Advertisment

ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦਾ ਨੌਜਵਾਨ 8 ਸਮੇਤ ਕਾਬੂ

author-image
Shanker Badra
New Update
ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦਾ ਨੌਜਵਾਨ 8 ਸਮੇਤ ਕਾਬੂ
Advertisment
ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦਾ ਨੌਜਵਾਨ 8 ਸਮੇਤ ਕਾਬੂ:ਆਸਟ੍ਰੇਲੀਆ ਵਿਚ ਹੋ ਰਹੀਆਂ ਕਾਮਨਵੈਲਥ ਖੇਡਾਂ ਦੀ ਕਵਰੇਜ ਦੇ ਬਹਾਨੇ ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦੇ ਇਕ ਨੌਜਵਾਨ ਨੂੰ ਆਸਟ੍ਰੇਲੀਅਨ ਪੁਲਿਸ ਨੇ 8 ਹੋਰ ਨੌਜਵਾਨਾਂ ਸਮੇਤ ਕਾਬੂ ਕੀਤਾ ਹੈ।ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦਾ ਨੌਜਵਾਨ 8 ਸਮੇਤ ਕਾਬੂਕੁਈਨਜ਼ਲੈਂਡ ਦੇ ਡਿਪਟੀ ਪੁਲਿਸ ਕਮਿਸ਼ਨਰ ਬੌਬ ਜੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਰਕੇਸ਼ ਕੁਮਾਰ ਸ਼ਰਮਾ ਨਾਂਅ ਦੇ ਇਸ ਨੌਜਵਾਨ ਨੂੰ ਬ੍ਰਿਸਬੇਨ ਹਵਾਈ ਅੱਡੇ ਦੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ 8 ਹੋਰ ਨੌਜਵਾਨਾਂ ਸਮੇਤ ਆਸਟ੍ਰੇਲੀਆ ਵਿਚ ਦਾਖਲ ਹੋਣ ਤੋਂ ਉਸ ਵੇਲ਼ੇ ਰੋਕ ਲਿਆ ਸੀ ਜਦੋਂ 19 ਤੋਂ 37 ਸਾਲ ਦੀ ਉਮਰ ਦੇ ਇਨ੍ਹਾਂ ਨੌਜਵਾਨਾਂ ਦੇ ਅਸਲ ਵਿਚ ਪੱਤਰਕਾਰ ਹੋਣ ਬਾਰੇ ਸ਼ੱਕ ਪਿਆ।ਪੁੱਛ ਪੜਤਾਲ਼ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਖੁਲਾਸਾ ਕੀਤਾ ਕਿ ਸ਼ਰਮਾ ਹੀ ਉਨ੍ਹਾਂ ਨੂੰ ਪੱਤਰਕਾਰ ਬਣਾ ਕੇ ਇਥੇ ਲਿਆ ਹੈ,ਜਿਸ ਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਅਗਲੀ ਸੁਣਵਾਈ 6 ਅਪ੍ਰੈਲ ਨੂੰ ਹੋਵੇਗੀ ਤੇ ਦੋਸ਼ ਸਾਬਤ ਹੋਣ "ਤੇ ਇਨ੍ਹਾਂ ਨੂੰ 20 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment