Advertisment

ਪੀ.ਟੀ.ਸੀ ਨਿਊਜ਼ ਦੀ ਖਬਰ ਦਾ ਅਸਰ: ਦਲਿਤ ਲੜਕੀ ਦੇ ਬਲਾਤਕਾਰ ਦੀ ਖਬਰ ਤੋਂ ਬਾਅਦ ਐਸ.ਸੀ ਕਮਿਸ਼ਨ ਆਇਆ ਹਰਕਤ 'ਚ

author-image
Ragini Joshi
New Update
ਪੀ.ਟੀ.ਸੀ ਨਿਊਜ਼ ਦੀ ਖਬਰ ਦਾ ਅਸਰ: ਦਲਿਤ ਲੜਕੀ ਦੇ ਬਲਾਤਕਾਰ ਦੀ ਖਬਰ ਤੋਂ ਬਾਅਦ ਐਸ.ਸੀ ਕਮਿਸ਼ਨ ਆਇਆ ਹਰਕਤ 'ਚ
Advertisment
ਪੀਟੀਸੀ ਵੱਲੋਂ ਅੰਮ੍ਰਿਤਸਰ ਵਿੱਚ ਦਲਿਤ ਲੜਕੀ ਨਾਲ ਹੋਏ ਬਲਾਤਕਾਰ ਦੀ ਖਬਰ ਲਗਾਉਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ। ਐਸ.ਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬੱਗਾ ਨੇ ਮਾਮਲੇ ਦੀ ਇੱਕ ਹਫਤੇ ਵਿੱਚ ਰਿਪੋਰਟ ਮੰਗੀ ਹੈ। ਪੁਲਿਸ ਨੂੰ ਵੀ ਮਾਮਲੇ ਵਿੱਚ ਐਸ.ਸੀ ਐਕਟ ਲਗਾ ਕੇ ਆਰੋਪੀ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ।
ਅੰਮ੍ਰਿਤਸਰ ਦੇ ਪੱਛਮੀ ਹਲਕੇ 'ਚ ਦਲਿਤ ਲੜਕੀ ਨਾਲ ਬਲਾਤਕਾਰ ਦਾ ਕੇਸ ਸਾਹਮਣੇ ਆਇਆ ਹੈ। ਇਹ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਦਾ ਹੈ। ਉਹ SC ST ਸੈਲ ਦੇ ਵਾਈਸ ਚੇਅਰਮੈਨ ਹਨ।
ਦਲਿਤ ਲੜਕੀ ਇਸ ਘਟਨਾ ਦੌਰਾਨ ਲੜਕੀ ਕਾਲਜ ਵਿੱਚ ਦਾਖਲਾ ਲੈਣ ਜਾ ਰਹੀ ਸੀ ਜਦੋਂ ਉਸਨੂੰ ਆਪਣੇ ਸਕੂਲ 'ਚ ਨਾਲ ਪੜ੍ਹਿਆ ਜਮਾਤੀ ਮਿਲਿਆ। ਉਸ ਲੜਕੇ ਨੇ ਪੀੜਤ ਲੜਕੀ ਨੂੰ ਮਦਦ ਦੀ ਜ਼ਰੂਰਤ ਦੱਸ ਕੇ ਆਪਣੀ ਗੱਡੀ ਵਿੱਚ ਬਿਠਾਇਆ। ਪੀੜਤ ਲੜਕੀ ਮੁਤਾਬਕ ਗੱਡੀ ਵਿੱਚ ਬਿਠਾਉਣ ਤੋਂ ਬਾਅਦ ਉਸਨੂੰ ਕੋਲਡ ਡਰ੍ਰਿੰਕ ਵਿੱਚ ਕੁਝ ਮਿਲਾ ਕੇ ਦੇਣ ਮਗਰੋਂ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ। ਲੜਕੀ ਦੇ ਬੇਹੋਸ਼ ਹੋ ਜਾਣ ਦੀ ਸੂਰਤ ਵਿੱਚ ਮੁਲਜ਼ਮ ਲੜਕਾ ਉਸਨੂੰ ਇੱਕ ਮੈਡੀਕਲ ਦੀ ਦੁਕਾਨ ਵਿੱਚ ਛੱਡ ਕੇ ਦੌੜ ਗਿਆ। ਦਲਿਤ ਲੜਕੀ ਪੀੜਤ ਪਰਿਵਾਰ ਨੇ ਪੁਲਿਸ ਵਾਲਿਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਮੁਲਜ਼ਮ ਲੜਕੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਦਿੱਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪੀਟੀਸੀ ਚੈਨਲ ਨੇ ਇਸ ਮਸਲੇ ਬਾਰੇ ਖਬਰ ਲਗਾਈ ਸੀ। —PTC News-
Advertisment

Stay updated with the latest news headlines.

Follow us:
Advertisment