Advertisment

ਜਾਣੋ ਕਿਉਂ ,ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਚੁਕਣੀ ਪਈ ਪਿਤਾ ਦੀ ਅਰਥੀ

author-image
Shanker Badra
New Update
ਜਾਣੋ ਕਿਉਂ ,ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਚੁਕਣੀ ਪਈ ਪਿਤਾ ਦੀ ਅਰਥੀ
Advertisment
ਜਾਣੋ ਕਿਉਂ ,ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਚੁਕਣੀ ਪਈ ਪਿਤਾ ਦੀ ਅਰਥੀ:ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਇੱਕ ਅਜਿਹਾ ਮਾਮਲਾ ਦੇਖਿਆ ਗਿਆ ਕਿ ਇੱਕ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਪਿਤਾ ਦੀ ਅਰਥੀ ਚੁਕਣੀ ਪਈ ਹੈ।ਅਡਾਜਣ ਦੀ ਯੋਗੀ ਸੁਸਾਇਟੀ 'ਚ ਰਹਿਣ ਵਾਲੇ ਹਰਸ਼ ਰਾਜਕੁਮਾਰ ਮਹੋਰ ਸਾਰੀ ਰਾਤ ਪਿਤਾ ਦੇ ਮ੍ਰਿਤਕ ਸਰੀਰ ਕੋਲ ਬੈਠਾ ਰੋਂਦਾ ਰਿਹਾ।ਸਵੇਰੇ ਪਹਿਲਾਂ ਦਿਲ 'ਤੇ ਪੱਥਰ ਰੱਖ ਕੇ ਪ੍ਰੀਖਿਆ ਦਿਤੀ ਤੇ ਵਾਪਸ ਆਉਣ ਤੋਂ ਬਾਅਦ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿਤਾ।ਜਾਣੋ ਕਿਉਂ ,ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਚੁਕਣੀ ਪਈ ਪਿਤਾ ਦੀ ਅਰਥੀਦਰਅਸਲ ਹਰਸ਼ ਦੇ 48 ਸਾਲਾ ਪਿਤਾ ਦੀ ਮੌਤ ਮੰਗਲਵਾਰ ਸਵੇਰੇ 10 ਵਜੇ ਦਿਲ ਦੇ ਦੌਰੇ ਨਾਲ ਹੋ ਗਈ ਸੀ।ਬੁਧਵਾਰ ਸਵੇਰੇ 10 ਵਜੇ ਵਿਗਿਆਨ ਦਾ ਪੇਪਰ ਸੀ।ਪੇਪਰ ਤੋਂ ਪਹਿਲਾਂ ਹੀ ਪਿਤਾ ਦੀ ਮੌਤ ਨਾਲ ਹਰਸ਼ ਸਦਮੇ 'ਚ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ।ਹਰਸ਼ ਪਿਤਾ ਦੇ ਮ੍ਰਿਤਕ ਸਰੀਰ ਕੋਲ ਬੈਠਾ ਰਾਤ ਭਰ ਰੋਂਦਾ ਰਿਹਾ।ਉਹ ਸਵੇਰੇ ਪ੍ਰੀਖਿਆ ਦੇਣ ਗਿਆ।ਪਿਤਾ ਦਾ ਮ੍ਰਿਤਕ ਸਰੀਰ ਉਦੋਂ ਤਕ ਨਹੀਂ ਚੁਕਿਆ ਗਿਆ ਜਦੋਂ ਤਕ ਹਰਸ਼ ਪ੍ਰੀਖਿਆ ਦੇ ਕੇ ਨਹੀਂ ਪਰਤਿਆ।ਘਰ 'ਚ ਹੁਣ ਹਰਸ਼ ਦੀ ਮਾਂ ਅਤੇ ਦੋ ਭੈਣਾਂ ਸਨ।