Advertisment

ਪੰਜਾਬ ਦੇ ਕਿਸਾਨਾਂ 'ਤੇ ਇੰਦਰਦੇਵਤਾ ਹੋਇਆ ਮਿਹਰਬਾਨ,ਮੀਂਹ ਨੇ ਫ਼ਸਲਾਂ 'ਚ ਪਈ ਜਾਨ

author-image
Shanker Badra
New Update
ਪੰਜਾਬ ਦੇ ਕਿਸਾਨਾਂ 'ਤੇ ਇੰਦਰਦੇਵਤਾ ਹੋਇਆ ਮਿਹਰਬਾਨ,ਮੀਂਹ ਨੇ ਫ਼ਸਲਾਂ 'ਚ ਪਈ ਜਾਨ
Advertisment
ਪੰਜਾਬ ਦੇ ਕਿਸਾਨਾਂ 'ਤੇ ਇੰਦਰਦੇਵਤਾ ਹੋਇਆ ਮਿਹਰਬਾਨ,ਮੀਂਹ ਨੇ ਫ਼ਸਲਾਂ 'ਚ ਪਈ ਜਾਨ:ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿਚ ਕੱਲ ਸਵੇਰ ਤੋਂ ਹਲਕਾ ਮੀਂਹ ਪੈਣ ਲੱਗ ਪਿਆ ਜਿਹੜਾ ਸ਼ਾਮ ਤਕ ਭਰਵੇਂ ਮੀਂਹ ਵਿਚ ਬਦਲ ਗਿਆ।ਦੁਪਹਿਰ ਅਤੇ ਸ਼ਾਮ ਸਮੇਂ ਕਈ ਖੇਤਰਾਂ ਵਿਚ ਭਾਰੀ ਮੀਂਹ ਪਿਆ ਹੈ।ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਵਿਚ ਇਹ ਦੂਜੀ ਬਰਸਾਤ ਹੋਈ ਹੈ।ਪੰਜਾਬ ਦੇ ਕਿਸਾਨਾਂ 'ਤੇ ਇੰਦਰਦੇਵਤਾ ਹੋਇਆ ਮਿਹਰਬਾਨ,ਮੀਂਹ ਨੇ ਫ਼ਸਲਾਂ 'ਚ ਪਈ ਜਾਨਇਨ੍ਹਾਂ ਦਿਨਾਂ ਵਿਚ ਹਾੜ੍ਹੀ ਦੀਆਂ ਫ਼ਸਲਾਂ ਯਾਨੀ ਕਣਕ, ਸਰ੍ਹੋਂ, ਗੰਨਾ, ਦਾਲਾਂ ਆਦਿ ਫ਼ਸਲਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ।ਪੰਜਾਬ ਵਿਚ ਇਨ੍ਹੀਂ ਦਿਨੀਂ ਕਿਸਾਨ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਦੇ ਰਹੇ ਹੁੰਦੇ ਹਨ।ਮੌਸਮ ਵਿਭਾਗ ਨੇ ਮੌਸਮ ਖ਼ਰਾਬ ਹੋਣ ਤੇ ਮੀਂਹ ਪੈਣ ਦੀ ਪਹਿਲਾਂ ਹੀ ਭਵਿੱਖਬਾਣੀ ਕਰ ਦਿਤੀ ਸੀ।ਮੀਂਹ ਦੀ ਆਮਦ ਮਗਰੋਂ ਕਿਸਾਨਾਂ ਦੇ ਕਣਕ ਨੂੰ ਪਾਣੀ ਦੇਣ ਦੇ ਰੁਝੇਵੇਂ ਕਾਫ਼ੀ ਘੱਟ ਜਾਣਗੇ।ਪੰਜਾਬ ਦੇ ਕਿਸਾਨਾਂ 'ਤੇ ਇੰਦਰਦੇਵਤਾ ਹੋਇਆ ਮਿਹਰਬਾਨ,ਮੀਂਹ ਨੇ ਫ਼ਸਲਾਂ 'ਚ ਪਈ ਜਾਨਕਈ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਲਕੀ ਅਤੇ ਦਰਮਿਆਨੀ ਬਰਸਾਤ ਕਣਕ ਲਈ ਬਹੁਤ ਲਾਹੇਵੰਦ ਹੈ।ਦੂਜੀਆਂ ਫ਼ਸਲਾਂ ਲਈ ਵੀ ਇਹ ਬਰਸਾਤ ਜੀਵਨ ਬੂਟੀ ਦਾ ਕੰਮ ਕਰਦੀ ਹੈ।ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ ਛੋਲਿਆਂ ਅਤੇ ਮਸਰਾਂ ਦੀ ਫ਼ਸਲ ਲਈ ਬਰਸਾਤ ਹਾਨੀਕਾਰਕ ਹੈ।ਪੰਜਾਬ ਦੇ ਕਿਸਾਨਾਂ 'ਤੇ ਇੰਦਰਦੇਵਤਾ ਹੋਇਆ ਮਿਹਰਬਾਨ,ਮੀਂਹ ਨੇ ਫ਼ਸਲਾਂ 'ਚ ਪਈ ਜਾਨਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਹਰੇ ਚਾਰੇ ਲਈ ਇਹ ਬਰਸਾਤ ਲਾਹੇਵੰਦ ਹੈ।ਖੇਤੀ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਕਿ ਸਰਦੀਆਂ ਦੀ ਬਰਸਾਤ ਦਸੰਬਰ ਦੇ ਪਹਿਲੇ ਪੰਦਰਵਾੜੇ ਵਿਚ ਬਹੁਤ ਲਾਭਦਾਇਕ ਹੈ। ਕਿਸਾਨਾਂ ਨੂੰ ਹੁਣ ਟਿਊਬਵੈਬਲ ਦਾ ਪਾਣੀ ਬਹੁਤ ਹੀ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ। -PTCNEws-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment