Advertisment

ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂ

author-image
Shanker Badra
New Update
ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂ
Advertisment
ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂ:ਵਿਆਹ ਦੀ ਪਹਿਲੀ ਲੋਹੜੀ ਮਨਾ ਕੇ ਮੋਹਾਲੀ ਵਾਪਸ ਆਏ ਇਕ ਨਵ ਵਿਆਹੇ ਜੋੜੇ ਨੂੰ ਇੱਥੋਂ ਦੇ ਫੇਜ਼-4 'ਚ ਲੰਚ ਕਰਨਾ ਮਹਿੰਗਾ ਪੈ ਗਿਆ।ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂਅਸਲ 'ਚ ਜਦੋਂ ਇਹ ਜੋੜਾ ਕਾਰ ਪਾਰਕਿੰਗ 'ਚ ਲਾ ਕੇ ਲੰਚ ਕਰਨ ਗਿਆ ਤਾਂ ਪਿੱਛੋਂ ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਹਜ਼ਾਰਾਂ ਦੀ ਨਕਦੀ ਸਮੇਤ ਗਹਿਣਾ-ਗੱਟਾ ਵੀ ਚੋਰੀ ਕਰ ਲਿਆ।ਜਾਣਕਾਰੀ ਮੁਤਾਬਕ ਪੀੜਤ ਅਤੁਲ ਪ੍ਰਿੰਜਾ ਨੇ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਪਠਾਨੋਕਟ ਦੇ ਵਸਨੀਕ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਹੈ।ਅਤੁਲ ਮੋਹਾਲੀ 'ਚ ਇਕ ਟੈਲੀਕਾਮ ਕੰਪਨੀ 'ਚ ਨੌਕਰੀ ਕਰਦਾ ਹੈ ਅਤੇ ਛੱਜੂਮਾਜਰਾ ਸੜਕ 'ਤੇ ਸਥਿਤ ਇਕ ਹਾਊਸਿੰਗ ਸੁਸਾਇਟੀ 'ਚ ਰਹਿੰਦਾ ਹੈ।
Advertisment
ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂਵਿਆਹ ਤੋਂ ਬਾਅਦ ਉਸ ਦੀ ਪਹਿਲੀ ਲੋਹੜੀ ਸੀ,ਜੋ ਕਿ ਉਸ ਨੇ ਪਠਾਨਕੋਟ 'ਚ ਮਨਾਈ।ਐਤਵਾਰ ਸਵੇਰੇ ਹੀ ਪਠਾਨਕੋਟ ਤੋਂ ਉਹ ਆਪਣੀ ਪਤਨੀ ਨਵਕਿਰਨ ਨਾਲ ਆਪਣੇ ਘਰ ਪਰਤਿਆ ਸੀ।ਉਸ ਨੇ ਦੱਸਿਆ ਕਿ ਐਤਵਾਰ ਨੂੰ ਉਹ ਸਥਾਨਕ ਫੇਜ਼-4 ਦੀ ਮਾਰਕਿਟ ਦੀ ਪਾਰਕਿੰਗ 'ਚ ਆਪਣੀ ਕਾਰ ਪਾਰਕ ਕਰਕੇ ਦੁਪਹਿਰ ਦੀ ਰੋਟੀ ਖਾਣ ਲੱਗ ਪਏ।ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕਾਰ 'ਚ ਪਿਆ ਲੇਡੀਜ਼ ਪਰਸ ਗਾਇਬ ਸੀ,ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂਜਿਸ 'ਚ ਕਰੀਬ 6 ਹਜ਼ਾਰ ਨਕਦੀ,ਇਕ ਜੈੱਟਸ ਡਾਇਮੰਡ ਰਿੰਗ,ਇਕ ਨੈੱਕਲੇਸ,ਚਾਂਦੀ ਦੇ ਗੋਲਡ ਪਲੇਟਿੰਡ ਕੰਗਣ ਅਤੇ ਕਮਰਬੰਦ,ਮੋਬਾਇਲ ਫੋਨ ਤੋਂ ਇਲਾਵਾ ਕੁਝ ਜ਼ਰੂਰੀ ਦਸਤਾਵੇਜ਼ ਸਨ।ਨਵ ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ,ਦੇਖੋ ਕਿਵੇਂਅਤੁਲ ਨੇ ਤੁਰੰਤ ਇਸ ਦੀ ਸੂਚਨਾ ਮੋਹਾਲੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਅਤੇ ਸੂਚਨਾ ਮਿਲਦੇ ਹੀ ਪੀ.ਸੀ.ਆਰ. ਜਵਾਨ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment