Advertisment

ਦਲਿਤਾਂ ਦੇ ਜੀਵਨ ਤੇ ਜਾਇਦਾਦ ਦੀ ਰਾਖੀ ਕਰੇ ਕਾਂਗਰਸ ਸਰਕਾਰ : ਸੁਖਬੀਰ ਬਾਦਲ

author-image
Ragini Joshi
Updated On
New Update
ਦਲਿਤਾਂ ਦੇ ਜੀਵਨ ਤੇ ਜਾਇਦਾਦ ਦੀ ਰਾਖੀ ਕਰੇ ਕਾਂਗਰਸ ਸਰਕਾਰ : ਸੁਖਬੀਰ ਬਾਦਲ
Advertisment
ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਪੰਜਾਬ ਵਿਚ ਦਲਿਤਾਂ ਦੇ ਜੀਵਨ ਤੇ ਜਾਇਦਾਦ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਤੁਰੰਤ ਕਦਮ ਚੁੱਕੇ ਕਾਂਗਰਸੀ ਵਰਕਰਾਂ ਦੇ ਹੱਥੋਂ ਇਹਨਾਂ ਨਾਲ ਇਸ ਕਰ ਕੇ ਬਹੁਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਵਰਗ ਚੋਣਾਂ ਵਿਚ  ਕਾਂਗਰਸ ਪਾਰਟੀ ਦੇ ਖਿਲਾਫ ਭੁਗਤਿਆ ਸੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਲਿਤ ਭਾਈਚਾਰਾ ਰਾਜ ਭਰ ਵਿਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਭਾਰੀ ਦਹਿਸ਼ਤ ਦੇ ਸਾਏ ਵਿਚ ਹੈ। ਉਹਨਾਂ ਕਿਹਾ ਕਿ ਦਲਿਤਾਂ ਖਿਲਾਫ ਛੇੜੀ ਗਈ ਹਿੰਸਾ ਦੀ ਲਹਿਰ ਖਿੱਤੇ ਵਿਚ ਸਾਡੇ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਇਕ ਸਮਾਨ ਸਮਾਜ ਲਈ ਖਤਰਾ ਬਣ ਗਈ ਹੈ। ਉਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਦਲਿਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਸੀ ਤੇ ਅਛੂਤ ਦੀ ਧਾਰਨਾ ਖਤਮ ਕਰਦਿਆਂ ਰੰਘਰੇਟੇ ਗੁਰੂ ਕੇ ਬੇਟੇ ਵਰਗੇ ਸਨਮਾਨਯੋਗ ਸ਼ਬਦਾਂ ਦੀ ਵਰਤੋਂ ਇਹਨਾ ਵਾਸਤੇ ਕੀਤੀ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਾਯੋਗ ਹੈ ਕਿ ਇਕ ਸਮਾਜ ਜੋ ਬਹੁਤ ਵੱਡੀਆਂ ਸੁਧਾਰ ਲਹਿਰਾਂ ਦੇ ਸਿਰ 'ਤੇ ਹੋਂਦ ਵਿਚ ਆਇਆ ਨੂੰ ਕਾਂਗਰਸ ਪਾਰਟੀ ਵੱਲੋਂ ਸੌੜੇ ਸਿਆਸੀ ਹਿਤਾਂ ਦੀ ਖਾਤਰ ਤਾਰ ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਤੇ ਆਗੂ ਇਕ ਗਿਣੇ ਮਿਥੇ ਢੰਗ ਨਾਲ ਦਲਿਤਾਂ ਨੂੰ ਉਥੇ ਨਿਸ਼ਾਨਾ ਬਣਾ ਰਹੇ ਹਨ ਜਿਥੇ ਇਸ ਵਰਗ ਨੇ ਪਾਰਟੀ ਲਈ ਵੋਟਾਂ ਨਹੀਂ ਪਾਈਆਂ ਤੇ ਇਹਨਾਂ ਨੂੰ  ਸਬਕ ਸਿਖਾਉਣ ਦੀਆਂ ਧਮਕੀਆਂ ਦੇ ਕੇ ਅੱਗੇ ਤੋਂ ਕਾਂਗਰਸ ਦੀ ਹਮਾਇਤ ਵਾਸਤੇ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਆਧਾਰ 'ਤੇ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਪਹਿਲਾਂ ਕਦੇ ਨਹੀਂ ਸੀ ਵਾਪਰੀਆਂ। ਉਹਨਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਕਾਂਗਰਸੀ ਇੰਨੇ ਚੂਰ ਹੋ ਚੁੱਕ ਹਨ ਕਿ ਉਹ ਦਲਿਤਾਂ ਦੀ ਕੁੱਟਮਾਰ ਕਰ ਰਹੇ ਹਨ ਤੇ ਇਹਨਾਂ ਨੂੰ ਨੰਗੇ ਕਰ ਕੇ ਘੁੰਮਾ ਰਹੇ ਹਨ ਤੇ ਇਸਦੀਆਂ ਤਸਵੀਰਾਂ ਫੇਸਬੁੱਕ 'ਤੇ ਪਾ ਰਹੇ ਹਨ। ਅਜਿਹੀ ਹੀ ਘਟਨਾ ਮਜੀਠਾ ਹਲਕੇ ਵਿਚ ਬੱਗਾ ਪਿੰਡ ਵਿਚ ਵਾਪਰੀ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਮਾਨਸਾ ਜ਼ਿਲੇ ਵਿਚ ਦਲਿਤ ਦੀ ਉਦੋਂ ਹੱਤਿਆ ਕਰ ਦਿੱਤੀ ਗਈ ਜਦੋਂ ਉਸਨੇ ਉਸਨੂੰ ਮਿਲਿਆ ਸੋਲਰ ਪੈਨਲ ਸਾਫ ਕਰਨ ਦਾ ਠੇਕਾ ਕਾਂਗਰਸੀ ਵਰਕਰ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਬਾਦਲ ਨੇ ਕਿਹਾ ਕਿ ਰਾਜ ਭਰ ਵਿਚ ਦਲਿਤ ਸਿਆਸੀ ਆਗੂਆਂ ਨੂੰ ਵੀ ਨਿਸ਼ਾਨਾ ਬਣਾਉਣ ਦੇ ਯਤਨ ਹੋ ਰਹੇ ਹਨ ਭਾਵੇਂ ਉਹ  ਪੰਚਾਇਤ, ਮਿਉਂਸਪਲ ਕਮੇਟੀ, ਨਿਗਮ ਜਾਂ ਜ਼ਿਲ•ਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਦੇ ਮੈਂਬਰ ਹੋਣ। ਉਹਨਾਂ ਕਿਹਾ ਕਿ ਲੋਕਤੰਤਰੀ ਢੰਗ ਨਾਲ ਚੁਣੀਆਂ ਸੰਸਥਾਵਾਂ ਤੋਂ ਦਲਿਤਾਂ ਦੇ ਜ਼ਬਰੀ ਅਸਤੀਫੇ ਦੁਆਏ ਜਾ ਰਹੇ ਹਨ ਤਾਂ ਕਿ ਕਾਂਗਰਸੀ ਵਰਕਰ ਇਹਨਾਂ 'ਤੇ ਕਾਬਜ਼ ਹੋ ਸਕਣ। ਉਹਨਾਂ ਕਿਹਾ ਕਿ ਜਿਥੇ ਵੀ ਦਲਿਤ ਵਿਰੋਧ ਕਰ ਰਹੇ ਹਨ ਉਥੇ ਇਹਨਾਂ ਨਾਲ ਬੁਰੀ ਤਰ•ਾਂ ਮਾਰਕੁੱਟ ਕੀਤੀ ਜਾ ਰਹੀ ਹੈ ਜਿਵੇਂ ਕਿ ਮਜੀਠਾ ਹਲਕੇ ਵਿਚ ਇਕ ਦਲਿਤ ਮਹਿਲਾ ਕੌਂਸਲਰ ਨਾਲ ਹੋਇਆ ਜਿਥੇ ਪੁੱਤਰ ਅਤੇ ਰਿਸ਼ਤੇਦਾਰ ਅਜਿਹੇ ਹੀ ਹਮਲੇ ਵਿਚ ਜ਼ਖ਼ਮੀ ਹੋ ਗਏ। ਕਾਂਗਰਸ ਸਰਕਾਰ ਨੂੰ ਦਲਿਤਾਂ 'ਤੇ ਤਸ਼ੱਦਦ ਢਾਹੁਣ ਦੇ ਦੋਸ਼ੀ ਇਸਦੇ ਆਗੂਆਂ ਤੇ ਕਾਨੂੰਨ  ਅਨੁਸਾਰ ਚੱਲਣ ਦੀ ਥਾਂ ਇਹਨਾਂ ਦੀ ਹਮਾਇਤ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਨ ਲਈ ਕਹਿੰਦਿਆਂ ਉਹਨਾ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਰਾਜ ਭਰ ਵਿਚ ਅੰਦੋਲਨ ਛੇੜੇਗਾ ਤਾਂ ਕਿ ਤਸ਼ੱਦਦ ਦਾ ਸ਼ਿਕਾਰ ਹੋਏ ਸਾਰੇ ਦਲਿਤਾਂ ਨੂੰ ਨਿਆਂ ਦੁਆਇਆ ਜਾ ਸਕੇ। ਸ੍ਰੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਦਲਿਤਾਂ ਨੂੰ ਕਾਂਗਰਸ ਰਾਜ ਦੌਰਾਨ ਨਾ ਸਿਰਫ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਬਲਕਿ ਉਹਨਾਂ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਵੀ ਨਹੀਂ ਦਿੱਤਾ ਜਾ ਰਿਹਾ ।ਉਹਨਾਂ ਕਿਹਾ ਕਿ ਇਹ ਲਾਭ ਵੀ ਤੁਰੰਤ ਮਿਲਣੇ ਚਾਹੀਦੇ ਹਨ ਜਿਵੇਂ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਮਾਜ ਦੇ ਹਰ ਵਰਗ ਵਿਸ਼ੇਸ਼ ਤੌਰ 'ਤੇ ਦਲਿਤ ਵਰਗ ਨੂੰ ਵੀ ਨਾਲ ਲੈ ਕੇ ਚੱਲੇ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਦਲਿਤਾਂ ਖਿਲਾਫ ਤਸ਼ੱਦਦ ਦੇ ਸਾਰੇ ਕੇਸਾਂ ਵਿਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਜ਼ਿਲ•ਾ ਪੁਲਿਸ ਕਾਂਗਰਸੀ ਆਗੂਆਂ ਦੀ ਹੱਥਠੋਕੀ ਬਣ ਗਈ ਹੈ ਜੋ ਤਸ਼ੱਦਦ ਢਾਹੁਣ ਵਿਚ ਸ਼ਾਮਲ ਹਨ ਤੇ ਇਸੇ ਲਈ ਪੁਲਿਸ ਆਪਣੇ ਬਲਬੂਤੇ ਕਾਰਵਾਈ ਕਰਨ  ਤੋਂ ਅਸਮਰਥ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਪ੍ਰਸ਼ਾਸਨ ਅਪੰਗ ਹੋ ਗਿਆ ਹੈ ਤੇ ਸੂਬੇ ਵਿ ਜੰਗਲ ਰਾਜ ਕਾਇਮ ਹੋ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਗੁੰਡਾ ਤੱਤਾਂ ਜਿਹਨਾਂ ਨੂੰ ਕਾਂਗਰਸੀ ਆਗੂ ਸਮਾਜ ਵਿਚ ਦੁਫੇੜ ਪਾਉਣ ਲਈ ਉਤਸ਼ਾਹਿਤ ਕਰ ਰਹੇ ਹਨ, ਨੂੰ ਨਕੇਲ ਨਾ ਪਾਈ ਗਈ ਤਾਂ ਫਿਰ ਇਹ ਪਾੜਾ ਸਥਾਈ ਹੋ ਜਾਵੇਗਾ ਤੇ ਰਾਜ ਨੂੰ ਇਸਦੇ ਦਲਿਤ ਵਿਰੋਧੀ ਸਟੈਂਡ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ। —PTC News  -
dalit sukhbir-singh-badal
Advertisment

Stay updated with the latest news headlines.

Follow us:
Advertisment