Advertisment

ਪੇਟੀਐੱਮ PayTm 'ਚ ਪੈਸੇ ਰੱਖਣ ਵਾਲਿਆਂ ਲਈ ਜ਼ਰੂਰੀ ਖਬਰ 

author-image
Ragini Joshi
New Update
ਪੇਟੀਐੱਮ PayTm 'ਚ ਪੈਸੇ ਰੱਖਣ ਵਾਲਿਆਂ ਲਈ ਜ਼ਰੂਰੀ ਖਬਰ 
Advertisment
ਪੇਟੀਐੱਮ PayTm 'ਚ ਪੈਸੇ ਰੱਖਣ ਵਾਲਿਆਂ ਲਈ ਜ਼ਰੂਰੀ ਖਬਰ : ਅੱਜਕੱਲ੍ਹ ਡਿਜੀਟਲ ਜ਼ਮਾਨਾ ਹੈ ਅਤੇ ਇਸ ਜ਼ਮਾਨੇ 'ਚ ਬਹੁਤ ਘੱਟ ਲੋਕ ਆਪਣੇ ਕੋਲ ਕੈਸ਼ ਪੈਸੇ ਰੱਖਣਾ ਪਸੰਦ ਕਰਦੇ ਹਨ। ਅਜਿਹੇ 'ਚ ਮੋਬਾਈਲ ਵਾਲੇਟ ਐਪਲੀਕੇਸ਼ਨਜ਼ ਜਿਵੇਂ ਕਿ ਪੇਟੀਐੱਮ, ਫ੍ਰੀਚਾਰਜ, ਓਲਾਮਨੀ, ਜਾਂ ਬੈਂਕ ਵਾਲਿਟਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਇਹਨਾਂ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਆਰ.ਬੀ.ਆਈ ਭਾਵ ਭਾਰਤੀ ਰਿਜ਼ਰਵ ਬੈਂਕ (ਵੱਲੋਂ  ਪ੍ਰੀਪੇਡ ਵਾਲਿਟ ਗਾਹਕਾਂ ਲਈ ਜ਼ਰੂਰੀ ਕੇ. ਵਾਈ. ਸੀ. ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸਦੀ ਆਖਰੀ ਤਰੀਕ 28 ਫਰਵਰੀ ਰੱਖੀ ਗਈ ਸੀ, ਯਾਨੀ ਈ-ਵਾਲਿਟ ਲਈ ਬੁੱਧਵਾਰ ਤਕ ਕੇ. ਵਾਈ. ਸੀ. ਪੂਰੀ ਕਰਨੀ ਹੀ ਹੋਵੇਗੀ। ਪਹਿਲਾਂ ਵੀ ਇਸ ਤਰੀਕ ਨੂੰ ਅੱਗੇ ਵਧਾ ਕੇ 31 ਦਸੰਬਰ 2017ਅਤੇ ਫਿਰ 18 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ। ਹੁਣ, ਬਿਨ੍ਹਾਂ ਇਸਦੇ ਤੁਹਾਡੇ ਵੱਲੋਂ ਵਰਤੀਆਂ ਜਾ ਰਹੀਆਂ ਹਨ ਇਹਨਾਂ ਐਪਲੀਕੇਸ਼ਨਜ਼ 'ਚ ਲੈਣ ਦੇਣ ਨੂੰ ਲੈ ਕੇ ਮੁਸ਼ਕਿਲ ਆ ਸਕਦੀ ਹੈ। ਨਵੇਂ ਨਿਯਮਾਂ ਮੁਤਾਬਕ, ਪੇਟੀਐੱਮ, ਓਲਾਮਨੀ, ਫ੍ਰੀਚਾਰਜ ਜਾਂ ਅਜਿਹੇ ਕਿਸੇ ਦੂਜੇ ਮੋਬਾਇਲ ਵਾਲਿਟ ਯੂਜ਼ਰਸ ਨੂੰ 28 ਫਰਵਰੀ ਤਕ ਕਰਵਾਉਣਾ ਜ਼ਰੂਰੀ ਸੀ, ਅਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਨ੍ਹਾਂ ਦਾ ਵਾਲਿਟ ਕੰਮ ਕਰਨਾ ਬੰਦ ਕਰ ਸਕਦਾ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment