Advertisment

ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਦਾ ਮਤਾ ਸੁਖਪਾਲ ਖਹਿਰਾ ਨੇ ਅੰਗਰੇਜੀ ਵਿੱਚ ਪੜ੍ਹਿਆ

author-image
Shanker Badra
New Update
ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਦਾ ਮਤਾ ਸੁਖਪਾਲ ਖਹਿਰਾ ਨੇ ਅੰਗਰੇਜੀ ਵਿੱਚ ਪੜ੍ਹਿਆ
Advertisment
ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਦਾ ਮਤਾ ਸੁਖਪਾਲ ਖਹਿਰਾ ਨੇ ਅੰਗਰੇਜੀ ਵਿੱਚ ਪੜ੍ਹਿਆ:ਪੰਜਾਬ ਵਿਧਾਨ ਸਭਾ ਸਦਨ 'ਚ ਹਾਈਵੇਅ ਬੋਰਡਾਂ ਤੇ ਕੂਚੀ ਫੇਰਨ ਵਾਲਿਆਂ 'ਤੇ ਦਰਜ ਕੇਸ ਰੱਦ ਹੋਣ ਸਬੰਧੀ ਵੀ ਮਤਾ ਪੜ੍ਹਿਆ ਗਿਆ। ਪੰਜਾਬ ਦੇ ਵਿੱਚ ਕੌਮੀ ਸਾਹਰਾਹ ਤੇ ਪੰਜਾਬੀ ਭਾਸ਼ਾ ਨੂੰ ਨਾ ਲਿਖਣ 'ਤੇ ਪੰਜਾਬ ਦੇ ਨੌਜਵਾਨਾਂ ਨੇ ਹਾਈਵੇਅ ਬੋਰਡਾਂ ਤੇ ਕੂਚੀ ਫੇਰ ਦਿੱਤੀ ਸੀ।ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਦਾ ਮਤਾ ਸੁਖਪਾਲ ਖਹਿਰਾ ਨੇ ਅੰਗਰੇਜੀ ਵਿੱਚ ਪੜ੍ਹਿਆਜਿਸ ਸਬੰਧੀ ਨੌਜਵਾਨਾਂ 'ਤੇ ਕੇਸ ਕੀਤੇ ਗਏ ਸੀ।ਇਸ ਚੱਲੀ ਮੁਹਿੰਮ ਦੌਰਾਨ ਨੌਜਵਾਨਾਂ ਤੇ ਦਰਜ ਕੇਸ ਵਾਪਿਸ ਲਏ ਜਾਣਗੇ।ਇਹ ਭਰੋਸਾ ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਿੱਤਾ ਗਿਆ।ਸੈਸਨ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਸੂਬੇ ਵਿੱਚ ਮਾਣ-ਸਨਮਾਨ ਦਿਵਾਉਣ ਸਬੰਧੀ ਧਿਆਨ ਦਿਵਾਊ ਮਤਾ ਲਿਆਦਾਂ ਗਿਆ ਜਿਸ ਵਿੱਚ ਇਹ ਗੱਲ ਪ੍ਰਮੁੱਖਤਾ ਨਾਲ ਰੱਖੀ ਗਈ ਕਿ ਸਾਇਨ ਬੋਰਡਾਂ ਤੇ ਪੰਜਾਬੀ ਨੂੰ ਉੱਪਰ ਲਿਖਿਆ ਜਾਵੇ ਮੰਤਰੀ ਬ੍ਰਹਮ ਮਹਿੰਦਰਾਜਿਸਦਾ ਜਵਾਬ ਦਿੰਦਿਆ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਇਨ ਬੋਰਡਾਂ ਤੇ ਪੰਜਾਬੀ ਨੂੰ ਅੰਗਰੇਜੀ ਤੋਂ ਉੱਪਰ ਲਿਖਣਾ ਸਰਕਾਰ ਦੇ ਏਜੰਡੇ ਤੇ ਪਹਿਲਾਂ ਤੋਂ ਹੀ ਸੀ ਪਰ ਠੇਕੇਦਾਰ ਨੇ ਗਲਤੀ ਨਾਲ ਅੰਗਰੇਜੀ ਉੱਪਰ ਲਿਖ ਦਿੱਤੀ ਜਿਸਨੂੰ ਦਰੁਸਤ ਕੀਤਾ ਜਾ ਰਿਹਾ ਹੈ ਤੇ ਅਗਲੇ 15 ਦਿਨਾਂ ਤੱਕ ਸਾਰੇ ਬੋਰਡ ਦਰੁਸਤ ਕਰ ਦਿੱਤੇ ਜਾਣਗੇ ।ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਦਾ ਮਤਾ ਸੁਖਪਾਲ ਖਹਿਰਾ ਨੇ ਅੰਗਰੇਜੀ ਵਿੱਚ ਪੜ੍ਹਿਆਆਪ' ਵਿਧਾਇਕਾਂ ਵੱਲੋਂ ਲੱਖਾ ਸਿਧਾਣਾ ਤੇ ਹੋਰਨਾਂ ਖਿਲਾਫ ਇਸ ਮਾਮਲੇ ਵਿੱਚ ਦਰਜ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਤਾਂ ਬ੍ਰਹਮ ਮਹਿੰਦਰਾ ਨੇ ਭਰੋਸਾ ਦਿੱਤਾ ਕਿ ਇਹਨਾਂ ਕੇਸਾਂ ਨੂੰ ਘੋਖ ਪੜਤਾਲ ਤੋਂ ਬਾਅਦ ਵਾਪਿਸ ਲੈ ਲਿਆ ਜਾਵੇਗਾ ।ਇਸ ਪੂਰੇ ਮਾਮਲੇ ਵਿੱਚ ਦਿਲਚਸਪ ਗੱਲ ਇਹ ਰਹੀ ਕਿ ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਦੀ ਮੰਗ ਸਬੰਧੀ ਧਿਆਨ ਦਿਵਾਊ ਮਤਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਅੰਗਰੇਜੀ ਵਿੱਚ ਪੜ੍ਹਿਆ ਗਿਆ । -PTCNews-
latest-news sukhbir-singh-badal india-latest-news sukhpal-singh-khaira news-in-punjabi news-in-punjab capitan-amrinder-singh
Advertisment

Stay updated with the latest news headlines.

Follow us:
Advertisment