Advertisment

ਪੰਜਾਬ ਲਈ ਰਵਾਨਾ ਹੋਇਆ ਟਰੂਡੋ ਪਰਿਵਾਰ, ਕੈਪਟਨ ਵੀ ਹੋਏ ਰਵਾਨਾ

author-image
Ragini Joshi
New Update
ਪੰਜਾਬ ਲਈ ਰਵਾਨਾ ਹੋਇਆ ਟਰੂਡੋ ਪਰਿਵਾਰ, ਕੈਪਟਨ ਵੀ ਹੋਏ ਰਵਾਨਾ
Advertisment
ਪੰਜਾਬ ਲਈ ਰਵਾਨਾ ਹੋਇਆ ਟਰੂਡੋ ਪਰਿਵਾਰ, ਕੈਪਟਨ ਵੀ ਹੋਏ ਰਵਾਨਾ: ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਫੇਰੀ `ਤੇ ਆਏ ਹੋਏ ਹਨ। ਬੀਤੇ ਦਿਨੀ ਹੀ ਉਹ ਆਗਰਾ ਦੇ ਤਾਜਮਹੱਲ ਵਿਖੇ ਗਏ `ਤੇ ਅੱਜ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਲਈ ਰਵਾਨਾ ਹੋ ਗਿਆ ਹੈ। ਟਰੂਡੋ ਪਰਿਵਾਰ ਪੰਜਾਬੀ ਪਹਿਰਾਵੇ ਵਿੱਚ ਸੱਜ-ਧੱਜ ਕੇ ਗੁਰੂ ਨਗਰੀ ਲਈ ਰਵਾਨਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਬਹੁਤ ਹੀ ਪਿਆਰੇ ਲੱਗ ਰਹੇ ਹਨ,`ਤੇ ਉਹ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਲਗਭਗ 11 ਕੁ ਵਜੇ ਪੁੱਜ ਸਕਦੇ ਹਨ।ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਸਵਾਗਤ ਲਈ ਖਾਸ ਤਿਆਰੀਆਂ ਕੀਤੀਆਂ ਹੋਈਆਂ ਹਨ। ਟਰੂਡੋ ਦਾ ਸਵਾਗਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਉਤਸਾਹਿਤ ਹੈ। ਬੀਤੇ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪੁੱਜੇ। ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਟਰੂਡੋ ਪਰਿਵਾਰ ਗੁਜਰਾਤ ਦੌਰੇ ਦੌਰਾਨ ਭਾਰਤੀ ਪਹਿਰਾਵੇ 'ਚ ਨਜ਼ਰ ਆਇਆ ਅਤੇ ਮੁੰਬਈ ਵਿੱਚ ਵੀ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ 'ਚ ਨਜ਼ਰ ਆਇਆ ਸੀ `ਤੇ ਹੁਣ ਪੰਜਾਬ ਵਿੱਚ ਵੀ ਉਹ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਉਣਗੇ,ਅਤੇ ਸਭ ਦੀਆਂ ਅੱਖਾਂ ਉਨ੍ਹਾਂ 'ਤੇ ਹੀ ਟਿਕੀਆਂ ਰਹਿਣਗੀਆਂ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment