Advertisment

ਤਾਂ ਕੀ ਬੰਦ ਹੋ ਜਾਵੇਗੀ "ਆਪਣੀ ਗੱਡੀ, ਆਪਣਾ ਰੋਜ਼ਗਾਰ" ਸਕੀਮ?

author-image
Ragini Joshi
New Update
ਤਾਂ ਕੀ ਬੰਦ ਹੋ ਜਾਵੇਗੀ "ਆਪਣੀ ਗੱਡੀ, ਆਪਣਾ ਰੋਜ਼ਗਾਰ" ਸਕੀਮ?
Advertisment
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋ 25 ਜੁਲਾਈ ਨੂੰ ਮੋਹਾਲੀ ਵਿਖੇ ਪੰਜਾਬ ਸਰਕਾਰ ਦੀ 'ਆਪਣੀ ਗੱਡੀ ਆਪਣਾ ਰੋਜਗਾਰ' ਸਕੀਮ ਨੂੰ ਹਰੀ ਝੰਡੀ ਦਿਖਾਈ ਗਈ ਸੀ ਅਤੇ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਸਨ। ਅਜੇ ਇੱਕ ਹਫਤਾ ਬੀਤਿਆ ਨਹੀਂ ਕਿ ਉਹਨਾਂ ਵਾਅਦਿਆਂ ਦੀ ਹਵਾ ਨਿਕਲਦੀ ਨਜ਼ਰ ਆਉਂਦੀ ਹੈ। ਮੋਹਾਲੀ ਸੈਕਟਰ 81 ਤੋ ਤਕਰੀਬਨ 100 ਮੋਟਰ ਸਾਇਕਲ ਨੂੰ ਹਰੀ ਝੰਡੀ ਦਿੱਤੀ ਗਈ, ਜਿੰਨਾਂ ਦੀ ਬ੍ਰੇਕ ਸੈਕਟਰ ੬੩ ਜਾ ਕੇ ਲਗ ਗਈ। "ਆਪਣੀ ਗੱਡੀ ਆਪਣਾ ਰੋਜਗਾਰ ਸਕੀਮ" ਦੇ ਤਹਿਤ ਬਾਇਕ ਚਲਾ ਰਹੇ ਨੋਜਵਾਨਾਂ ਨੇ ਕਿਹਾ ਕਿ ਊਬਰ ਕੰਪਨੀ ਨਾਲ ਸਰਕਾਰ ਨੇ ਠੇਕਾ ਕੀਤਾ ਸੀ ਪਰ ਕੰਪਨੀ ਹੁਣ ਹਰ ਰੋਜ ਆਪਣਾ ਪਲਾਨ ਬਦਲ ਕੇ ਸਾਨੂੰ ਪਰੇਸ਼ਾਨ ਕਰ ਰਹੀ ਹੈ। ਸਾਨੂੰ ਆਪਣਾ ਗੁਜਾਰਾ ਕਰਨਾ ਔਖਾ ਹੋ ਗਿਆ। ਤਾਂ ਕੀ ਬੰਦ ਹੋ ਜਾਵੇਗੀ ਮਲਕੀਤ ਸਿੰਘ ਨੇ ਕਿਹਾ ਕਿ ਇਕ ਹਫਤਾ ਪਹਿਲਾਂ ਸਕੀਮ ਸ਼ੁਰੂ ਕਰਨ ਤੇ ਉਹਨਾਂ ਨੂੰ ਇੱਕ ਘੰਟੇ ਦੇ 110 ਰੁਪਏ ਦਿੱਤੇ ਜਾਣ ਦੀ ਗੱਲ ਕੰਪਨੀ ਨੇ ਕਹੀ ਸੀ ਤੇ ਹੁਣ ਇਕ ਘੰਟੇ ਦੇ 105 ਰੁਪਏ ਤੇ 6 ਰਾਈਡ ਲਾਉਣੀ ਵੀ ਜਰੂਰੀ ਕਰ ਦਿਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੰਪਨੀ ਵੱਲੋਂ ਚੰਡੀਗੜ੍ਹ ਜਾਣ ਦੀ ਪਰਮਿਸ਼ਨ ਵੀ ਨਹੀ ਹੈ ਜਿਸ ਕਰਕੇ ਉਹਨਾਂ ਦੀਆ ਬਾਇਕਜ਼ ਚੰਡੀਗੜ੍ਹ ਵਿਚ ਬਾਊਂਡ ਹੋ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸਿਰਫ ਮੋਹਾਲੀ ਵਿਚ ਰਹਿ ਕੇ ਦਿੱਤੇ ਹੋਏ ਟਾਰਗੈੱਟ ਪੂਰੇ ਕਰਨੇ ਮੁਸ਼ਕਿਲ ਹੋ ਰਹੇ ਹਨ। ਉਹਨਾਂ ਨੂੰ ਟਾਰਗੇਟ ਪੂਰੇ ਕਰਨ ਵਾਸਤੇ ਚੰਡੀਗੜ੍ਹ ਤੇ ਪੰਚਕੁਲਾ ਜਾਣਾ ਪੈ ਰਿਹਾ ਹੈ। ਤਾਂ ਕੀ ਬੰਦ ਹੋ ਜਾਵੇਗੀ ਬਹਿਰਹਾਲ ਵੇਖਣਾ ਹੋਵੇਗਾ ਕਿ ਨੌਜਵਾਨਾਂ ਨੂੰ ਊਬਰ ਕੰਪਨੀ ਨਾਲ ਜੋੜ ਕੇ ਰੋਜਗਾਰ ਦਵਾਉਣ ਦੇ ਨਾਮ ਤੇ ਆਪਣੀ ਪਿੱਠ ਥਪਥਪਾਉਣ ਵਾਲੀ ਸਰਕਾਰ ਹੁਣ ਨੋਜਵਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ 'ਤੇ ਕੀ ਐਕਸ਼ਨ ਲੈਂਦੀ ਹੈ। —PTC News-
Advertisment

Stay updated with the latest news headlines.

Follow us:
Advertisment