Advertisment

ਪੱਤਰਕਾਰ ਕੇ.ਜੇ. ਸਿੰਘ ਤੇ ਮਾਤਾ ਦੇ ਕਾਤਿਲ ਮਾਮਲੇ ਵਿੱਚ ਇਕ ਆਰੋਪੀ ਗਿਰਫ਼ਤਾਰ ,ਕਤਲ ਕਰਨ ਵਾਲਾ ਵਿਅਕਤੀ ਬੇਪ੍ਰਵਾਹ ਚੋਰੀ ਕੀਤੀ ਕਾਰ ਨੂੰ ਲੈ ਕੇ ਘੁੰਮ ਰਿਹਾ ਸੀ ਮੋਹਾਲੀ

author-image
PTC News Service
New Update
ਪੱਤਰਕਾਰ ਕੇ.ਜੇ. ਸਿੰਘ ਤੇ ਮਾਤਾ ਦੇ ਕਾਤਿਲ ਮਾਮਲੇ ਵਿੱਚ ਇਕ ਆਰੋਪੀ ਗਿਰਫ਼ਤਾਰ ,ਕਤਲ ਕਰਨ ਵਾਲਾ ਵਿਅਕਤੀ ਬੇਪ੍ਰਵਾਹ ਚੋਰੀ ਕੀਤੀ ਕਾਰ ਨੂੰ ਲੈ ਕੇ ਘੁੰਮ ਰਿਹਾ ਸੀ ਮੋਹਾਲੀ
Advertisment
  ਮੁਹਾਲੀ ਪੁਲਿਸ ਨੇ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਤੇ ਨੂੰ ਗ੍ਰਿਫਤਾਰ ਕੀਤਾ ਦਾਅਵਾ ਦੋਸ਼ੀ ਪਾਸੋਂ ਮ੍ਰਿਤਕ ਕੇ.ਜੇ. ਸਿੰਘ ਦੀ ਫੋਰਡ ਆਈ ਕੋਨ ਕਾਰ, ਏ.ਟੀ.ਐਮ. ਕਾਰਡ, ਘੜੀ ਵੀ ਕੀਤੀ ਬਰਾਮਦ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਵੱਲੋਂ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ publive-image ਪੁਲਿਸ ਨੇ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਫੇਜ਼ 3 ਬੀ2 ਵਿਖੇ ਰਹਿੰਦੇ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਕਾਤਲ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀ ਪਾਸੋਂ ਮ੍ਰਿਤਕ ਕੇ.ਜੀ. ਸਿੰਘ ਦੀ ਫੋਰਡ ਆਈ ਕੋਨ ਕਾਰ ਨੰਬਰ ਪੀ ਬੀ 65 ਏ 0164 ਰੰਗ ਬੌਟਲ ਗਰੀਨ, ਉਸਦਾ ਅਤੇ ਉਸਦੀ ਮਾਤਾ ਦਾ ਮੋਬਾਇਲ ਫੋਨ, ਪਰਸ, ਏ.ਟੀ.ਐਮ. ਕਾਰਡ ਅਤੇ ਐਲ ਸੀ ਡੀ ਸਮੇਤ ਸੈਟ ਅਪ ਬਾਕਸ ਵੀ ਬਰਾਮਦ ਕਰ ਲਿਆ ਗਿਆ।
Advertisment
