪਹਿਲਾ ਹੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦੇ ਹੋਏ ਭੋਂਤੂ ਗੈਂਗ ਨੇ ਸ਼ਹਿਰ ਵਿਚ ਆਪਣੀ ਦਹਿਸ਼ਤ ਮਚਾ ਰੱਖੀ ਹੈ। ਕੁਝ ਦਿਨ ਪਹਿਲਾ ਹੀ ਇਸ ਗੈਂਗ ਨੇ ਇੱਕ ਗੱਡੀ ਤੋਂ ਬੈਗ ਚੋਰੀ ਕੀਤਾ ਸੀ, ਜਿਸ ਨੂੰ ਸ਼ਹਿਰੀ ਪੁਲਿਸ ਅਜੇ ਤੱਕ ਨਹੀਂ ਸੁਲਝਾ ਸਕੀ। ਹੁਣ, ਇੱਕ ਵਾਰ ਫਿਰ ਭੋਂਤੂ ਗੈਂਗ ਨੇ ਪੁਲਿਸ ਨੂੰ ਖੁੱਲ੍ਹੇਆਮ ਚੁਣੌਤੀ ਦਿੰਦੇ ਹੋਏ ਕਾਰ ਦਾ ਸ਼ੀਸ਼ਾ ਤੋੜ ਕੇ ਗੱਡੀ ਵਿੱਚ ਪਿਆ ਬੈਗ ਚੋਰੀ ਕਰ ਲਿਆ। ਦੱਸ ਦੇਈਏ ਕਿ ਬੈਗ ਵਿੱਚ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੁਝ ਜਰੂਰੀ ਦਸਤਾਵੇਜ਼ ਸਨ। ਪੁਲਿਸ ਇਸ ਮਾਮਲੇ 'ਤੇ ਆਪਣੀ ਜਾਂਚ ਕਰਨ ਦਾ ਹਵਾਲਾ ਦੇ ਰਹੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment