Advertisment

ਨਵਜੋਤ ਸਿੰਘ ਸਿੱਧੂ ਹਰੀਕੇ ਵਿਖੇ ਸੈਰ ਸਪਾਟਾ ਕੇਂਦਰ ਵਿਕਸਤ ਕਰਨ ਲਈ ਜਾਇਜ਼ਾ ਲੈਣ ਜਾਣਗੇ

author-image
Ragini Joshi
New Update
ਨਵਜੋਤ ਸਿੰਘ ਸਿੱਧੂ ਹਰੀਕੇ ਵਿਖੇ ਸੈਰ ਸਪਾਟਾ ਕੇਂਦਰ ਵਿਕਸਤ ਕਰਨ ਲਈ ਜਾਇਜ਼ਾ ਲੈਣ ਜਾਣਗੇ
Advertisment
ਚੰਡੀਗੜ: ਹਰੀਕੇ ਜੰਗਲੀ ਜੀਵ ਪਨਾਹਗਾਹ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਅਤੇ ਪਿਛਲੀ ਸਰਕਾਰ ਵੱਲੋਂ ਚਲਾਈ ਗਈ ਪਾਣੀ ਵਾਲੀ ਬੱਸ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਭਲਕੇ 17 ਜੂਨ ਨੂੰ ਹਰੀਕੇ ਪੱਤਣ ਜਾਣਗੇ। ਇਸ ਮੌਕੇ ਉਹ ਆਪਣੇ ਨਾਲ ਇਸ ਖੇਤਰ ਨਾਲ ਸਬੰਧਤ ਚਾਰ ਵਿਧਾਇਕਾਂ ਸ. ਪਰਮਿੰਦਰ ਸਿੰਘ ਪਿੰਕੀ (ਫਿਰੋਜ਼ਪੁਰ), ਸ. ਹਰਮਿੰਦਰ ਸਿੰਘ ਗਿੱਲ (ਪੱਟੀ), ਸ. ਸੁਖਪਾਲ ਸਿੰਘ ਭੁੱਲਰ (ਖੇਮਕਰਨ) ਤੇ ਸ. ਕੁਲਬੀਰ ਸਿੰਘ ਜ਼ੀਰਾ (ਜ਼ੀਰਾ) ਨੂੰ ਨਾਲ ਲੈ ਕੇ ਜਾਣਗੇ ਅਤੇ ਸਬੰਧਤ ਹਲਕੇ ਦੇ ਵਿਧਾਇਕਾਂ ਦੀ ਰਾਏ ਨਾਲ ਇਸ ਖੇਤਰ ਨੂੰ ਸੈਰ ਸਪਾਟਾ ਖੇਤਰ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਗੱਲ ਸ. ਸਿੱਧੂ ਨੇ ਪੰਜਾਬ ਵਿਧਾਨ ਸਭਾ ਦੇ ਅੱਜ ਦੇ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸ. ਸਿੱਧੂ ਨੇ ਇਹ ਫੈਸਲਾ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਹਰੀਕੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੇ ਸਵਾਲ ਪੁੱਛਣ ਉਪਰੰਤ ਤੁਰੰਤ ਲਿਆ ਜਿਸ ਦਾ ਖੁਲਾਸਾ ਉਨ•ਾਂ ਸੈਸ਼ਨ ਤੋਂ ਬਾਅਦ ਕੀਤਾ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਸਵਾਲ ਦੇ ਜਵਾਬ ਵਿੱਚ ਬੋਲਦਿਆਂ ਸ. ਸਿੱਧੂ ਨੇ ਕਿਹਾ ਕਿ ਹਰੀਕੇ ਜੰਗਲੀ ਜੀਵ ਪਨਾਹਗਾਹ ਨੂੰ ਸੈਰ ਸਪਾਟਾ ਕੇਂਦਰ ਦੇ ਤੌਰ 'ਤੇ ਵਿਕਸਤ ਕੀਤੇ ਜਾਣ ਲਈ ਏਸ਼ੀਅਨ ਵਿਕਾਸ ਬੈਂਕ ਚਲਾਏ ਜਾ ਰਹੇ ਆਈ.ਡੀ.ਆਈ.ਪੀ.ਟੀ. ਪ੍ਰੋਗਰਾਮ ਦੀ ਟਰਾਂਚ 3 ਜੋ ਕਿ ਸਾਲ 2015 ਤੋਂ ਲਾਗੂ ਹੈ, ਦੇ ਤਹਿਤ ਈਕੋ ਟੂਰਿਜ਼ਮ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਇਹ ਕੰਮ ਅਗਸਤ 2015 ਵਿੱਚ ਸ਼ੁਰੂ ਕੀਤੇ ਗਏ ਸਨ ਅਤੇ ਹੁਣ ਤੱਕ 29 ਫੀਸਦੀ ਕੰਮ ਪੂਰੇ ਕੀਤੇ ਗਏ ਹਨ। ਉਪਰੋਕਤ ਤੋਂ ਇਲਾਵਾ ਹਰੀਕੇ ਵਿਖੇ ਪਾਣੀ ਵਾਲੀ ਬੱਸ ਚਲਾਏ ਜਾਣ ਦਾ ਫੈਸਲਾ ਪਿਛਲੀ ਸਰਕਾਰ ਵੱਲੋਂ 12 ਅਗਸਤ 2015 ਨੂੰ ਕੀਤਾ ਗਿਆ ਸੀ। ਇਸ ਪ੍ਰਾਜੈਕਟ ਲਈ ਫੰਡ ਪੀ.ਆਈ.ਡੀ.ਬੀ. ਵੱਲੋਂ ਸਾਲ 2016 ਵਿੱਚ ਮੁਹੱਈਆ ਕਰਵਾਏ ਗਏ ਸਨ। ਬੱਸ ਦੀ ਖਰੀਦ, ਰੈਂਪ ਦੀ ਉਸਾਰੀ, ਬੱਸ ਦਾ ਬੀਮਾ ਅਤੇ ਹੋਰ ਫੁਟਕਲ ਖਰਚਿਆਂ 'ਤੇ ਹੁਣ ਤੱਕ 8.62 ਕਰੋੜ ਰੁਪਏ ਖਰਚੇ ਗਏ। ਇਸ ਬੱਸ ਦਾ ਉਦਘਾਟਨ ਮਿਤੀ 12 ਦਸੰਬਰ 2016 ਨੂੰ ਕੀਤਾ ਗਿਆ ਸੀ। ਹੁਣ ਤੱਕ ਇਹ ਬੱਸ ਕੁੱਲ 10 ਦਿਨ ਹੀ ਚੱਲੀ ਹੈ ਜਿਸ ਤੋਂ ਸਰਕਾਰ ਲਈ ਕੇਵਲ 64 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ। ਵਿਧਾਨ ਸਭਾ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਅਕਾਲੀ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਆਪਣੀ ਪਾਣੀ ਵਾਲੀ ਬੱਸ ਚਲਾਉਣ ਲਈ ਰੋਪੜ ਹੈਡ ਵਰਕਸ ਤੋਂ ਪਾਣੀ ਛੱਡਿਆ ਜਿਸ ਨਾਲ 5000 ਕਿਸਾਨਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ ਅਤੇ ਅੱਜ ਇਹ ਅਕਾਲੀ ਇਕ ਅਧਿਕਾਰ ਨਾਲ ਕਿਸਾਨਾਂ ਦੀ ਗੱਲ ਕਰ ਰਹੇ ਹਨ। ਇਹ ਬੱਸ ਵੀ ਮਸਾਂ 10 ਦਿਨ ਚੱਲੀ। ਉਨ•ਾਂ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੂੰ ਬੱਸਾਂ ਚਲਾਉਣ ਦਾ ਹੀ ਸ਼ੌਕ ਸੀ ਤਾਂ 350 ਕਰੋੜ ਘਾਟੇ ਵਿੱਚ ਚੱਲ ਰਹੀ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਕਿਉਂ ਨਹੀਂ ਚਲਾਇਆ ਗਿਆ। ਉਨ•ਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੀਆਂ ਬੱਸਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਕੀਤਾ ਅਤੇ ਬਾਦਲ ਪਰਿਵਾਰ ਦੀਆਂ ਬੱਸਾਂ ਚਲਾਉਣ ਵਾਲਾ ਉਨ•ਾਂ ਦਾ ਕਰੀਬੀ ਹੀ ਬੱਸਾਂ ਦੇ ਟਾਈਮ ਟੇਬਲ ਬਣਾਉਂਦਾ ਹੈ ਜਿਸ ਕਾਰਨ ਪੀ.ਆਰ.ਟੀ.ਸੀ. ਨੂੰ ਨਿੱਤ ਦਿਨ ਘਾਟਾ ਪੈਂਦਾ ਗਿਆ। ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਟਰਾਂਸਪੋਰਟ ਵਾਂਗ ਹੋਟਲ ਸਨਅਤ ਵਿੱਚ ਵੀ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹੋਟਲਾਂ ਨੂੰ ਚਲਾਉਣ ਵਾਸਤੇ ਸਰਕਾਰੀ ਟੂਰਿਸਟ ਕੰਪਲੈਕਸਾਂ ਨੂੰ ਬੇਅਬਾਦ ਕੀਤਾ ਜਿਸ ਨਾਲ ਸਰਕਾਰ ਨੂੰ ਵੱਡਾ ਵਿੱਤੀ ਘਾਟਾ ਪਹੁੰਚਿਆ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਦਾ ਇਕੋ ਮੰਤਵ ਹੈ ਲੋਕ ਪੱਖੀ ਫੈਸਲੇ ਲੈਣਾ। ਉਨ•ਾਂ ਕਿਹਾ ਕਿ ਉਹ ਭਲਕੇ ਚਾਰ ਵਿਧਾਇਕਾਂ ਨੂੰ ਨਾਲ ਲੈ ਕੇ ਹਰੀਕੇ ਦਾ ਦੌਰਾ ਕਰ ਕੇ ਉਥੇ ਚਲਾਏ ਜਾਣ ਵਾਲੇ ਪ੍ਰਾਜੈਕਟਾਂ ਦਾ ਫੈਸਲਾ ਕਰਨਗੇ। —PTC News-
Advertisment

Stay updated with the latest news headlines.

Follow us:
Advertisment