ਇਸ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰ ਆਗਰਾ 'ਚ ਰਹਿੰਦੇ ਹਨ।ਪਿਤਾ ਹੀ ਘਰ ਦੇ ਇਕਮਾਤਰ ਕਮਾਊ ਮੈਂਬਰ ਸਨ।ਜਾਣੋ ਕਿਉਂ ,ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਚੁਕਣੀ ਪਈ ਪਿਤਾ ਦੀ ਅਰਥੀਹਰਸ਼ ਅਡਾਜਣ ਦੇ ਸ਼ਾਂਤੀ ਨਿਕੇਤਨ ਵਿਦਿਆ ਵਿਹਾਰ ਸਕੂਲ 'ਚ ਪੜ੍ਹਾਈ ਕਰਦਾ ਹੈ।ਉਸ ਦਾ ਪ੍ਰੀਖਿਆ ਕੇਂਦਰ ਅਡਾਜਣ ਦੇ ਹੀ ਪ੍ਰੈਸੀਡੈਂਟ ਸਕੂਲ 'ਚ ਹੈ।ਪ੍ਰੈਸੀਡੈਂਟ ਸਕੂਲ ਦੀ ਪ੍ਰਿੰਸੀਪਲ ਦੀਪਿਕਾ ਸ਼ਾਹ ਨੇ ਕਿਹਾ ਕਿ ਇਸ ਮੁਸ਼ਕਲ ਘੜੀ 'ਚ ਅਸੀਂ ਹਰਸ਼ ਦੇ ਨਾਲ ਹਾਂ ਉਨ੍ਹਾਂ ਨੇ ਕਿਹਾ ਕਿ ਹਰਸ਼ ਸਾਡੇ ਸਕੂਲ ਦਾ ਵਿਦਿਆਰਥੀ ਨਹੀਂ ਹੈ ਪਰ ਸਕੂਲ ਦੀ ਲਾਇਬ੍ਰੇਰੀ ਉਸ ਦੀ ਪੜ੍ਹਾਈ ਲਈ ਹਮੇਸ਼ਾ ਖੁਲ੍ਹੀ ਰਹੇਗੀ। 5 ਦਿਨ ਪਹਿਲਾਂ ਹਰਸ਼ ਦੇ ਪਿਤਾ ਰਾਜਕੁਮਾਰ ਮਹੋਰ ਨੂੰ ਦਿਲ ਦਾ ਦੌਰਾ ਪਿਆ ਸੀ।ਉਨ੍ਹਾਂ ਨੂੰ ਮਹਾਵੀਰ ਹਸਪਤਾਲ ਲੈ ਜਾਇਆ ਗਿਆ।ਡਾਕਟਰਾਂ ਨੇ ਇਲਾਜ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿਤਾ ਸੀ।ਮੰਗਲਵਾਰ ਦੀ ਸਵੇਰੇ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ।ਪਰਿਵਾਰ ਨੇ 108 ਐਂਬੂਲੈਂਸ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਜਵਾਬ ਦਿਤਾ ਕਿ ਸਾਡੇ ਕੋਲ ਸਿਰਫ਼ ਇਕ ਹੀ ਐਂਬੂਲੈਂਸ ਹੈ ਜੋ ਦੂਜੇ ਮਰੀਜ਼ ਨੂੰ ਹਸਪਤਾਲ ਪਹੁੰਚਾਉੁਣ ਗਈ ਹੈ।ਉਸ ਦੇ ਆਉਣ ਦਾ ਇੰਤਜ਼ਾਰ ਕਰੋ।ਹਰਸ਼ ਦੇ ਪਿਤਾ ਨੂੰ ਆਟੋ ਨਾਲ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।ਹਰਸ਼ ਦੇ ਸਕੂਲ ਸ਼ਾਂਤੀ ਨਿਕੇਤਨ ਵਿਦਿਆ ਵਿਹਾਰ ਸਕੂਲ ਦੇ ਪ੍ਰਿੰਸੀਪਲ ਮਹੇਸ਼ ਭਾਈ ਪਟੇਲ ਨੇ ਕਿਹਾ ਹੈ ਕਿ ਉਹ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ।ਪ੍ਰੀਖਿਆ 'ਚ ਨਿਸ਼ਚਿਤ ਤੌਰ 'ਤੇ ਚੰਗੇ ਨੰਬਰ ਲਾਵੇਗਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment