Advertisment

ਡੇਰੇ ਦੇ ਕਈ ਸਟਾਫ ਮੈਂਬਰ ਵੀ ਨਿੰਪੁਸਕ , ਗੁਪਤ ਕੋਡ-ਵਰਡ ਸਾਹਮਣੇ ਆਏ ਹਨ

author-image
Shanker Badra
New Update
ਡੇਰੇ ਦੇ ਕਈ ਸਟਾਫ ਮੈਂਬਰ ਵੀ ਨਿੰਪੁਸਕ , ਗੁਪਤ ਕੋਡ-ਵਰਡ ਸਾਹਮਣੇ ਆਏ ਹਨ
Advertisment
ਡੇਰੇ ਦੇ ਕਈ ਸਟਾਫ ਮੈਂਬਰ ਵੀ ਨਿੰਪੁਸਕ , ਗੁਪਤ ਕੋਡ-ਵਰਡ ਸਾਹਮਣੇ ਆਏ ਹਨ:ਬਲਾਤਕਾਰ ਦੇ ਦੋਸ਼ਾਂ 'ਚ ਜੇਲ੍ਹ 'ਚ ਬੰਦ ਰਾਮ ਰਹੀਮ ਅਤੇ ਡੇਰੇ ਦੇ ਡਾਕਟਰਾਂ ਵਿਰੁੱਧ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ ਲੱਗੇ ਸਨ। ਜਿਸ ਦੀ ਜਾਂਚ ਤਹਿਤ ਸੀਬੀਆਈ ਨੇ ਹਾਈ ਕੋਰਟ ਨੂੰ ਅਪਣੀ ਜਾਂਚ ਰਿਪੋਰਟ ਲਿਫ਼ਾਫ਼ਾਬੰਦ ਸੌਂਪ ਦਿਤੀ ਹੈ।ਡੇਰੇ ਦੇ ਕਈ ਸਟਾਫ ਮੈਂਬਰ ਵੀ ਨਿੰਪੁਸਕ , ਗੁਪਤ ਕੋਡ-ਵਰਡ ਸਾਹਮਣੇ ਆਏ ਹਨ ਸੀਬੀਆਈ ਵਲੋਂ ਪੇਸ਼ ਕੀਤੀ ਰਿਪੋਰਟ ਪੂਰੀ ਤਰ੍ਹਾਂ ਗੁਪਤ ਹੈ।ਪੰਚਕੂਲਾ ਹਿੰਸਾ ਤੋਂ ਬਾਅਦ ਡੇਰੇ ਦੇ ਕਈ ਸਟਾਫ ਮੈਂਬਰ ਨਿੰਪੁਸਕ ਪਾਏ ਗਏ ਹਨ। ਪੰਚਕੂਲਾ ਹਿੰਸਾ ਮਾਮਲੇ 'ਚ ਫੜੇ ਗਏ ਕੁੱਝ ਅਹਿਮ ਡੇਰਾ ਪ੍ਰੇਮੀ ਖਾਸਕਰ ਸਾਧ ਰਾਮ ਰਹੀਮ ਦੇ ਰਸੋਈਏ ਧਰਮ ਸਿੰਘ, ਰਤਨ ਸਿੰਘ, ਰਾਕੇਸ਼ ਕੁਮਾਰ ਆਦਿ ਇਕ ਵਿਸ਼ੇਸ਼ ਵਿੰਗ (ਮਨ ਸੁਧਾਰ ਫ਼ੋਰਸ) ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਨਿਪੁੰਸਕ ਬਣਾਇਆ ਜਾ ਚੁੱਕਾ ਹੈ। ਇਸ ਬਾਰੇ ਪੁਲੀਸ ਰਿਮਾਂਡ ਦੌਰਾਨ ਮੈਡੀਕਲ ਪੁਸ਼ਟੀ ਹੋ ਚੁਕੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ।ਡੇਰੇ ਦੇ ਕਈ ਸਟਾਫ ਮੈਂਬਰ ਵੀ ਨਿੰਪੁਸਕ , ਗੁਪਤ ਕੋਡ-ਵਰਡ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਪਿਛਲੇ ਮਹੀਨੇ ਕਈ ਹੋਰ ਪੀੜਤ ਸਾਧੂਆਂ ਦੇ ਨਿੰਪੁਸਕ ਪਾਏ ਜਾਣ ਦੀ ਵੀ ਜਾਣਕਾਰੀ ਮਿਲੀ ਸੀ।ਜਾਣਕਾਰੀ ਅਨੁਸਾਰ ਡੇਰੇ ਅੰਦਰ ਵਰਤੇ ਜਾਂਦੇ ਕਈ ਅਹਿਮ ਕੋਡ-ਵਰਡ ਵੀ ਸਾਹਮਣੇ ਆਏ ਹਨ ਜਿਨ੍ਹਾਂ ਤਹਿਤ ਜਿਹੜੇ ਮਰਦ ਪੈਰੋਕਾਰਾਂ ਨੂੰ ਨਿਪੁੰਸਕ ਬਣਾ ਦਿਤਾ ਜਾਂਦਾ ਸੀ।ਡੇਰੇ ਦੇ ਕਈ ਸਟਾਫ ਮੈਂਬਰ ਵੀ ਨਿੰਪੁਸਕ , ਗੁਪਤ ਕੋਡ-ਵਰਡ ਸਾਹਮਣੇ ਆਏ ਹਨ  ਉਨ੍ਹਾਂ ਲਈ ਕੋਡ 'ਐਸ.ਬੀ.ਐਸ' ਵਰਤਿਆ ਜਾਂਦਾ ਰਿਹਾ ਹੈ ਜਿਸ ਦੀ ਫੁੱਲ ਫ਼ਾਰਮ 'ਸਤ ਬ੍ਰਹਮਚਾਰੀ ਸੇਵਾਦਾਰ' ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਨ੍ਹਾਂ ਨੂੰ ਸੌਦਾ ਸਾਧ ਦੀ ਆਗਿਆ ਤੋਂ ਬਿਨਾਂ ਕੁੱਝ ਵੀ ਕਰ ਸਕਣ ਦੀ ਇਜਾਜ਼ਤ ਨਹੀਂ ਸੀ ਅਤੇ ਇਨ੍ਹਾਂ 'ਤੇ ਨਿਗਰਾਨੀ ਲਈ ਇਕ ਵਿਸ਼ੇਸ਼ ਦਸਤੇ ਦਾ ਗਠਨ ਕਰ ਉਸ ਨੂੰ ਐਮ.ਐਸ.ਐਸ (ਮਨ ਸੁਧਾਰ ਫ਼ੋਰਸ) ਦਾ ਨਾਮ ਦਿੱਤਾ ਗਿਆ।              -PTC News-
latest-news dera-sacha-sauda cbi-court news-in-punjabi news-in-punjab panchkula-sit
Advertisment

Stay updated with the latest news headlines.

Follow us:
Advertisment