publive-image ਸੁਹਾਣਾ ਤੋਂ ਹੋਮਲੈਂਡ ਫਲੈਂਟਾਂ ਦੇ ਸਾਹਮਣੇ ਏਅਰਪੋਰਟ ਰੋਡ ਤੇ ਪੀ ਬੀ 64ਏ-6474 ਮਾਰਕਾ ਫੋਰਡ ਆਈ ਕਾਨ ਨੂੰ ਰੋਕਿਆ ਅਤੇ ਸ਼ੱਕ ਦੀ ਵਜਹ ਤੇ ਕਾਰ ਨੂੰ ਚਲਾਉਣ ਵਾਲੇ ਗੋਰਵ ਕੁਮਾਰ ਰੋਕ ਕੇ ਪੁਛ ਗਿੱਛ ਕਰਨੀ ਸ਼ੁਰੂ ਕੀਤੀ ਗਈ। ਜੋ ਗੱਡੀ ਚੈਕ ਕਰਨ ਤੇ ਸਰਵਿਸ ਸਲਿਪ ਕੇ.ਜੇ ਸਿੰਘ ਦੇ ਨਾਮ ਦੀ ਗੱਡੀ ਵਿੱਚੋ ਬ੍ਰਾਮਦ ਹੋਈ, ਗੱਡੀ ਦਾ ਇੰਜਣ ਨੰਬਰ ਅਤੇ ਚਾਸੀ ਨੰਬਰ ਜੋ ਪਹਿਲਾ ਹੀ ਪੁਲਿਸ ਪਾਸ ਸੀ, ਨਾਲ ਮੇਲ ਕੀਤਾ ਗਿਆ ਜੋ ਇਹ ਕਾਰ ਕੇ.ਜੇ ਸਿੰਘ ਦੀ ਹੋਣੀ ਪਾਈ ਗਈ, ਜੋ ਗੱਡੀ ਦੇ ਕਾਗਜ਼ਾਤ ਚੈੱਕ ਕਰਨ ਤੇ ਜੋ ਕਾਗਜ਼ ਬਰਾਮਦ ਹੋਏ ਤੋ ਇਸ ਕਾਰ ਦਾ ਅਸਲ ਨੰਬਰ ਪੀ.ਬੀ-65.ਏ-0164 ਪਾਇਆ ਗਿਆ। ਜੋ ਕੇ.ਜੇ ਸਿੰਘ ਅਤੇ ਉਸਦੀ ਮਾਤਾ ਦਾ ਕਤਲ ਕਰਨ ਤੋ ਬਾਅਦ ਦੋਸ਼ੀ ਇਹ ਗੱਡੀ ਮੋਕਾ ਤੋ ਲੈ ਗਿਆ ਸੀ। publive-image ਜਿਸ ਤੋ ਪੁੱਛ ਗਿਛ ਦੋਰਾਨ ਦੋਸ਼ੀ ਗੋਰਵ ਕੁਮਾਰ ਜਿਲਾ ਬੁਲੰਦਸ਼ਹਿਰ (ਯੂ.ਪੀ) ਹਾਲ ਕਿਰਾਏਦਾਰ ਪਿੰਡ ਕਜਹੇੜੀ ਯੂ.ਟੀ ਚੰਡੀਗੜ੍ਹ ਵਲੋ ਆਪਣਾ ਕੀਤਾ ਹੋਇਆ ਗੁਨਾਹ ਕਬੂਲ ਕਰ ਲਿਆ।ਦੋਸ਼ੀ ਨੂੰ ਮੁੱਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਅਗਲੀ ਤਫਤੀਸ਼ ਦੋਰਾਨ ਦੋਸ਼ੀ ਗੋਰਵ ਕੁਮਾਰ ਪਾਸੋ ਉਸਦੇ ਕਿਰਾਏ ਦੇ ਕਮਰਾ ਵਿਚ ਕਤਲ ਲਈ ਵਰਤਿਆ (1.) ਚਾਕੂ, (2.) ਮ੍ਰਿਤਕਾ ਦੇ ਦੋ ਮੋਬਾਇਲ ਫੋਨ, (3.) 3 ਏ.ਟੀ.ਐਮ ਕਾਰਡ, (4.) ਇੱਕ ਘੜੀ, (5.) ਡੀ.ਵੀ.ਡੀ ਪਲੇਅਰ, (6.) ਕੰਪਨੀ ਏਅਰਟੈਲ ਦਾ ਟੀ.ਵੀ ਸੈੱਟ ਅੱਪ ਬਾਕਸ, (7.) ਇੱਕ ਟੈਲੀ ਫਲੈਸ਼ ਵੀ ਬਰਾਮਦ ਕਰ ਲਏ ਗਏ ਹਨ।ਦੋਸ਼ੀ ਪਾਸੋ ਵਜੀਦ ਪੁੱਛ ਗਿੱਛ ਜਾਰੀ ਹੈ। ਵਜ੍ਹਾ ਰੰਜਿਸ਼ ਇਹ ਸੀ ਕਿ ਦੋਸ਼ੀ ਗੋਰਵ ਕੁਮਾਰ ਪੁਤਰ ਸਤਵੀਰ ਸਿੰਘ ਉਕਤ ਦਿਨ ਸਮੇ ਪਾਰਕ ਵਿਚ ਬੈਠਾ ਸੀ, ਜੋ ਮ੍ਰਿਤਕ ਕੇ.ਜੇ ਸਿੰਘ ਨੇ ਪਾਰਕ ਵਿਚ ਬਿਨ੍ਹਾ ਵਜ੍ਹਾ ਬੈਠੇ ਹੋਣ ਕਰਕੇ ਦੋਸ਼ੀ ਨਾਲ ਤਕਰਾਰ ਕੀਤਾ ਸੀ ਅਤੇ ਥੱਪੜ ਮਾਰੇ ਸੀ, ਜੋ ਦੋਸ਼ੀ ਉਕਤ ਨੇ ਮਨ ਵਿਚ ਰੰਜਿਸ਼ ਰੱਖਦੇ ਹੋਏ ਇਸ ਵਾਕਿਆ ਨੂੰ ਅੰਜਾਮ ਦਿੱਤਾ। publive-image ਦੱਸਣਯੋਗ ਹੈ ਕਿ ਇਸ ਦੋਹਰੇ ਹੱਤਿਆਕਾਂਡ ਦੀ ਪਹੇਲੀ ਦਿਨ ਬ ਦਿਨ ਉਲਝਦੀ ਜਾ ਰਹੀ ਸੀ ਅਤੇ ਪੁਲਿਸ ਵੱਲੋਂ ਲਗਾਤਾਰ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਸੀ ਅਤੇ ਹਰ ਸ਼ੱਕੀ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਸੀ। ਪੁਲਸ ਵਲੋਂ ਬੀਤੇ ਦਿਨ ਸ਼ੱਕੀ ਵਿਆਕਤੀਆਂ ਦੀ ਤਸਵੀਰਾਂ ਨੂੰ ਵੀ ਜਾਰੀ ਕੀਤੀਆਂ ਤੇ ਜਿਨ੍ਹਾਂ ਨੂੰ ਬਾਅਦ ਵਿਚ ਪੁਲਸ ਨੇ ਕਲੀਨ ਚਿੱਟ ਦੇ ਦਿਤੀ। ....ਫਿਲਹਾਲ ਇਸ ਮਾਮਲੇ ਵਿਚ ਕਈ ਸਵਾਲ ਸਵਾਲ ਬਣ ਕੇ ਰਾਹ ਗਏ ਨੇ ਕੀਆ ਵਾਕਿਆ ਹੀ ਇਕ ਮਾਮੂਲੀ ਝਗੜੇ ਨੂੰ ਲੈ ਕੇ ਕੀਤੇ ਗਏ ਦੋਨੋ ਕਤਲ ,ਕਿ ਕਤਲ ਕਰਨ ਵਾਲਾ ਵਿਅਕਤੀ ਬੇਪ੍ਰਵਾਹ ਚੋਰੀ ਕੀਤੀ ਕਾਰ ਨੂੰ ਲੈ ਕੇ ਮੋਹਾਲੀ ਘੁੰਮ ਰਿਹਾ ਸੀ ,ਕੀਆ ਤਫਤੀਸ ਕਾਰਾ ਨੂੰ ਨਹੀਂ ਪਤਾ ਲੱਗਿਆ ਇਕ ਮਹੀਨਾ ਕਿ ਕੇ ਜੇ ਸਿੰਘ ਦਾ ਝਗੜਾ ਹੋਈਆਂ ਸੀ। ...ਕਿਉ ਨਹੀਂ ਹੋਇਆ ਪਕੜਿਆ ਗਿਆ ਵਿਅਕਤੀ ਸੀ ਸੀ ਸੀ ਵਿਚ ਕੈਦ ..ਆਰੋਪੀ ਵਲੋਂ ਕਤਲ ਲਾਇ ਵਰਤਿਆ ਗਿਆ ਚਾਕੂ ਜ ਸਾਮਾਨ ਇਨੇ ਦਿਨ ਛੁਪਾ ਰੱਖਿਆ ਘਰ। ....ਹੋਰ ਤਾ ਹੋਰ ਚੰਡੀਗੜ੍ਹ ਰਹਿਣ ਵਾਲਾ ਇਹ ਪਕੜਿਆ ਆਰੋਪੀ ਬਿਨਾ ਕਿਸੇ ਕਰਨ ਕਿਉ ਬੈਠਿਆ ਸੀ ਸੀ ਕੇ ਜੇ ਸਿੰਘ ਦੇ ਘਰ ਦੇ ਪਾਰਕ ਕੋਲ। .ਇਥੋਂ ਤਕ ਕਿ ਪੁਲਸ ਨੇ 2 ਘੰਟੇ ਪਹਲੇ ਪਕੜੇ ਆਰੋਪੀ ਤੋਂ ਇੰਨੀ ਜਲਦੀ ਕਰ ਲਿਆ ਸਾਮਾਨ ਬਰਾਮਦ .ਇਨਾਂ ਕਈ ਸਵਾਲਾਂ ਦੇ ਜਨਾਬ ਹਰ ਕੋਈ ਜਾਨਣਾਂ ਚਾਹੁੰਦਾ ਹੈ ਦਲਜੀਤ ਸਿੰਘ ਮੋਹਾਲੀ-
Advertisment

Stay updated with the latest news headlines.

Follow us:
Advertisment