Thu, Apr 25, 2024
Whatsapp

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ 'ਨੀਤ' ਟਾਪਰ ਸਿੱਖ ਨੌਜਵਾਨ ਨਵਦੀਪ ਸਿੰਘ ਦਾ ਸਨਮਾਨ

Written by  Joshi -- June 26th 2017 06:43 PM
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ 'ਨੀਤ' ਟਾਪਰ ਸਿੱਖ ਨੌਜਵਾਨ ਨਵਦੀਪ ਸਿੰਘ ਦਾ ਸਨਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ 'ਨੀਤ' ਟਾਪਰ ਸਿੱਖ ਨੌਜਵਾਨ ਨਵਦੀਪ ਸਿੰਘ ਦਾ ਸਨਮਾਨ

ਸਾਰੇ ਸਿੱਖ ਭਾਈਚਾਰੇ ਲਈ ਮਾਣ ਮਹਿਸੂਸ ਕਰਨ ਦਾ ਸਮਾਂ : ਸਿਰਸਾ ਨਵੀਂ ਦਿੱਲੀ, 26 ਜੂਨ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿਚ  ਐਮ ਬੀ ਬੀ ਐਸ ਤੇ ਬੀ ਡੀ ਐਸ ਕੋਰਸਾਂ ਵਿਚ ਦਾਖਲੇ ਲਈ ਆਲ ਇੰਡੀਆ ਪੱਧਰ 'ਤੇ ਕਰਵਾਏ ਗਏ 'ਨੀਟ' ਟੈਸਟ ਵਿਚਆਲ ਇੰਡੀਆ ਟਾਪ ਕਰਨ ਵਾਲੇ ਸਿੱਖ ਨੌਜਵਾਨ ਨਵਦੀਪ ਸਿੰਘ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਲੱਖਣ ਪ੍ਰਾਪਤੀ 'ਤੇ ਨਵਦੀਪ ਸਿੰਘ ਨੂੰ ਵਧਾਈ ਦਿੰਦਿਆਂ ਦਿੰਲੀ ਸਿੱਖ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਸਾਰੇ ਸਿੱਖ ਭਾਈਚਾਰੇ ਲਈ ਮਾਣ ਮਹਿਸੂਸ ਕਰਨ ਦਾ ਸਮਾਂ ਹੈ ਜਦੋਂ ਇਕਨੌਜਵਾਨ ਸਿੱਖ ਨੇ ਆਲ ਇੰਡੀਆ ਪੱਧਰ 'ਤੇ ਇਹ ਪ੍ਰਤੀਸ਼ਠਤ ਪ੍ਰੀਖਿਆ ਵਿਚ ਸਰਵ ਉਚ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਪ੍ਰਾਪਤੀ ਦੀ ਬਦੌਲਤ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਵੇਂ ਭਾਰਤ ਵਿਚਭਾਈਚਾਰਾ ਘੱਟ ਗਿਣਤੀ ਵਿਚ ਹੈ ਅਤੇ ਵਿਸ਼ਵ ਭਰ ਵਿਚ ਇਸਦੀ ਹੋਂਦ ਨਾਂ ਮਾਤਰ ਹੈ ਪਰ ਇਸਦੇ ਬਾਵਜੂਦ ਸਿੱਖ ਭਾਈਚਾਰਾ ਪਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਵਿਲੱਖਣ ਤੇ ਅਦਭੁੱਤ ਪ੍ਰਾਪਤੀਆਂ ਕਰ ਰਿਹਾ ਹੈ।  ਉਹਨਾਂ ਕਿਹਾ ਕਿ ਨਵਦੀਪ ਸਿੰਘ ਦੀ ਪ੍ਰਾਪਤੀ ਦੀ ਵੱਡੀ ਮਹੱਤਤਾ ਹੈ ਤੇ ਇਹ ਉਸ ਵੇਲੇ ਹੋਈ ਹੈ  ਜਦੋਂ ਵਿਸ਼ਵ ਦੇ ਵੱਖ ਵੱਖ ਮੁਲਕਾਂ ਵਿਚ ਮਾਣ ਪ੍ਰਾਪਤੀਆਂ ਹਾਸਲ ਕਰਨ 'ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ। ਉਹਨਾਂ ਆਸਪ੍ਰਗਟ ਕੀਤੀ ਕਿ ਇਹ ਨੌਜਵਾਨ ਸਿੱਖ ਜ਼ਿੰਦਗੀ ਵਿਚ ਹੋਰ ਬੁਲੰਦੀਆਂ ਛੂਹੇਗਾ ਤੇ ਉਹਨਾਂ ਨੇ ਭਵਿੱਖੀ ਜੀਵਨ ਵਿਚ  ਵਧੇਰੇ ਸਫਲਤਾ ਲਈ ਉਸਨੂੰ ਸ਼ੁਭ ਇੱਛਾਵਾਂ ਵੀ ਦਿੱਤੀਆਂ। ਇਥੇ ਦੱਸਣਯੋਗ ਹੈ ਕਿ  ਮੁਕਤਸਰ ਦੇ ਨੌਜਵਾਨ ਨਵਦੀਪ ਸਿੰਘ ਨੇ ਜਦੋਂ ਨੈਸ਼ਨਲ ਐਂਟ੍ਰੈਂਸ ਕਮ ਐਲੀਜੀਬਿਲਟੀ ਟੈਸਟ (ਨੀਟ) ਦੇ ਸ਼ੁੱਕਰਵਾਰ ਨੂੰ ਘੋਸ਼ਤ ਨਤੀਜੇ ਵੇਖੇ ਤਾਂ ਉਸਦੇ ਪੈਰ ਧਰਤੀ ਨਾਲ  ਨਹੀਂ ਲੱਗ ਰਹੇ ਸਨ ਕਿਉਂਕਿ ਉਸਨੇ ਇਸ ਪ੍ਰੀਖਿਆ ਵਿਚ  ਆਲ ਇੰਡੀਆ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਸੀ।  ਮੁਕਤਸਰ ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਨਵਦੀਪ ਨੇ ਪ੍ਰਵੇਸ਼ ਪ੍ਰੀਖਿਆ ਵਾਸਤੇ ਚੰਡੀਗੜ ਦੇ ਹੈਲਿਕਸ ਇੰਸਟੀਚਿਊਟ ਤੋਂ ਕੋਚਿੰਗ ਲਈ ਸੀ। ਉਸਦੇ ਪਿਤਾ ਗੋਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਰੇਵਾਂ ਜ਼ਿਲਾ ਮੁਕਤਸਰ ਦੇਪ੍ਰਿੰਸੀਪਲ ਹਨ। ਆਪਣੀ ਪ੍ਰਾਪਤੀ ਬਾਰੇ ਨਵਦੀਪ ਦਾ ਕਹਿਣਾ ਹੈ ਕਿ ਉਸਨੂੰ ਇਹ ਤਾਂ ਯਕੀਨ ਸੀ ਕਿ ਉਹ ਪ੍ਰੀਖਿਆ ਵਿਚ ਸਫਲ ਹੋਵੇਗਾ ਪਰ ਟਾਪ ਕਰੇਗਾ, ਇਸਦੀ ਆਸ ਨਹੀਂ ਸੀ। ਉਸਨੂੰ ਹਾਲੇ ਵੀ ਇਹ ਯਕੀਨ ਨਹੀਂ ਆ ਰਿਹਾ ਤੇ ਇਹ ਸਭ ਸੁਫਨੇ ਵਾਂਗ ਲੱਗ ਰਿਹਾ ਹੈ।


  • Tags

Top News view more...

Latest News view more...