Advertisment

ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂ

author-image
Shanker Badra
New Update
ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂ
Advertisment
ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂ:ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸ਼ੁਰੂ ਕਰਨ ਦੇ ਵਿਰੋਧ 'ਚ ਆਂਗਨਵਾੜੀ ਵਰਕਰ ਕੈਪਟਨ ਸਰਕਾਰ ਖਿਲਾਫ਼ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰ ਰਹੇ ਹਨ।ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ।ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂਇਸ ਲਈ ਹਰ ਜ਼ਿਲ੍ਹੇ ਦੀਆਂ ਵਰਕਰਾਂ ਗ੍ਰਿਫ਼ਤਾਰੀਆਂ ਦੇਣ ਲਈ ਇਕੱਠੀਆਂ ਹੋ ਰਹੀਆਂ ਹਨ ਹਨ।ਆਂਗਰਨਵਾੜੀ ਵਰਕਰਾਂ ਦਾ ਕਹਿਣਾ ਕਿ ਇੰਨਾ ਵੱਡਾ ਫੈਸਲਾ ਲੈਂਦਿਆਂ ਦੋਨਾਂ ਵਿਭਾਗਾਂ ਨੂੰ ਬੈਠ ਕੇ ਤਾਲਮੇਲ ਬਣਾਉਣ ਦਾ ਯਤਨ ਕਰਨਾ ਚਾਹੀਦਾ ਸੀ।ਸਰਕਾਰ ਨੇ 20 ਸਤੰਬਰ ਨੂੰ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ।
Advertisment
ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂਆਂਗਨਵਾੜੀ ਵਰਕਰਾਂ ਵਲੋਂ ਬੁੱਧਵਾਰ ਨੂੰ ਸੂਬੇ 'ਚ 'ਜੇਲ ਭਰੋਂ ਅੰਦੋਲਨ' ਤਹਿਤ ਡਿਪਟੀ ਕਮਿਸ਼ਨਰ ਦਫਤਰ ਅੰਦਰ ਜਾਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਸ ਵਲੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਦੋਹਾਂ ਧਿਰਾਂ ਵਿਚਕਾਰ ਧੱਕਾ-ਮੁੱਕੀ ਜਾਰੀ ਹੈ।ਉੱਥੇ ਹੀ ਆਪਣੇ ਇਰਾਦੇ 'ਤੇ ਅਟੱਲ ਆਂਗਨਵਾੜੀ ਵਰਕਰਾਂ ਵਲੋਂ ਬਾਰਸ਼ ਦੇ ਦੌਰਾਨ ਵੀ ਧਰਨਾ ਜਾਰੀ ਰੱਖਿਆ ਗਿਆ ਹੈ। ਹੁਣ ਤੱਕ ਸੈਂਕੜੇ ਆਂਗਨਵਾੜੀ ਵਰਕਰ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਸਮਾਨ ਬੈਗਾਂ 'ਚ ਭਰ ਕੇ ਧਰਨੇ 'ਚ ਪਹੁੰਚ ਚੁਕੀਆਂ ਹਨ।ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂਪੰਜਾਬ ਆਂਗਨਵਾੜੀ ਯੂਨੀਅਨ ਦੀ ਜਨਰਲ ਸਕੱਤਰ ਸੁਭਾਸ਼ ਰਾਣੀ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਨੇ ਪ੍ਰੀ-ਪ੍ਰਾਈਮਰੀ ਕਲਾਸਾਂ ਨੂੰ ਸ਼ੁਰੂ ਕਰਕੇ ਆਂਗਨਵਾੜੀ ਵਰਕਰਾਂ ਕੋਲ ਹੋਰ ਕੋਈ ਚਾਰਾ ਨਹੀਂ ਛੱਡਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਅੱਜ ਆਪਣੀਆਂ ਗ੍ਰਿਫਤਾਰੀਆਂ ਦੇਣ ਲਈ ਇੱਥੇ ਇਕੱਠੇ ਹੋਣਾ ਪਿਆ ਹੈ।ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ 20 ਸਤੰਬਰ ਨੂੰ ਆਂਗਨਵਾੜੀ ਵਰਕਰਾਂ ਦੇ ਖਿਲਾਫ ਫੈਸਲਾ ਲੈ ਕੇ ਉਨ੍ਹਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ।ਇੱਥੋਂ ਤੱਕ ਕਿ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਦੋਹਾਂ ਵਿਭਾਗਾਂ ਨੂੰ ਬਿਠਾ ਕੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ।ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਸੀ ਪਰ ਉਹ ਵੀ ਨਹੀਂ ਕਰਵਾਈ ਗਈ।ਪੰਜਾਬ 'ਚ ਕੈਪਟਨ ਸਰਕਾਰ ਦੇ ਖਿਲਾਫ਼ ਗਰਜ਼ੀਆਂ ਆਂਗਨਵਾੜੀ ਵਰਕਰਾਂਅੱਜ ਪੰਜਾਬ ਸਮੇਤ ਲੁਧਿਆਣਾ ਦੇ 16 ਬਲਾਕਾਂ ਦੀਆਂ ਆਂਗਨਵਾੜੀ ਵਰਕਰ ਜੇਲਾਂ ਨੂੰ ਭਰਨਗੀਆਂ ਅਤੇ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕਰਨਗੀਆਂ। -PTCNews-
latest-news latest-news-in-punjabi news-in-punjabi news-in-punjab
Advertisment

Stay updated with the latest news headlines.

Follow us:
Advertisment