Advertisment

ਜਾਣੋ ਗੁਰੂਦੁਆਰਾ ਅੰਬ ਸਾਹਿਬ ਦਾ ਇਤਿਹਾਸ

author-image
Ragini Joshi
New Update
ਜਾਣੋ ਗੁਰੂਦੁਆਰਾ ਅੰਬ ਸਾਹਿਬ ਦਾ ਇਤਿਹਾਸ
Advertisment
ਹਰ ਧਾਰਮਿਕ ਜਗ੍ਹਾ ਦੇ ਪਿੱਛੇ ਕੋਈ ਨਾ ਕੋਈ ਇਤਿਹਾਸ ਜਰੂਰ ਜੁੜਿਆ ਹੁੰਦਾ ਬਿਲਕੁਲ ਉਸ ਤਰ੍ਹਾਂ ਜਿਵੇ ਗੁਰੂਦੁਆਰਾ ਅੰਬ ਸਾਹਿਬ ਦਾ ਨਾਮ ਸੁਣ ਕੇ ਹੀ ਅੰਦਾਜਾ ਲੱਗ ਜਾਦਾ ਹੈ ਕਿ ਇਸ ਗੁਰੂਦੁਆਰੇ ਦਾ ਇਤਿਹਾਸ ਜਰੂਰ ਅੰਬਾ ਨਾਲ ਜੁੜਿਆ ਹੋਵੇਗਾ | The history of Gurdwara Amb Sahib ਇਸੇ ਤਰ੍ਹਾਂ ਇਕ ਸਾਖੀ ਵਿਚ ਬਿਆਨਿਆ ਗਿਆ ਹੈ ਕਿ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਲੰਬੀਆ ਦਾ ਇੱਕ ਗੁਰਸਿੱਖ ਕੁਰਮ ਸਿੰਘ ਸੀ ਜਿਸ ਦੇ ਮਨ ਵਿਚ ਹਮੇਸ਼ਾ ਗੁਰੁ ਜੀ ਦੇ ਦਰਸ਼ਨ ਕਰਨ ਦੀ ਤਾਂਘ ਰਹਿੰਦੀ ਸੀ। ਤੇ ਇੱਕ ਦਿਨ ਜਦੋ ਕੁਰਮ ਸਿੰਘ ਨੂੰ ਇਹ ਖਬਰ ਮਿਲੀ ਕਿ ਗੁਰੁ ਅਰਜੁਨ ਦੇਵ ਜੀ ਦਰਬਾਰ ਸਾਹਿਬ ਆਏ ਹਨ ,ਤਾਂ ਭਾਈ ਕੁਰਮ ਸਿੰਘ ਤੋਂ ਰਹਿ ਨਾ ਹੋਇਆ ਤੇ ਉਹ ਝੱਟ ਹੀ ਗੁਰੁ ਜੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਪਹੁੰਚ ਗਏ।ਗੁਰਮਿਤ ਗਿਆਨ ਉਪਰੰਤ ਕਾਬਲੀ ਸੰਗਤਾਂ ਦੁਆਰਾ ਲਿਆਦੇ ਅੰਬ ਪ੍ਰਸ਼ਾਦ ਵੱਜੋ ਵੰਡੇ | ਇਥੇ ਦੱਸਣਯੋਗ ਹੈ ਕਿ ਭਾਈ ਕੁਰਮ ਸਿੰਘ ਨੇ ਅੰਬ ਤਾਂ ਲੈ ਲਿਆ ਸੀ ਪਰ ਅਗਲੀ ਸਵੇਰ ਦੀਵਾਨ ਸੱਜਿਆ ਤਾਂ ਭਾਈ ਕੁਰਮ ਜੀ ਗੁਰੂ ਜੀ ਕੋਲ ਜਾ ਪਹੁੰਚੇ ਤੇ ਉਹ ਅੰਬ ਗੁਰੁ ਜੀ ਦੇ ਚਰਨਾ ਵਿੱਚ ਰੱਖ ਦਿੱਤਾ ਤੇ ਬੇਨਤੀ ਕਰਨ ਲੱਗਾ ਕਿ ਹੇ ਪਾਤਸਾਹ ! ਮੈ ਖਾਲੀ ਹੱਥ ਹੀ ਬਾਗਾ ਦੇ ਦੇਸ਼ ਵਿੱਚੋ ਆਇਆ ਹਾਂ ।
Advertisment
The history of Gurdwara Amb Sahib ਅੱਗੋ ਗੁਰੁ ਜੀ ਨੇ ਉੱਤਰ ਦਿੱਤਾ ਕਿ ਭਾਈ ਕੁਰਮ ਤੁਸੀ ਇਹ ਪ੍ਰਸਾਦ ਲੈ ਲਓ ਤੇ ਇਸ ਦੇ ਬਦਲੇ ਅਸੀਂ ਤੁਹਾਡੇ ਕੋਲੋ ਸੱਤਵੇ ਜਾਮੇ 'ਚ ਆ ਕੇ ਤੁਹਾਡੇ ਬਾਗਾ ਵਿੱਚੌ ਹੀ ਅੰਬ ਖਾ ਲਵਾਂਗੇ । ਇਸ ਤੋਂ ਬਾਅਦ ਜਿਥੇ ਸਮੇ ਨੇ ਕਈ ਕਰਵਟਾਂ ਲਈਆਂ ਤੇ ਗੁਰੁਆ ਨੇ ਆਪਣੇ ਜਾਮੇ ਵੀ ਬਦਲ ਲਏ ਸਨ ਉਥੇ ਭਾਈ ਕੁਰਮ ਵੀ ਉਡੀਕ ਕਰ ਥੱਕ ਹੰਭ ਗਿਆ ਤੇ ਇਕ ਦਿਨ ਦਸੱਵਰ ਦੀ ਇਕ ਦੁਪਿਹਰ ਭਾਈ ਕੁਰਮ ਨਿਰਾਸ਼ ਬੈਠੇ ਇਹੀ ਸੌਚ ਰਿਹਾ ਸੀ ਸ਼ਾਇਦ ਹੁਣ ਉਸਦੀ ਇਹ ਇੱਛਾ ਕਦੇ ਵੀ ਸੰਪੂਰਣ ਨਹੀਂ ਹੋ ਸਕੇਗੀ ਕਿ ਗੁਰੂ ਜੀ ਉਸ ਕੋਲ ਆਉਣ ਤੇ ਉਸਦੇ ਬਾਗ਼ਾਂ ਵਿੱਚੋਂ ਅੰਬ ਛਕਣ ਅਜੇ ਉਹ ਇਹ ਸੋਚ ਹੀ ਰੇਅ ਸੀ ਕਿ ਉਸਦੇ ਕੰਨੀ ਦੂਰੋ ਘੋੜਿਆ ਦੇ ਆਉਣ ਦੀ ਅਵਾਜ ਪਈ ਤੇ ਉਸਨੇ ਵੇਖਿਆ ਕਿ ਗੁਰੁ ਹਰ ਰਾਏ ਸਾਹਿਬ ਆਪਣੇ ਸਿੰਘਾ ਦੇ ਜੱਥੇ ਨਾਲ ਭਾਈ ਕੁਰਮ ਵੱਲ ਹੀ ਪਧਾਰ ਰਹੇ ਸਨ | The history of Gurdwara Amb Sahib ਗੁਰੁ ਸਾਹਿਬ ਜੀ ਨੇ ਹੀ ਭਾਈ ਕੁਰਮ ਨੂੰ ਆਉਂਦਿਆਂ ਹੀ ਕਿਹਾ ਕਿ ਲਿਆ ਭਾਈ ਅੰਬ ਵਰਤਾ ਤਾਂ ਭਾਈ ਕੁਰਮ ਸੋਚੀਂ ਵਿੱਚ ਪੈ ਗਏ ਉਹਨਾਂ ਨੇ ਗੁਰੂ ਜੀ ਸਾਹਮਣੇ ਆਪਣਾ ਸਿਰ ਝੁਕਾ ਕੇ ਸਿਆਲਾ ਵਿੱਚ ਅੰਬ ਨਾ ਮਿਲਣ ਦੀ ਗੱਲ ਆਖੀ ਤਾਂ ਗੁਰੁ ਜੀ ਹੱਸ ਕੇ ਕਹਿਣ ਲੱਗੇ ਕਿ ਕੁਰਮ ਸਿੰਘ ਜੀ ਤੁਹਾਨੂੰ ਕੀ ਲੱਗਾ ਕਿ ਜੋ ਅਸਾਂ ਪਿੱਛਲੇ ਜਾਮੇ ਵਿੱਚ ਕੀਤਾ ਵਾਅਦਾ ਕੀਤਾ ਸੀ ਉਹ ਅਸੀਂ ਵਿਸਾਰ ਦਿੱਤਾ ਹੈ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀ ਕੁਝ ਵੀ ਨਹੀਂ ਭੁੱਲੇ ਹਾਂ ਤੇ ਤੁਸੀ ਜਰਾ ਉਪਰ ਵੱਲ ਨਿਗਾਹ ਮਾਰ ਕੇ ਦੇਖੋ publive-image ਜਦੋ ਭਾਈ ਕੁਰਮ ਨੇ ਉਪਰ ਝਾਤ ਮਾਰੀ ਤੇ ਵੇਖ ਕਿ ਹੈਰਾਨ ਰਹਿ ਗਏ ਕਿਉਂਕਿ ਗੁਰੂ ਜੀ ਦੀ ਅਪਾਰ ਕਿਰਪਾ ਨਾਲ ਸਾਰੇ ਦੇ ਸਾਰੇ ਦਰਖਤਾਂ ਉੱਤੇ ਪੱਕੇ ਹੌਏ ਅੰਬਾਂ ਦੀ ਭਰਮਾਰ ਲੱਗੀ ਹੋਈ ਸੀ | ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਵਿਚ ਵੀ ਅੰਬ ਸਾਹਿਬ ਗੁਰਦੁਆਰੇ ਦੇ ਇਤਿਹਾਸ ਦਾ ਜਿਕਰ ਕੀਤਾ ਗਿਆ ਹੈ | ਅੰਬ ਸਾਹਿਬ ਗੁਰਦੁਆਰੇ ਵਿਚ ਅੰਬਾਂ ਦਾ ਪ੍ਰਸ਼ਾਦ ਸੰਗਤਾਂ ਵਿਚ ਵਰਤਾਇਆ ਜਾਂਦਾ ਹੈ ਜਿਸਨੂੰ ਪ੍ਰਾਪਤ ਕਰਕੇ ਸੰਗਤ ਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਦੀ ਹੈ The history of Gurdwara Amb Sahib The history of Gurdwara Amb Sahib ਇਸਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਗੁਰਦੁਆਰੇ ਦੇ ਦਰਸ਼ਨ ਅਤੇ ਅੰਬ ਦੇ ਪ੍ਰਸ਼ਾਦ ਨਾਲ ਹਰ ਤਰ੍ਹਾਂ ਦੀ ਬਿਮਾਰੀ ਅਤੇ ਮੁਸ਼ਕਿਲ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਜਰੂਰ ਦੂਰ ਹੁੰਦੀ ਹੈ |-
Advertisment

Stay updated with the latest news headlines.

Follow us:
Advertisment