Advertisment

ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇ

author-image
Shanker Badra
New Update
ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇ
Advertisment
ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇ:ਆਸਟਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ ਦੇ ਮੱਧ-ਉੱਤਰੀ ਕਿਨਾਰੇ ਵਿੱਚ ਸਥਿਤ ਕੌਫਸ ਹਾਰਬਰ ਲੰਬੇ ਸਮੇਂ ਤੋਂ ਫਸਲਾਂ ਲਈ ਪ੍ਰਸਿੱਧ ਮੰਨਿਆ ਗਿਆ ਹੈ।ਬਲੂ ਬੇਰੀ ਦੀ ਕਾਸਤ ਵਿੱਚ 140 ਪੰਜਾਬੀ ਕਿਸਾਨ ਸਹਿਕਾਰੀ ਗਰੁੱਪ ਬਣਾ ਕੇ ਤਾਲਮੇਲ ਨਾਲ ਕੰਮ ਕਰਦੇ ਹਨ।ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇਕਰੀਬ 750 ਹੈਕਟੇਅਰ ਰਕਬੇ ਵਿੱਚ ਬਲੂ ਬੇਰੀ ਦੀ ਖੇਤੀ ਹੁੰਦੀ ਹੈ।ਸਾਲ 2016-17 ਵਿੱਚ ਉਨ੍ਹਾਂ ਦੇ ਅਦਾਰੇ ਦਾ ਉਤਪਾਦਨ ਕਰੀਬ 3,500 ਟਨ ਸੀ, ਜੋ ਤਕਰੀਬਨ ਨੌਂ ਕਰੋੜ ਡਾਲਰ ਦਾ ਕਾਰੋਬਾਰ ਰਿਹਾ ਹੈ।ਇਸ ਸਾਲ ਇਹ ਕਾਰੋਬਾਰ 11 ਕਰੋੜ ਡਾਲਰ ਤੋਂ ਪਾਰ ਹੋਣ ਦੇ ਆਸਾਰ ਹਨ।ਬਲੂ ਬੇਰੀ ਦੀ ਕੀਮਤ-ਥੋਕ ਵਿੱਚ ਬਲੂ ਬੇਰੀ 15 ਤੋਂ 20 ਡਾਲਰ ਪ੍ਰਤੀ ਕਿਲੋ ਹੈ, ਜੋ 125 ਗਰਾਮ ਦੀ ਪੈਕਿੰਗ ਵਿੱਚ 2 ਤੋਂ 6 ਡਾਲਰ ਨੂੰ ਪ੍ਰਚੂਨ ਵਿੱਚ ਵਿਕਦੀ ਹੈ।ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇਇੰਨਾ ਦੇਸ਼ਾ ਨੂੰ ਕਰ ਰਹੇ ਨੇ ਸਪਲਾਈ-ਇਹ ਸਹਿਕਾਰੀ ਗਰੁੱਪ ਹੁਣ ਹਾਂਗਕਾਂਗ, ਸਿੰਗਾਪੁਰ, ਚੀਨ ਤੇ ਮੱਧ ਪੂਰਬ ਦੇਸਾਂ ਨੂੰ ਬਲੂ ਬੇਰੀ ਬਰਾਮਦ ਕਰ ਰਿਹਾ ਹੈ।ਇਸ ਦਾ ਘੇਰਾ ਇਨ੍ਹਾਂ ਬਾਜਾਰਾਂ ਤੋਂ ਇਲਾਵਾ ਭਾਰਤ ਵਰਗੇ ਹੋਰ ਦੇਸਾਂ ਵਿੱਚ ਵੀ ਫੈਲ ਰਿਹਾ ਹੈ।ਇਸ ਫਸਲ ਦੀ ਕੀਮਤ ਜਿਆਦਾ ਹੋਣ ਦਾ ਕਾਰਨ ਪ੍ਰਤੀ ਏਕੜ ਲਾਗਤ ਖਰਚਾ ਵਧੇਰੇ ਹੋਣਾ ਹੈ।ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇਸਿਹਤ ਲਈ ਬੜੀ ਗੁਣਕਾਰੀ- ਕਰੀਬ ਚਾਰ ਸਾਲ ਪਹਿਲਾਂ ਅਮਰੀਕਾ ਵਿੱਚ ਕੀਤੀ ਖੋਜ ਵਿੱਚ ਬਲੂ ਬੇਰੀ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਐਂਟੀ-ਆਕਸੀਡੈਂਟ ਪਾਏ ਗਏ ਸਨ,ਜੋ ਬੁਢਾਪੇ,ਬਲੱਡ ਪ੍ਰੈਸਰ,ਕੈਂਸਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਫਾਇਦੇਮੰਦ ਦੱਸੇ ਗਏ।ਪੰਜਾਬ ਵਿੱਚ ਵੀ ਹੋ ਸਕਦੀ ਖੇਤੀ-ਪੰਜਾਬ ਵਿੱਚ ਹੁਸਿਆਰਪੁਰ ਦਾ ਨੀਮ ਪਹਾੜੀ ਅਤੇ ਹਿਮਾਚਲ ਦੀ ਕਾਂਗੜਾ ਵੈਲੀ ਵਿੱਚ ਜਿੱਥੇ ਤਾਪਮਾਨ 2 ਤੋਂ 35 ਡਿਗਰੀ ਦਰਿਮਾਨ ਰਹਿੰਦਾ ਹੈ,ਵਿੱਚ ਬਲੂ ਬੇਰੀ ਦੀ ਕਾਸ਼ਤ ਹੋ ਸਕਦੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment