Advertisment

ਨਗਰ ਨਿਗਮ ਅਤੇ ਮਿਉਂਸੀਪਲ ਚੋਣਾਂ 'ਚ ਸੋਸ਼ਲ ਮੀਡੀਆ ਵੀ ਬਣਿਆ ਪ੍ਰਚਾਰ ਦਾ ਇੱਕ ਸਾਧਨ

author-image
Shanker Badra
New Update
ਨਗਰ ਨਿਗਮ ਅਤੇ ਮਿਉਂਸੀਪਲ ਚੋਣਾਂ 'ਚ ਸੋਸ਼ਲ ਮੀਡੀਆ ਵੀ ਬਣਿਆ ਪ੍ਰਚਾਰ ਦਾ ਇੱਕ ਸਾਧਨ
Advertisment
ਨਗਰ ਨਿਗਮ ਅਤੇ ਮਿਉਂਸੀਪਲ ਚੋਣਾਂ 'ਚ ਸੋਸ਼ਲ ਮੀਡੀਆ ਵੀ ਬਣਿਆ ਪ੍ਰਚਾਰ ਦਾ ਇੱਕ ਸਾਧਨ:ਪਹਿਲਾਂ ਕਦੇ ਸਮਾਂ ਹੁੰਦਾ ਸੀ ਜਦ ਕਈ-ਕਈ ਦਿਨ ਗੱਡੀਆਂ-ਜੀਪਾਂ ਰਾਹੀਂ ਚੋਣਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ।ਜਿਸ 'ਚ ਕੰਧ ਪੋਸਟਰ,ਝੰਡੀਆਂ ਅਤੇ ਲੀਫਲੇਂਟ ਖੂਬ ਵੰਡਿਆ ਜਾਂਦਾ ਸੀ।ਪਰ ਅੱਜ ਉਹ ਸਭ ਕੁੱਝ ਬਦਲ ਗਿਆ ਹੈ।ਨਗਰ ਨਿਗਮ ਅਤੇ ਮਿਉਂਸੀਪਲ ਚੋਣਾਂ 'ਚ ਸੋਸ਼ਲ ਮੀਡੀਆ ਵੀ ਬਣਿਆ ਪ੍ਰਚਾਰ ਦਾ ਇੱਕ ਸਾਧਨਜੇਕਰ ਦੇਖਿਆ ਜਾਵੇਂ ਤਾਂ ਹੁਣ ਚੋਣਾਂ ਦੀ ਤਾਰੀਕ ਵੀ ਕੁੱਝ ਦਿਨ ਪਹਿਲਾਂ ਹੀ ਐਲਾਨੀ ਜਾਂਦੀ ਹੈ।ਅੱਜ -ਕੱਲ ਪ੍ਰਚਾਰ ਦੇ ਸਾਧਨ ਬਦਲ ਗਏ ਹਨ।ਹੁਣ ਜ਼ਿਆਦਾਤਰ ਉਮੀਦਵਾਰ ਸੋਸ਼ਲ ਮੀਡੀਆ ਨੂੰ ਪ੍ਰਚਾਰ ਦਾ ਨਵਾਂ ਜ਼ਰੀਆ ਬਣਾ ਰਹੇ ਹਨ।ਸੋਸ਼ਲ ਮੀਡੀਆ ਉਨ੍ਹਾਂ ਲਈ ਵਰਦਾਨ ਬਣ ਕੇ ਸਾਹਮਣੇ ਆਇਆ ਹੈ।ਭਾਵੇਂ ਫੇਸਬੁੱਕ ਹੋਵੇ ਜਾਂ ਟਵਿਟਰ ਜਾਂ ਹੋਰ ਸੋਸ਼ਲ ਸਾਈਟਸ ਹਰ ਉਮੀਦਵਾਰ ਇਸ ਹਾਈਟੈੱਕ ਪ੍ਰਚਾਰ ਨੂੰ ਅਪਣਾ ਰਿਹਾ ਹੈ।ਇਸ ਲਈ ਸਾਰੇ ਉਮੀਦਵਾਰਾਂ ਨੇ ਕਈ ਨੌਜਵਾਨਾਂ ਨੂੰ ਹਾਈਜੈੱਕ ਵੀ ਕੀਤਾ ਹੈ।
Advertisment
ਨਗਰ ਨਿਗਮ ਅਤੇ ਮਿਉਂਸੀਪਲ ਚੋਣਾਂ 'ਚ ਸੋਸ਼ਲ ਮੀਡੀਆ ਵੀ ਬਣਿਆ ਪ੍ਰਚਾਰ ਦਾ ਇੱਕ ਸਾਧਨਸਵੇਰ ਤੋਂ ਸ਼ਾਮ ਤੱਕ ਸਿਰਫ ਉਹ ਆਪਣੇ ਪ੍ਰਚਾਰ ਦੀਆਂ ਫੋਟੋਆਂ ਇਸ 'ਤੇ ਪਾ ਰਹੇ ਹਨ।ਬਲਕਿ ਨਾਲ ਹੀ ਨਾਲ ਉਹ ਫੇਸਬੁੱਕ ਲਾਈਵ,ਫੇਸਬੁੱਕ ਮੈਸੰਜਰ ਅਤੇ ਹੋਰ ਲਾਈਵ ਸੋਸ਼ਲ ਸਾਈਟ ਦਾ ਭਰਪੂਰ ਫਾਇਦਾ ਆਪਣੇ ਪ੍ਰਚਾਰ ਲਈ ਕਰ ਰਹੇ ਹਨ।ਰਾਜਨੀਤਕ ਪਾਰਟੀਆਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦਾ ਪ੍ਰਚਾਰ ਇਕ ਸੌਖਾ ਤਰੀਕਾ ਹੈ ਅਤੇ ਇਸ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ।ਕਈ ਉਮੀਦਵਾਰ ਤਾਂ ਖੁਦ ਨੂੰ ਮਿਲਣ ਵਾਲੇ ਲਾਈਕ ਜਾਂ ਕੁਮੈਂਟ ਦਾ ਮੁਕਾਬਲਾ ਵੀ ਆਪਣੇ ਵਿਰੋਧੀ ਉਮੀਦਵਾਰ ਨਾਲ ਕਰ ਰਹੇ ਹਨ ਅਤੇ ਇਸ ਨਾਲ ਹਾਰ ਅਤੇ ਜਿੱਤ ਦਾ ਦਾਇਰਾ ਤੈਅ ਕੀਤਾ ਜਾ ਰਿਹਾ ਹੈ।ਨਗਰ ਨਿਗਮ ਚੋਣਾਂ 'ਚ ਸੋਸ਼ਲ ਮੀਡੀਆ ਵੀ ਬਣਿਆ ਪ੍ਰਚਾਰ ਦਾ ਇੱਕ ਸਾਧਨ ਨਗਰ ਨਿਗਮ ਅਤੇ ਮਿਉਂਸੀਪਲ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ 'ਚ ਕਾਫੀ ਗਹਿਮਾ-ਗਹਿਮੀ ਵਾਲਾ ਮਾਹੌਲ ਬਣਿਆ ਹੋਇਆ ਹੈ।ਜਿਉਂ ਜਿਉਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਹੋਰ ਤੇਜ ਕੀਤੀ ਜਾ ਰਹੀ ਹੈ ਪਰ ਇਸ ਵਾਰ ਉਮੀਦਵਾਰਾਂ ਵੱਲੋਂ ਵਧੇਰੇ ਦਿਲਚਸਪੀ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਨ 'ਚ ਦਿਖਾਈ ਜਾ ਰਹੀ ਹੈ ਫਿਰ ਭਾਵੇਂ ਉਹ ਫੇਸਬੁੱਕ ਹੋਵੇ ਜਾਂ ਵਟਸਐੱਪ ਚੋਣ ਪ੍ਰਚਾਰ ਮੁਹਿੰਮ ਦੌਰਾਨ ਇਹ ਉਮੀਦਵਾਰਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।ਨਗਰ ਨਿਗਮ ਚੋਣਾਂ 'ਚ ਸੋਸ਼ਲ ਮੀਡੀਆ ਵੀ ਬਣਿਆ ਪ੍ਰਚਾਰ ਦਾ ਇੱਕ ਸਾਧਨ ਇਸ ਦੇ ਨਾਲ ਹੀ ਉਹ ਸਮਾਰਟ ਫੋਨਾਂ ਨੂੰ ਆਪਣੀ ਚੋਣ ਮੁਹਿੰਮ ਦਾ ਆਧਾਰ ਬਣਾ ਰਹੇ ਹਨ ਜਿਸ ਨਾਲ ਉਹ ਆਪਣੀ ਰਿਕਾਰਡਿੰਗ ਜਾਂ ਵੀਡੀਓ ਬਣਾ ਕੇ ਸੰਗਤ ਤੱਕ ਪਹੁੰਚਾਉਣ ਦਾ ਕਾਰਜ ਕਰ ਰਹੇ ਹਨ।ਇਸ ਸਭ ਬਾਰੇ ਉਮੀਦਵਾਰਾਂ ਦਾ ਕਹਿਣਾ ਹੈ ਅੱਜ ਕੱਲ੍ਹ ਹਰ ਕੋਈ ਇਨ੍ਹਾਂ ਸੋਸ਼ਲ ਸਾਈਟਾਂ 'ਤੇ ਮੌਜੂਦ ਰਹਿੰਦਾ ਹੈ ਅਤੇ ਇਹ ਸੰਗਤ ਨਾਲ ਰਾਬਤਾ ਕਾਇਮ ਕਰਨ ਦਾ ਵਧੀਆ ਮਾਧਿਅਮ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment