Advertisment

ਪੰਜਾਬ ਸਰਕਾਰ ਦੀ ਨਸ਼ੇ ਦੀ ਖਿਲਾਫਤ ਵਾਲੀ ਮੁਹਿੰਮ ਨੂੰ ਲੱਗਿਆ ਵੱਡਾ ਝਟਕਾ

author-image
Ragini Joshi
New Update
ਪੰਜਾਬ ਸਰਕਾਰ ਦੀ ਨਸ਼ੇ ਦੀ ਖਿਲਾਫਤ ਵਾਲੀ ਮੁਹਿੰਮ ਨੂੰ ਲੱਗਿਆ ਵੱਡਾ ਝਟਕਾ
Advertisment
ਪੰਜਾਬ ਸਰਕਾਰ ਦੀ ਨਸ਼ੇ ਦੀ ਖਿਲਾਫਤ ਵਾਲੀ ਮੁਹਿੰਮ ਨੂੰ ਲੱਗਿਆ ਵੱਡਾ ਝਟਕਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਮੁਹਿੰਮ ਚਾਲਏ ਜਾਣ ਦਾ ਵਾਅਦ ਮੁੱਖ ਚੁਣਾਵੀ ਵਾਅਦਿਆਂ 'ਚੋਂ ਇੱਕ ਸੀ। ਇਹ ਵਾਅਦਾ ਹੁਣ ਠੰਢੇ ਬਸਤੇ 'ਚ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਯੂ. ਐੱਨ. ਓ. ਡੀ. ਸੀ. ਭਾਵ ਯੂਨਾਈਟਿਡ ਨੇਸ਼ਨਜ਼ ਆਫਿਸ ਆਨ ਡਰੱਗਜ਼ ਐਂਡ ਕ੍ਰਾਈਮ ਦੇ ਨਾਲ ਪੰਜਾਬ ਸਰਕਾਰ ਨੇ 'ਮੈਮੋਰੰਡਮ ਆਫ ਅੰਡਰਸਟੈਂਡਿੰਗ' (ਐੱਮ. ਓ. ਯੂ.) ਸਾਈਨ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਕਈ ਚਿਰ ਸੁਰਖੀਆਂ 'ਚ ਵੀ ਛਾਇਆ ਰਿਹਾ ਸੀ, ਬਾਰੇ ਅਜੇ ਕੁਝ ਪਤਾ ਨਹੀਂ ਲੱਗ ਪਾਇਆ ਹੈ। ਅਜੇ ਤੱਕ ਉਕਤ ਐੱਮ. ਓ. ਯੂ. 'ਤੇ ਹਸਤਾਖਰ ਨਹੀਂ ਕਰ ਸਕੀ ਹੈ। ਮਿਲੀ ਜਾਣਕਾਰੀ ਅਤੇ ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ, ਯੂ. ਐੱਨ. ਓ. ਡੀ. ਸੀ. ਵੱਲੋਂ ਆਪਣੀ ਰਣਨੀਤੀ 'ਚ ਕੁਝ ਬਦਲਾਅ ਕੀਤੇ ਗਏ ਹਨ ਅਤੇ ਇਹੀ ਕਾਰਨ ਹੈ ਕਿ ਅਜੇ ਤੱਕ ਐੱਮ. ਓ. ਯੂ. 'ਤੇ ਹਸਤਾਖਰ ਨਹੀਂ ਹੋ ਸਕੇ ਹਨ। ਪੰਜਾਬ ਸਰਕਾਰ ਦੀ ਨਸ਼ੇ ਦੀ ਖਿਲਾਫਤ ਵਾਲੀ ਮੁਹਿੰਮ ਨੂੰ ਲੱਗਿਆ ਵੱਡਾ ਝਟਕਾਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਈ 2017 'ਚ ਯੂ. ਐੱਨ. ਓ. ਡੀ. ਸੀ. ਦੇ ਨੁਮਾਇੰਦੇ ਸਰਗੇਈ ਕੈਪਿਨਸ ਨਾਲ ਬੈਠਕ ਕੀਤੀ ਸੀ। ਇਸ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਮੂਲੀਅਤ ਕਰ ਹਸਤਾਖਰ ਬਾਰੇ ਐਲਾਨ ਕੀਤਾ ਸੀ। ਇਸ ਤਹਿਤ ਨਸ਼ੇ ਦੀ ਸਮੱਸਿਆ ਨੂੰ ਜੜ੍ਹ ਤੋਂ ਮੁਕਾਉਣ ਲਈ ਅਤੇ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣ ਲਈ ਕੌਂਸਲਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਸਨ। —PTC News-
punjabi-news latest-news-in-punjabi news-in-punjabi news-from-punjab news-punjabi happening-news-from-punjab %e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0 %e0%a8%a8%e0%a8%b6%e0%a9%87-%e0%a8%a6%e0%a9%80-%e0%a8%96%e0%a8%bf%e0%a8%b2%e0%a8%be%e0%a8%ab%e0%a8%a4-%e0%a8%b5%e0%a8%be%e0%a8%b2%e0%a9%80-%e0%a8%ae%e0%a9%81%e0%a8%b9%e0%a8%bf%e0%a9%b0%e0%a8%ae
Advertisment

Stay updated with the latest news headlines.

Follow us:
Advertisment