Advertisment

ਤਾਂ ਇਸ ਤਰ੍ਹਾਂ ਲਿਆ ਜਾਵੇਗਾ ਹਾਰ ਦਾ ਬਦਲਾ, ਦੇਖੋ ਖਾਸ ਤਿਆਰੀ? (ਵੀਡੀਓ)

author-image
Ragini Joshi
New Update
ਤਾਂ ਇਸ ਤਰ੍ਹਾਂ ਲਿਆ ਜਾਵੇਗਾ ਹਾਰ ਦਾ ਬਦਲਾ, ਦੇਖੋ ਖਾਸ ਤਿਆਰੀ? (ਵੀਡੀਓ)
Advertisment
ਤਾਂ ਇਸ ਤਰ੍ਹਾਂ ਲਿਆ ਜਾਵੇਗਾ ਹਾਰ ਦਾ ਬਦਲਾ, ਦੇਖੋ ਖਾਸ ਤਿਆਰੀ? (ਵੀਡੀਓ) ਭਾਰਤੀ ਕ੍ਰਿਕਟ ਟੀਮ ਅਤੇ ਦੱਖਣੀ ਅਫਰੀਕਾ ਟੀਮਾਂ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ, ਜਿਸ 'ਚ ਭਾਰਤੀ ਕ੍ਰਿਕਟ ਟੀਮ ਨੂੰ ਪਿਛਲੇ ਮੈਚ ਵਿੱਚ ਦੱਖਣੀ ਅਫਰੀਕਾ ਤੋਂ 72 ਦੌੜਾਂ ਦੀ ਹਾਰ ਝੱਲਣੀ ਪਈ ਸੀ। ਦੋਹਾਂ ਟੀਮਾਂ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਵਿੱਚ ਦੱਖਣੀ ਅਫਰੀਕਾ ਦੀ ਟੀਮ ਇੱਕ ਮੈਚ ਜਿੱਤ ਕੇ ਅੱਗੇ ਚੱਲ ਰਹੀ ਹੈ। ਦੋਨਾਂ ਟੀਮਾਂ ਦੇ ਵਿਚਾਲੇ ਦੂਸਰਾ ਟੈਸਟ ਸ਼ਨੀਵਾਰ ਸੇਂਚੂਰੀਅਨ 'ਚ ਖੇਡਿਆ ਜਾਵੇਗਾ। ਪਹਿਲੇ ਟੈਸਟ 'ਚ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਜਦਕਿ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਸੀ। ਪਹਿਲੇ ਮੈਚ ਵਿੱਚ ਭਾਰਤੀ ਟੀਮ ਇੱਕ ਸਪਿੰਨਰ ਰਵੀਚੰਦਰਨ ਅਸ਼ਵਿਨ ਨਾਲ ਹੀ ਮੈਦਾਨ ਵਿੱਚ ਉੱਤਰੀ ਸੀ। ਪਰ ਅਸ਼ਵਿਨ ਦਾ ਪ੍ਰਦਰਸ਼ਨ ਬਹੁਤ ਚੰਗਾ ਨਹੀ ਰਿਹਾ ਸੀ। ਪਰ ਉਹ ਹੁਣ ਆਪਣੀ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਦਾ ਨਵਾਂ ਤਰੀਕਾਂ ਲੱਭ ਰਿਹਾ ਹੈ। ਬੀ.ਸੀ.ਸੀ.ਆਈ. ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਰਿਲੀਜ਼ ਕੀਤੀ ਹੈ, ਜਿਸ ਵਿੱਚ ਅਸ਼ਵਿਨ ਆਫ ਸਪਿਨ ਦੀ ਬਜਾਏ ਮੱਧ ਗਤੀ ਦੀ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਗੇਂਦ ਦੀ ਲਾਈਨ ਇੰਨੀ ਚੰਗੀ ਰਹੀ ਕਿ ਬੱਲੇਬਾਜ਼ ਨੇ ਕੋਈ ਛੇੜਖਾਨੀ ਨਹੀਂ ਕੀਤੀ।

How good is @rashwin99 bowling seam ??? #SAvIND #TeamIndia

A post shared by Team India (@indiancricketteam) on

ਭਾਵੇ ਹੀ ਟੀਮ ਇੰਡੀਆ 0-1 ਦੇ ਨਾਲ ਪਿੱਛੇ ਚੱਲ ਰਹੀ ਹੈ ਪਰ ਦੂਸਰੇ ਮੈਚ ਵਿੱਚ ਭਾਰਤੀ ਟੀਮ ਦਮਦਾਰ ਵਾਪਸੀ ਕਰੇਗੀ। ਜੇਕਰ ਟੀਮ ਇੰਡੀਆ ਨੇ ਅੰਤਿਮ ਗਿਆਰਾਂ 'ਚ ਕੋਈ ਛੇੜਛਾੜ ਕੀਤੀ ਤਾਂ ਇਹ ਦੇਖਣਾ ਦਿਲਚਸਪ ਹੋ ਸਕਦਾ ਹੈ ਕਿ ਰਵੀਚੰਦਰਨ ਅਸ਼ਵਿਨਟੀਮ ਦਾ ਹਿੱਸਾ ਬਣਨਗੇ ਜਾ ਨਹੀ। —PTC News-
punjabi-news indian-cricket-team south-africa latest-news-in-punjabi cricket-team-india news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment